IELTS ਪਾਸ ਕੁੜੀ ਨਾਲ ਪਤੀ ਨੇ ਵਿਦੇਸ਼ ਜਾ ਕੇ ਮਾਰੀ ਠੱਗੀ, ਕਰਵਾਇਆ ਦੂਜਾ ਵਿਆਹ
Published : Jul 30, 2021, 5:43 pm IST
Updated : Jul 30, 2021, 7:37 pm IST
SHARE ARTICLE
Husband cheated by going abroad with IELTS pass girl, arranged second marriage
Husband cheated by going abroad with IELTS pass girl, arranged second marriage

ਤਿੰਨ ਸਾਲਾਂ ਤੋਂ ਮਾਂ- ਪੁੱਤ ਇਨਸਾਫ ਲਈ ਦਰ-ਦਰ ਦੀਆਂ ਖਾ ਰਹੇ ਠੋਕਰਾਂ

ਬਰਨਾਲਾ (ਲਖਵੀਰ ਚੀਮਾ) ਹਰੇਕ ਕੁੜੀ ਵਿਆਹ ਕਰਵਾ ਕੇ ਵਿਦੇਸ਼ ਵਸਣਾ ਚਾਹੁੰਦੀ ਹੈ ਤਾਂ ਜੋ ਉਹ ਜ਼ਿੰਦਗੀ ਦੇ ਅਪਣੇ ਸਾਰੇ  ਸੁਪਨਿਆਂ ਨੂੰ ਸਾਕਾਰ ਕਰ ਸਕੇ। ਪ੍ਰੰਤੂ ਜੇਕਰ ਵਿਦੇਸ਼ੀ ਲਾੜਾ ਮਾੜਾ ਮਿਲ ਜਾਵੇ ਤਾਂ ਜਿੱਥੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਉਥੇ ਉਨ੍ਹਾਂ ਦੇ ਅਰਮਾਨ ਵੀ ਮਿੱਟੀ ਵਿੱਚ ਮਿਲ ਜਾਂਦੇ ਹਨ। ਜਿਸ ਦੇ ਚੱਲਦਿਆਂ ਵਿਦੇਸ਼ ਜਾਣ ਦਾ ਸੁਪਨਾ ਸੰਜੋਈ ਬੈਠੀ ਕੁੜੀ ਅਤੇ ਉਸ ਦੇ ਮਾਪੇ ਨਰਕ ਜਿਹੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋ ਜਾਂਦੇ ਹਨ ਅਤੇ ਵਿਦੇਸ਼ੀ ਲਾੜਿਆਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ।  

Husband cheated by going abroad with IELTS pass girl, arranged second marriageHusband cheated by going abroad with IELTS pass girl, arranged second marriage

ਅਜਿਹਾ ਹੀ ਮਾਮਲਾ ਭਦੌੜ ਤੋਂ ਸਾਹਮਣੇ ਆਇਆ ਹੈ। ਭਦੌੜ ਦੀ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਭਦੌੜ ਨੇ ਦੁਖੀ ਮਨ ਨਾਲ ਦੱਸਿਆ ਕਿ ਉਸਦਾ ਵਿਆਹ  2008 ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਭਾਈਰੂਪਾ ਨਾਲ ਹੋਇਆ ਸੀ। ਸਰਬਜੀਤ ਕੌਰ ਨੇ ਆਈਲੈਟਸ ਕੀਤੀ ਅਤੇ ਆਪਣੇ ਪਤੀ ਸੰਦੀਪ ਸਿੰਘ ਨਾਲ ਸਪਾਊਸ ਵੀਜ਼ੇ ਤੇ ਦੋਵੇਂ ਜਣੇ ਇੰਗਲੈਂਡ ਚਲੇ ਗਏ। ਜਿਸ ਉਪਰੰਤ 2012 'ਚ ਉਨ੍ਹਾਂ ਦੇ ਘਰ ਇਕ ਬੇਟੇ ਅਰਣਵ ਸਿੰਘ ਨੇ ਜਨਮ ਲਿਆ।

Husband cheated by going abroad with IELTS pass girl, arranged second marriageHusband cheated by going abroad with IELTS pass girl, arranged second marriage

ਉਸ ਨੇ ਦੱਸਿਆ ਕਿ ਅਸੀਂ ਉਥੇ ਪੀਆਰ ਨਹੀਂ ਹੋ ਸਕੇ ਅਤੇ ਮੇਰੇ ਪਤੀ ਨੇ ਵਾਪਸ ਇੰਡੀਆ ਆਉਣ ਦਾ ਮਨ ਬਣਾਇਆ। ਜਿਸ ਉਪਰੰਤ ਅਸੀਂ ਤਿੰਨੋਂ ਵਾਪਸ ਇੰਡੀਆ ਆ ਗਏ। ਉਸ ਉਪਰੰਤ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਆਪਣੇ ਦੋਵਾਂ ਦੇ ਵਿਦੇਸ਼ ਜਾਣ ਲਈ ਫੰਡਜ਼ ਵਗੈਰਾ ਘੱਟ ਹਨ। ਇਸ ਲਈ ਮੈਂ ਇਕੱਲਾ ਸਾਈਪ੍ਰੈਸ ਜਾਂਦਾ ਹਾਂ ਅਤੇ ਉੱਥੇ ਜਾ ਕੇ ਤੁਹਾਨੂੰ ਦੋਵਾਂ ਨੂੰ ਬੁਲਾ ਲਵਾਂਗਾ। ਮੇਰਾ ਪਤੀ ਸੰਦੀਪ ਸਿੰਘ 2016 'ਚ ਸਾਈਪ੍ਰਸ ਚਲਾ ਗਿਆ।

Husband cheated by going abroad with IELTS pass girl, arranged second marriageHusband cheated by going abroad with IELTS pass girl, arranged second marriage

ਉਸ ਦੇ ਜਾਣ ਮੌਕੇ ਮੈਂ ਆਪਣੇ ਮਾਪਿਆਂ ਤੋਂ ਛੇ ਲੱਖ ਰੁਪਏ ਫੜ ਕੇ ਸੰਦੀਪ ਸਿੰਘ ਨੂੰ ਮਦਦ ਵਜੋਂ ਦਿੱਤੇ ਅਤੇ ਉਸ ਤੋਂ ਦੋ ਸਾਲ ਬਾਅਦ ਤਕ 2018 ਤੱਕ ਮੇਰੇ ਨਾਲ ਫੋਨ ਤੇ ਗੱਲਬਾਤ ਕਰਦਾ ਰਿਹਾ ਅਤੇ ਮੈਂ ਆਪਣੇ ਸਹੁਰੇ ਘਰ ਆਪਣੇ ਬੇਟੇ ਸਮੇਤ ਭਾਈਰੂਪਾ ਵਿਖੇ ਰਹਿੰਦੀ ਰਹੀ ਪ੍ਰੰਤੂ 2018 ਤੋਂ ਬਾਅਦ ਉਸ ਨੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਮੈਨੂੰ ਫੋਨ ਕਰਨਾ ਬੰਦ ਕਰ ਦਿੱਤਾ। ਫਿਰ ਉਸ ਨੇ ਇਕ ਆਈਫ਼ੋਨ ਮੈਨੂੰ ਗਿਫ਼ਟ 'ਚ ਭੇਜਿਆ।

Husband cheated by going abroad with IELTS pass girl, arranged second marriageHusband cheated by going abroad with IELTS pass girl, arranged second marriage

ਜਦੋਂ ਉਸ ਦਾ ਲਾਕ ਖੁਲ੍ਹਵਾਉਣ ਲਈ ਮੈਂ ਟੈਲੀਕਾਮ ਦੀ ਦੁਕਾਨ ਤੇ ਗਈ ਤਾਂ ਉਸਦੇ ਲਾਕ ਖੋਲ੍ਹਣ ਉਪਰੰਤ ਉਸ ਦੀਆਂ ਇਤਰਾਜ਼ਯੋਗ ਹਾਲਤ 'ਚ ਹੋਰ ਕੁੜੀ ਨਾਲ ਫੋਟੋਆਂ ਸਾਹਮਣੇ ਆਈਆਂ। ਉਸ ਦਿਨ ਮੇਰੇ ਪਤੀ ਦੀ ਸਾਰੀ ਸੱਚਾਈ ਸਾਹਮਣੇ ਆ ਗਈ ਅਤੇ ਸਾਡੇ ਵਿੱਚ ਪੂਰੀ ਤਰ੍ਹਾਂ ਦਰਾਰ ਪੈ ਗਈ। ਉਸ ਉਪਰੰਤ ਮੈਨੂੰ ਮੇਰੇ ਸਹੁਰੇ ਘਰ ਵਾਲਿਆਂ ਨੇ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਤੋਂ ਤੰਗ ਆ ਕੇ ਮੈਂ ਆਪਣੇ  ਪੇਕੇ  ਘਰ ਆ ਗਈ ਹਾਂ।

Husband cheated by going abroad with IELTS pass girl, arranged second marriageHusband cheated by going abroad with IELTS pass girl, arranged second marriage

ਹੁਣ ਮੈਨੂੰ  ਪਤਾ ਲੱਗ ਚੁੱਕਾ ਹੈ ਕਿ ਮੈਂ ਵਿਦੇਸ਼ੀ ਲਾੜੇ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ। ਹੁਣ ਮੈਨੂੰ ਮੇਰੇ ਅਤੇ ਮੇਰੇ ਅੱਠ ਸਾਲਾ ਬੇਟੀ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਕੁੜੀ ਦੇ ਨਾਲ ਆਏ ਉਸਦੇ ਬਾਪ ਮਹਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਵਿਆਹ ਪੂਰੇ ਚਾਵਾਂ ਨਾਲ ਆਪਣੇ ਵਿੱਤ ਤੋਂ ਵੱਧ ਖਰਚ ਕਰਕੇ ਕੀਤਾ ਸੀ ਪਰੰਤੂ ਸਾਡੇ ਜਵਾਈ ਨੇ ਸਾਡੇ ਨਾਲ ਧੋਖਾ ਕੀਤਾ ਹੈ।

Husband cheated by going abroad with IELTS pass girl, arranged second marriageHusband cheated by going abroad with IELTS pass girl, arranged second marriage

ਉਸ ਨੇ ਦੱਸਿਆ ਕਿ ਮੈਂ ਦਸ ਲੱਖ ਰੁਪਏ ਵਿਆਹ ਤੇ ਲਗਾਏ ਸਨ। ਜਦੋਂ ਕਿ ਛੇ ਲੱਖ ਰੁਪਏ ਉਸ ਨੂੰ ਸਾਈਪ੍ਰਸ ਜਾਣ ਮੌਕੇ ਨਗਦ ਦਿੱਤੇ ਸਨ। ਜਿਸ ਦੇ ਚਲਦਿਆਂ ਸਾਡੇ ਨਾਲ ਸੋਲ਼ਾਂ ਲੱਖ ਦੀ ਜਿੱਥੇ ਠੱਗੀ ਵੱਜ ਚੁੱਕੀ ਹੈ। ਉੱਥੇ ਮੇਰੀ ਲੜਕੀ ਦੀ ਵੀ ਜ਼ਿੰਦਗੀ ਬਰਬਾਦ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਹੁਰੇ ਪਰਿਵਾਰ ਅਤੇ ਸਾਡੇ ਜਵਾਈ ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਰਬਜੀਤ ਨੇ ਕਿਹਾ ਕਿ ਉਸਨੂੰ ਸਿਰਫ ਮੈਡਮ ਮੁਨੀਸਾ ਗੂਲਾਟੀ ਤੋਂ ਇਨਸਾਫ ਮਿਲਣ ਦੀ ਹੀ ਉਮੀਦ ਹੈ। ਜਿਸ ਕਰਕੇ ਉਹ ਮੈਡਮ ਨੂੰ ਇੱਕ ਦੋ ਦਿਨਾਂ ਵਿਚ ਮਿਲਣ ਵੀ ਜਾ ਰਹੀ ਹੈ।

ARnab
Arnav

ਉਥੇ ਪੀੜਤ ਸਰਬਜੀਤ ਦੇ ਲੜਕੇ ਅਰਣਵ ਨੇ ਭਰੇ ਮਨ ਨਾਲ ਕਿਹਾ ਕਿ ਜਦੋਂ ਉਹ ਆਪਣੇ ਪਾਪਾ ਨਾਲ ਸੀ ਤਾਂ ਉਸਦੇ ਪਾਪਾ ਨੇ ਕਿਹਾ ਸੀ ਕਿ "ਤੂੰ ਆਪਣੀ ਮੰਮੀ ਛੱਡ ਦੇ, ਮੈਂ ਤੇਰੇ ਲਈ ਨਵੀਂ ਮੰਮੀ ਲੱਭ ਲਈ ਹੈ।" ਉਸਨੂੰ ਆਪਣਾ ਪਾਪਾ ਬਹੁਤ ਬੁਰਾ ਲੱਗਦਾ ਹੈ। ਜੋ ਉਸਦੀ ਮੰਮੀ ਨਾਲ ਮਾੜਾ ਕਰ ਰਿਹਾ ਹੈ। 

Uncle Pritpal SinghUncle Pritpal Singh

ਉਧਰ ਪੀੜਤ ਲੜਕੀ ਦੇ ਮਾਮੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੇ ਲੱਖਾਂ ਰੁਪਏ ਵੀ ਲੱਗੇ ਅਤੇ ਉਹਨਾਂ ਦੀ ਲੜਕੀ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ। ਜਿਸ ਕਰਕੇ ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਉਹਨਾਂ ਵੱਲੋਂ ਪਹਿਲਾਂ ਵੀ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕੋਈ ਸੁਣਵਾਈ ਨਹੀਂ ਹੋਈ। ਉਥੇ ਗੁਆਂਢੀ ਤਿਰਲੋਚਨ ਸਿੰਘ ਨੇ ਕਿਹਾ ਕਿ ਸਰਬਜੀਤ ਕੌਰ ਬੱਚੀ ਨੂੰ ਇਨਸਾਫ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਹੈ।

Neighbor Tirlochan SinghNeighbor Tirlochan Singh

ਉਥੇ ਲੜਕੀ ਦੇ ਪਰਿਵਾਰ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੀ ਆਈ ਹੈ। ਇਸ ਸਬੰਧੀ ਜੱਥੇਬੰਦੀ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੱਥੇਬੰਦੀ ਨਾਲ ਖੜੀ ਹੈ। ਅੱਜ ਵੀ ਥਾਣਾ ਭਦੌੜ ਦੀ ਪੁਲਿਸ ਨੂੰ ਮਿਲੇ ਹਨ, ਜਿਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ ਵਿੱਢਣਗੇ।

ਉਧਰ ਥਾਣਾ ਭਦੌੜ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਮਿਲਣ ਗਈ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਜਾਵੇਗਾ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement