ਸਾਦਿਕ ਦੇ ਘਰ 'ਚੋਂ ਮਿਲੀ ਹੁਸ਼ਿਆਰਪੁਰ ਦੀ ਡਾਂਸਰ ਦੀ ਲਾਸ਼, ਮਾਮਲਾ ਦਰਜ
Published : Aug 30, 2018, 3:02 pm IST
Updated : Aug 30, 2018, 3:02 pm IST
SHARE ARTICLE
Hoshiarpur's Dancer Priya, found dead in Sadiq's house
Hoshiarpur's Dancer Priya, found dead in Sadiq's house

ਪੁਲਿਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕ ਆਰਕੈਸਟਰਾ ਗਰੁਪ ਵਿਚ ਕੰਮ ਕਰਨ ਵਾਲੀ ਡਾਂਸਰ ਲੜਕੀ ਦੀ ਲਾਸ਼ ਸਾਦਿਕ ਦੇ ਇਕ ਘਰ ਵਿਚੋਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ......

ਕੋਟਕਪੂਰਾ : ਪੁਲਿਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕ ਆਰਕੈਸਟਰਾ ਗਰੁਪ ਵਿਚ ਕੰਮ ਕਰਨ ਵਾਲੀ ਡਾਂਸਰ ਲੜਕੀ ਦੀ ਲਾਸ਼ ਸਾਦਿਕ ਦੇ ਇਕ ਘਰ ਵਿਚੋਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਸੂਤਰਾਂ ਅਨੁਸਾਰ ਫ਼ਿਰੋਜ਼ਪੁਰ ਦੇ ਇਕ ਗਰੁਪ ਵਿਚ ਕੰਮ ਕਰਨ ਵਾਲੀ ਨੌਜਵਾਨ ਲੜਕੀ ਪ੍ਰਿਯਾ ਪੁੱਤਰੀ ਵਿਜੇ ਸਿੰਘ ਵਾਸੀ ਮਾਨਕ ਢੇਰੀ ਜ਼ਿਲ੍ਹਾ ਹੁਸ਼ਿਆਰਪੁਰ ਜੋ ਬੀਤੀ 12 ਅਗੱਸਤ ਤੋਂ ਅਪਣੇ ਘਰ ਤੋਂ ਗਰੁਪ ਦੇ ਕਿਸੇ ਪ੍ਰੋਗਰਾਮ ਲਈ ਗਈ ਪਰ ਘਰ ਵਾਪਸ ਨਾ ਪਰਤੀ। ਬੀਤੇ ਕਲ ਉਸ ਦੀ ਲਾਸ਼ ਨੂੰ ਆਰਕੈਸਟਰਾ ਗਰੁਪ ਦੇ ਡੀ.ਜੀ ਅਪ੍ਰੇਟਰ ਦੇ ਘਰੋਂ ਪੁਲਿਸ ਨੇ ਬਰਾਮਦ ਕਰ ਲਿਆ ਹੈ। 

ਮ੍ਰਿਤਕ ਦੇ ਵਾਰਸਾਂ ਨੇ ਦਸਿਆ ਕਿ ਪ੍ਰਿਯਾ ਇਹ ਕਹਿ ਕੇ ਘਰੋਂ ਗਈ ਸੀ ਕਿ ਉਹ ਗੁਰਵਿੰਦਰ ਸਿੰਘ ਨਾਲ ਪ੍ਰੋਗਰਾਮ 'ਤੇ ਜਾ ਰਹੀ ਹੈ। ਅਗਲੇ ਦਿਨ ਉਸ ਦਾ ਫ਼ੋਨ ਵੀ ਬੰਦ ਆ ਰਿਹਾ ਸੀ। ਇਕ ਦਿਨ ਪ੍ਰਿਯਾ ਨੇ ਗੁਰਵਿੰਦਰ ਸਿੰਘ ਦੇ ਫ਼ੋਨ ਤੋਂ ਕਾਲ ਕੀਤੀ ਕਿ ਉਸ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਤੇ ਉਸ ਨੂੰ ਜਾਨੋਂ ਮਾਰ ਦਿਤਾ ਜਾਵੇਗਾ। ਇਸ ਤੋਂ ਬਾਅਦ ਗੁਰਵਿੰਦਰ ਸਿੰਘ ਦਾ ਫ਼ੋਨ ਆਇਆ ਕਿ ਪ੍ਰਿਯਾ ਦੀ ਤਬੀਅਤ ਖਰਾਬ ਹੈ ਤੇ ਫਿਰ ਉਸ ਨੇ ਫ਼ੋਨ ਕੱਟ ਦਿਤਾ।

ਕੇਸ ਦੀ ਤਫ਼ਤੀਸ਼ ਕਰ ਰਹੇ ਏ.ਐਸ.ਆਈ. ਧਰਮ ਸਿੰਘ ਨੇ ਦਸਿਆ ਕਿ ਮੈਡੀਕਲ ਰੀਪੋਰਟ ਆਉਣ ਤੋਂ ਬਾਅਦ ਬਲਾਤਕਾਰ ਵਗੈਰਾ ਬਾਰੇ ਸਪੱਸ਼ਟ ਹੋ ਸਕੇਗਾ। ਫਿਲਹਾਲ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੜਕੀ ਦੀ ਮੌਤ ਕਿਥੇ ਤੇ ਕਿਵੇਂ ਹੋਈ ਹੈ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਪੁਲਿਸ ਨੇ ਗੁਰਵਿੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਸਾਦਿਕ ਵਿਰੁਧ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Delhi ਤੋਂ ਆ ਗਈ ਵੱਡੀ ਖ਼ਬਰ! PM Modi ਨੇ ਦਿੱਤਾ ਅਸਤੀਫਾ! ਕੌਣ ਹੋਵੇਗਾ ਅਗਲਾ PM, ਆ ਗਈ ਵੱਡੀ Update, ਵੇਖੋ LIVE

05 Jun 2024 5:09 PM

ਨਤੀਜਾ ਆ ਗਿਆ ਪਰ ਫਿਰ ਨਹੀਂ ਆਇਆ! ਬਹੁਮਤ ਲੈਣ ਤੋਂ ਬਾਅਦ ਵੀ NDA ਦਾ ਫਸ ਗਿਆ ਪੇਚ, ਜਾਣੋ Kingmaker ਕੌਣ

05 Jun 2024 5:00 PM

ਜਿੱਤ ਤੋਂ ਬਾਅਦ ਅੰਮ੍ਰਿਤਪਾਲ ਹੁਣ ਆਉਣਗੇ ਜੇਲ੍ਹ ਤੋਂ ਬਾਹਰ,ਕੀ ਰਹੇਗੀ ਪੂਰੀ ਪ੍ਰਕਿਰਿਆ ਵਕੀਲ ਨੇ ਦੱਸਿਆ ਸਾਰਾ ਤਰੀਕਾ ?

05 Jun 2024 1:37 PM

Khadur Sahib ਤੋਂ ਵੱਡੀ ਜਿੱਤ ਤੋਂ ਬਾਅਦ Amritpal Singh ਦੇ ਮਾਤਾ ਨੇ ਕੀਤੀ Press Conference, ਕੀਤਾ ਖ਼ਾਸ ਐਲਾਨ

05 Jun 2024 12:35 PM

ਨਵੀਂ ਦਿੱਲੀ 'ਚ ਭਾਜਪਾ ਹੈੱਡਕੁਆਰਟਰ ਵਿਖੇ ਲੋਕ ਸਭਾ ਚੋਣਾਂ 2024 ਦੀ ਜਿੱਤ ਦਾ ਜਸ਼ਨ, ਦੇਖੋ LIVE

05 Jun 2024 10:20 AM
Advertisement