ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਕੇ ਸਿਮਰਨਜੀਤ ਦੀ ਤਸਕਰੀ 'ਚ ਸ਼ਾਮਲ ਇਕ ਨੂੰ ਗਿ੍ਫਤਾਰ ਕੀਤਾ
Published : Jul 30, 2018, 12:56 pm IST
Updated : Jul 30, 2018, 12:56 pm IST
SHARE ARTICLE
DGP Punjab Police
DGP Punjab Police

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਸਿਮਰਨਜੀਤ...

ਮੁੱਖ ਟਰੈਵਲ ਏਜੰਟ ਦੁਬਈ ਵਿਚ ਹੋਣ ਦੀ ਸ਼ੱਕ, ਲੁਕ ਆਊਟ ਨੋਟਿਸ ਛੇਤੀ ਜਾਰੀ ਹੋਵੇਗਾ, ਮੁੱਖ ਮੰਤਰੀ ਨੇ ਟਵੀਟ ਕਰਕੇ ਸੁਸ਼ਮਾ ਨੂੰ ਜਾਣਕਾਰੀ ਦਿਤੀ, ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿਵਾਇਆ

ਅੰਮਿ੍ਤਸਰ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਸਿਮਰਨਜੀਤ ਕੌਰ ਦੀ ਤਸਕਰੀ ਨਾਲ ਸਬੰਧਤ ਸ਼ਕੀਆਂ ਉੱਤੇ ਹਮਲਾ ਬੋਲ ਦਿਤਾ ਹੈ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਸ਼ਾਮ ਮੁੱਖ ਮੰਤਰੀ ਨੂੰ ਦਸਿਆ ਕਿ ਇਸ ਸਬੰਧ ਵਿਚ ਗੁਰਜੀਤ ਕੌਰ ਨਾਂ ਦੀ ਔਰਤ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਿਸ ਨੇ ਸਿਮਰਨਜੀਤ ਨੂੰ ਕਥਿਤ ਤੌਰ 'ਤੇ ਏਜੰਟਾਂ ਦੇ ਜਾਲ ਵਿਚ ਫਸਾਇਆ ਹੈ | ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦਸਿਆ ਕਿ ਕੇਰਲਾ ਦੇ ਵਸਨੀਕ ਇਬਰਾਹਿਮ ਪਾਲਨ ਯੂਸਫ ਨਾਂ ਦੇ ਟਰੈਵਲ ਏਜੰਟ ਦੀ ਸ਼ਨਾਖ਼ਤ ਹੋਈ ਹੈ ਜਿਸ ਨੂੰ ਗਿ੍ਫਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿਤੀ ਹੈ | ਉਸ ਦੇ ਇਸ ਸਮੇਂ ਦੁਬਈ ਆਉਣ ਦੀ ਸ਼ੱਕ ਹੈ | ਡੀ.ਜੀ.ਪੀ ਅਨੁਸਾਰ ਯੂਸਫ਼ ਦੇ ਵਾਸਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ |

Simaranjit Kaur With FamilySimaranjit Kaur With Familyਪੰਜਾਬ ਪਰੋਵੈਂਸ਼ਨ ਆਫ ਹਿਊਮਨ ਸਮਗਿਲੰਗ ਐਕਟ-2012 ਦੇ ਹੇਠ ਇਸ ਸਬੰਧ ਵਿਚ ਐਫ.ਆਈ.ਆਰ. ਨੰ:207, ਮਿਤੀ 29/07/2018 ਜੇਰੇ ਦਫਾ 354 ਆਈ.ਪੀ.ਸੀ., ਧਾਰਾ 13 ਦੇ ਹੇਠ ਇੱਕ ਕੇਸ ਪੁਲਿਸ ਥਾਣਾ ਤਰਨ ਤਾਰਨ ਵਿਖੇ ਯੂਸਫ ਅਤੇ ਗੁਰਜੀਤ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ, ਤਰਨ ਤਾਰਨ ਦਰਜ ਕੀਤਾ ਗਿਆ ਹੈ | ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨਿਵਾਰ ਰਾਤ ਨੂੰ ਟਵੀਟ ਕਰ ਕੇ ਮੁੱਖ ਮੰਤਰੀ ਨੂੰ ਇਸ ਘਟਨਾ ਲਈ ਜਿੰਮੇਵਾਰ ਏਜੰਟ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਅਪੀਲ ਕੀਤੀ ਸੀ ਕਿਉਂਕਿ ਸਿਮਰਨਜੀਤ ਕੌਰ ਨੂੰ ਭਾਰੀ ਸਦਮੇ ਵਿਚੋਂ ਗੁਜਰਨਾ ਪਿਆ | ਮੰਤਰੀ ਦੀ ਬੇਨਤੀ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਨ ਲਈ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਸਨ |

Simaranjit Kaur Simaranjit Kaurਐਤਵਾਰ ਦੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰ ਕੇ ਸੁਸ਼ਮਾਂ ਨੂੰ ਦਸਿਆ ਹੈ ਕਿ ਉਨ੍ਹਾਂ ਨੇ ਸਿਮਰਨਜੀਤ ਕੌਰ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਉਸ ਦੇ ਅੰਮਿ੍ਤਸਰ ਪਹੁੰਚਣ ਮੌਕੇ ਉਸ ਨੂੰ ਮਿਲਣ ਲਈ ਆਖਿਆ ਹੈ | ਅਧਿਕਾਰੀਆਂ ਨੇ ਉਸ ਤੋਂ ਸਾਰੀ ਵਿਸਤਰਿਤ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਇਸ ਸਬੰਧ ਵਿਚ ਗੁਰਜੀਤ ਕੌਰ ਨਾਂ ਦੀ ਔਰਤ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦਕਿ ਇਬਰਾਹਿਮ ਪਾਲਮ ਯੂਸਫ ਇਸ ਵੇਲੇ ਦੁਬਈ ਵਿਚ ਹੈ |

CM Captain Amrinder SinghCM Captain Amrinder Singhਅੰਮਿ੍ਤਸਰ ਜੋਨ ਦੇ ਆਈ.ਜੀ.ਐਸ.ਪੀ.ਐਸ. ਪਰਮਾਰ ਨੇ ਦਸਿਆ ਕਿ ਸਿਮਰਨਜੀਤ ਪਤਨੀ ਮੇਜਰ ਸਿੰਘ ਵਾਸੀ ਪੰਡੋਰੀ ਗੋਲਾ, ਪੁਲਿਸ ਥਾਣਾ ਸਦਰ ਤਰਨ ਤਾਰਨ ਦੇ ਆਉਣ ਮੌਕੇ ਅੰਮਿ੍ਤਸਰ ਹਵਾਈ ਅੱਡੇ 'ਤੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਅਤੇ ਪੁਲਿਸ ਦੇ ਸਿਵਲ ਦੇ ਹੋਰਨਾਂ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਵਿਚ ਪਾਸਪੋਰਟ ਦਫ਼ਤਰ ਦਾ ਸੀਨੀਅਰ ਸੁਪਰਡੰਟ ਪਵਨ ਕੁਮਾਰ ਵੀ ਹਾਜ਼ਰ ਸੀ | ਸਿਮਰਨਜੀਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਨਪੜ੍ਹ ਹੈ ਅਤੇ ਉਹ ਆਪਣੇ ਜੱਦੀ ਪਿੰਡ ਪੰਡੋਰੀ ਗੋਲਾ ਵਿਖੇ ਜਾਂਦੀ ਰਹਿੰਦੀ ਸੀ ਜਿੱਥੇ ਉਸ ਨੂੰ ਗੁਰਜੀਤ ਮਿਲੀ |

Simaranjit Kaur With FamilySimaranjit Kaur With Familyਸਿਮਰਨਜੀਤ ਕੌਰ ਨੇ ਪੁਲਿਸ ਨੂੰ ਦਿਤੇ ਆਪਣੇ ਬਿਆਨ ਵਿਚ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਗੁਰਜੀਤ ਉਸ ਦੇ ਘਰ ਆਈ ਸੀ ਅਤੇ ਉਸ ਨੇ ਉਸ ਦੀ ਮਾਤਾ ਨੂੰ ਦੁਬਈ ਭੇਜਣ ਵਾਸਤੇ ਸੁਝਾਅ ਦਿੱਤਾ ਸੀ | ਇਸ ਤੋਂ ਬਾਅਦ ਉਸ ਨੇ ਉਸ ਦੀਆਂ ਚਾਰ ਖੰਭਾ ਚੌਾਕ ਤਰਨ ਤਾਰਨ ਵਿਖੇ ਏਜੰਟ ਨਾਲ ਮੁਲਾਕਾਤਾਂ ਕਰਾਈਆਂ | ਏਜੰਟ ਨੇ ਉਸ ਨੂੰ ਦੱਸਿਆ ਕਿ ਦੁਬਈ ਵਿੱਚ ਉਸ ਨੂੰ ਬੱਚਾ ਸੰਭਾਲਣ ਦਾ ਕੰਮ ਕਰਨਾ ਪਵੇਗਾ ਅਤੇ ਇਹ ਵੀ ਦੱਸਿਆ ਕਿ ਸਾਰੇ ਖਰਚੇ ਦੁਬਈ ਵਿੱਚ ਉਸ ਦੀ ਤਨਖ਼ਾਹ ਵਿੱਚੋਂ ਐਡਜਸਟ ਕਰ ਲਏ ਜਾਣਗੇ |

Simaranjit Kaur Simaranjit Kaurਕੁਝ ਦਿਨਾਂ ਬਾਅਦ ਮਾਂ ਅਤੇ ਧੀ ਦੋਵੇਂ ਹੀ ਅੰਮਿ੍ਤਸਰ ਵਿਖੇ ਏਜੰਟ ਨੂੰ ਮਿਲੀਆਂ | ਉਸ ਨੇ ਆਪਣਾ ਨਾਂ ਕੇਰਲਾ ਦੇ ਇਬਰਾਹਿਮ ਯੂਸਫ ਵਜੋਂ ਦੱਸਿਆ ਅਤੇ ਉਸ ਨੇ ਆਪਣਾ ਮੋਬਾਈਲ ਨੰਬਰ 94975-15999 ਸਾਨੂੰ ਦਿੱਤਾ | ਉਸ ਨੇ ਛੇਤੀ ਬਾਅਦ ਹੀ ਵੀਜਾ ਭੇਜ ਦਿੱਤਾ ਅਤੇ ਹਵਾਈ ਟਿਕਟ ਵੀ 26 ਜੁਲਾਈ ਦੀ ਭੇਜ ਦਿੱਤੀ | ਸਿਮਰਨਜੀਤ ਦੁਬਈ ਏਅਰਪੋਰਟ 'ਤੇ ਏਜੰਟ ਨੂੰ ਮਿਲੀ ਅਤੇ ਉਸ ਨੂੰ ਦੁਬਈ ਆਧਾਰਤ ਇੱਕ ਸ਼ੇਖ ਕੋਲ ਲਿਜਾਇਆ ਗਿਆ |

ਸਿਮਰਨਜੀਤ ਅਨੁਸਾਰ ਸ਼ੇਖ ਨੇ ਉਸ ਨੂੰ ਕੋਈ ਵੀ ਕੰਮ ਨਾ ਦਿੱਤਾ ਅਤੇ ਉਸ ਦਾ ਪਾਸਪੋਰਟ ਅਤੇ ਮੋਬਾਈਲ ਫੋਨ ਲੈ ਲਿਆ ਜਿਸ ਕਰ ਕੇ ਉਸ ਨੂੰ ਸ਼ੱਕ ਪੈਦਾ ਹੋ ਗਿਆ | ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਜਿਸ ਨੇ ਸਰਵਨ ਸਿੰਘ ਰੰਧਾਵਾ ਵਾਸੀ ਝਬਾਲ, ਤਰਨ ਤਾਰਨ ਨਾਲ ਸੰਪਰਕ ਕੀਤਾ ਜਿਸ ਨੇ ਰੂਪ ਸਿੱਧੂ ਨਾਲ ਸੰਪਰਕ ਬਣਾਇਆ ਜੋ ਕਿ ਦੁਬਈ ਵਿੱਚ ਐਨ.ਜੀ.ਓ. ਚਲਾਉਂਦਾ ਹੈ | ਸਿਮਰਨਜੀਤ ਨੂੰ ਸਿੱਧੂ ਨੇ ਸ਼ਨੀਵਾਰ ਬਚਾ ਲਿਆ |

Simaranjit Kaur With FamilySimaranjit Kaur With Familyਸਿਮਰਨਜੀਤ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਏਜੰਟ ਨੇ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ | ਮੁਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੋਨ ਨੰਬਰ 94975-15999 ਕੇਰਲਾ ਦੇ ਅਬਦੁਲ ਸਾਥਰ ਨਾਂ ਦੇ ਵਿਅਕਤੀ ਦੇ ਨਾਂ ਰਜਿਸਟਰਡ ਹੈ | ਯੂਸਫ ਯੂ.ਏ.ਈ. ਆਧਾਰਤ ਦੋ ਰਿਕਰੂਟਮੈਂਟ ਏਜੰਸੀਆਂ ਨਾਲ ਕੰਮ ਕਰਦਾ ਸੀ | ਜਿਨ੍ਹਾਂ ਦੀ ਸ਼ਨਾਖ਼ਤ ਅਲ ਮੁਤਾਮੈਦ ਅਤੇ ਅਲ ਵਸੀਤ ਲੇਬਰ ਰਿਕਰੂਟਮੈਂਟ ਵਜੋਂ ਹੋਈ ਹੈ | ਆਈ.ਜੀ. ਦੇ ਅਨੁਸਾਰ ਯੂਸਫ ਦੁਬਈ ਦੇ ਹੇਠ ਲਿਖੇ ਮੋਬਾਈਲ ਫੋਨਾਂ ਅਤੇ ਈ.ਮੇਲਜ਼ -00971527065999, 00971555717786, alwaseet.ddg0gmail.com, dubaimaid9990gmail.com ਦੀ ਵਰਤੋਂ ਕਰਦਾ ਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement