
ਨਗਰ ਹੰਡਿਆਇਆ ਦੇ ਵਾਰਡ ਨੰਬਰ 10 ਦੇ ਵਾਸੀਆ ਨੇ ਸਫਾਈ ਪ੍ਰਬੰਧ ਕਾਇਮ ਨਾ ਹੋਣ ਕਾਰਨ ਪੰਚਾਇਤ ਮੈਂਬਰਾਂ ਵਿਰੁਧ.......
ਹੰਡਿਆਇਆ : ਨਗਰ ਹੰਡਿਆਇਆ ਦੇ ਵਾਰਡ ਨੰਬਰ 10 ਦੇ ਵਾਸੀਆ ਨੇ ਸਫਾਈ ਪ੍ਰਬੰਧ ਕਾਇਮ ਨਾ ਹੋਣ ਕਾਰਨ ਪੰਚਾਇਤ ਮੈਂਬਰਾਂ ਵਿਰੁਧ ਨਾਹਰੇਬਾਜੀ ਕੀਤੀ।
ਉਹਨਾਂ ਦੱਸਿਆ ਕਿ ਨਗਰ ਹੰਡਿਆਇਆ ਲਈ ਆਈਆਂ ਕਰੌੜਾਂ ਰੁਪਿਆ ਦੀ ਗ੍ਰਾਂਟਾ ਦੇ ਬਾਵਜੂਦ ਵੀ ਇਲਾਕੇ ਦੀ ਨੁਹਾਰ ਨਹੀ ਬਦਲ ਸਕੇ, ਨਾਲ ਹੀ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਪੰਚਾਇਤ ਮੈਂਬਰਾ ਨੇ ਆਪਣੇ ਚਹੇਤਿਆ ਦੇ ਘਰਾਂ ਦੇ ਨਜ਼ਦੀਕ ਵਿਕਾਸ ਕਰਵਾਏ ਹਨ। ਇਸ ਮੌਕੇ ਇਲਾਕਾ ਨਿਵਾਸੀ ਕਰਨੈਲ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਸੁਖਦੀਪ ਸਿੰਘ, ਜਗਜੀਤ ਸਿੰਘ ਸਿੰਘ, ਤਰਸੇਮ ਸਿੰਘ ਸਿੱਧੂ, ਮਨਮੋਹਣ ਸਿੰਘ, ਗਗਨਦੀਪ ਸਿੰਘ, ਲਖਵੀਰ ਸਿੰਘ ਤੇ ਲੱਭੀ ਸਿੰਘ ਆਦਿ ਨੇ ਡੀਸੀ
ਧਰਮਪਾਲ ਗੁਪਤਾ ਤੋਂ ਮੰਗ ਕੀਤੀ ਕਿ ਬਰਸਾਤੀ ਮੋਸਮ ਆ ਗਿਆ ਹ।ਤੇ ਜਲਦ ਹੀ ਸ਼ਹਿਰ ਦੇ ਨਾਲੇ ਨਾਲੀਆ ਦੀ ਸਫਾਈ ਕਰਵਾਈ ਜਾਵੇ ਜਿਸ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਤੇ ਇਲਾਕਾ ਨਿਵਾਸੀਆ ਨੂੰ ਮੁਸ਼ਕਿਲਾਂ ਤੋਂ ਰਾਹਤ ਦਵਾਈ ਜਾਵੇ। ਕੀ ਕਹਿੰਦੇ ਹਨ ਕਾਰਜ਼ ਸਾਧਕ ਅਫ਼ਸਰ : ਉਕੱਤ ਸਮੱਸਿਆ ਨੂੰ ਲੈਕੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਤੁਹਾਡੇ ਦੱਸਣ ਤੇ ਸਮੱਸਿਆ ਧਿਆਨ ਵਿੱਚ ਆ ਗਈ ਹੈ।
ਮੈਂ ਹੁਣੇ ਇਸ ਸਮੱਸਿਆ ਦਾ ਹੱਲ ਕਰਵਾ ਦਿੰਦਾ ਹਾਂ ਅਤੇ ਜਲਦ ਹੀ ਸੀਵਰੇਜ ਵਿਭਾਗ ਦੀ ਮਦਦ ਨਾਲ ਨਿਕਾਸੀ ਪ੍ਰਬੰਧਾ ਨੂੰ ਕਾਇਮ ਕੀਤਾ ਜਾਵੇਗਾ। ਕੀ ਕਹਿੰਦੇ ਹਨ ਪੰਚਾਇਤ ਪ੍ਰਧਾਨ : ਉਕਤ ਮਾਮਲੇ ਸਬੰਧੀ ਪੰਚਾਇਤ ਪ੍ਰਧਾਨ ਅਸ਼ਵਨੀ ਕਮਾਰ ਆਸ਼ੂ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਸੀਵਰੇਜ ਵਿਭਾਗ ਨੇ ਕਰਨਾ ਹੈ ਅਤੇ ਉਹਨਾਂ ਨੂੰ ਸੁਨੇਹਿਆ ਭੇਜ ਦਿੱਤਾ ਹੈ। ਨਾਲ ਹੀ ਉਹਨਾਂ ਕਿਹਾ ਕਿ ਜੋ ਨਾਅਰੇਬਾਜੀ ਕੀਤੀ ਗਈ ਹੈ। ਉਹ ਵਿਰੋਧੀ ਪਾਰਟੀ ਨੇ ਕਹਿਕੇ ਕਰਵਾਈ ਹੈ।