
ਪੰਜਾਬ ਪੁਲਿਸ ਨੇ ਬਣਾਇਆ ਨਵਾਂ 'ਸੈਲਫ਼ੀ ਅਟੈਂਡੈਂਸ ਰਜਿਸਟਰ'
ਜਲੰਧਰ- ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ, ਪਰ ਇਸ ਵਾਰ ਚਰਚਾ ਵਿਚ ਆਉਣ ਦਾ ਕਾਰਨ ਕੋਈ ਕਾਰਨਾਮਾ ਨਹੀਂ, ਸਗੋਂ ਜਲੰਧਰ ਦੇ ਡੀਸੀਪੀ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਗਏ ਹੁਕਮ ਹਨ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਕੋਈ ਮੁਲਾਜ਼ਮ ਆਪਣੇ ਡਿਊਟੀ ਪੁਆਇੰਟ ਉਤੇ ਪੁੱਜ ਜਾਂਦਾ ਹੈ ਤਾਂ ਉਸ ਦਾ ਪਹਿਲਾ ਕੰਮ ਹੋਵੇਗਾ ਕਿ ਉਹ ਆਪਣੀ ਸੈਲਫੀ ਖਿੱਚ ਕੇ ਵਟਸਐਪ ਉਤੇ ਬਣੇ ਆਫਿਸ਼ੀਅਲ ਗਰੁੱਪ ਉਤੇ ਪਾਵੇ।
Punjab policemen to mark their attendance with a selfie everyday now
ਡੀਸੀਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਇਹ ਪਤਾ ਲੱਗ ਸਕੇਗਾ ਕਿ ਮੁਲਾਜ਼ਮ ਡਿਊਟੀ ਉਤੇ ਪਹੁੰਚਿਆ ਹੈ ਜਾਂ ਨਹੀਂ। ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਪੁਲਿਸ ਮੁਲਾਜ਼ਮ ਹੁਣ ਡਿਊਟੀ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਜਾਂ ਦੇਰੀ ਨਾਲ ਨਹੀਂ ਪੁੱਜੇਗਾ ਪਰ ਦੇਖਣਾ ਹੋਵੇਗਾ ਕਿ ਇਹ ਸੈਲਫੀ ਅਟੈਂਡੈਂਸ ਰਜਿਸਟਰ ਕਿੰਨਾ ਕੁ ਕਾਰਗਰ ਸਾਬਿਤ ਹੁੰਦਾ ਹੈ।