
ਰੁਸਤਮ -ਏ -ਹਿੰਦ ਨਾਮਵਰ ਪਹਿਲਵਾਨ ਦਾਰਾ ਸਿੰਘ, ਜੋ ਕਿ ਆਪਣੇ ਜ਼ਮਾਨੇ ਦੇ ਅਜਿੱਤ ਪਹਿਲਵਾਨਾਂ ਵਿਚੋਂ ਇਕ ਹਨ
ਚੰਡੀਗੜ੍ਹ, ਰੁਸਤਮ -ਏ -ਹਿੰਦ ਨਾਮਵਰ ਪਹਿਲਵਾਨ ਦਾਰਾ ਸਿੰਘ, ਜੋ ਕਿ ਆਪਣੇ ਜ਼ਮਾਨੇ ਦੇ ਅਜਿੱਤ ਪਹਿਲਵਾਨਾਂ ਵਿਚੋਂ ਇਕ ਹਨ। ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਅਤੇ ਵੱਡੇ ਵੱਡੇ ਨਾਮੀ ਪਹਿਲਵਾਨਾਂ ਨੂੰ ਧੂਲ ਚਟਾਉਣ ਵਾਲੇ ਇਸ ਪਹਿਲਵਾਨ ਦੀ ਜ਼ਿੰਦਗੀ 'ਤੇ ਜਲਦੀ ਹੀ ਇਕ ਕੌਮਿਕ ਬੁੱਕ ਸੀਰੀਜ਼ ਵਿਚ ਲੋਕਾਂ ਅੱਗੇ ਹਾਜ਼ਿਰ ਕੀਤੀ ਜਾ ਰਹੀ ਹੈ। ਦਾਰਾ ਸਿੰਘ ਜੋ ਕਿ ਇਕ ਮਹਾਨ ਪਹਿਲਵਾਨ 'ਤੇ ਬਾਲੀਵੁਡ ਅਦਾਕਾਰ ਸੀ ਬਾਅਦ ਵਿਚ 1954 ਵਿਚ ਦਾਰਾ ਸਿੰਘ ਰੁਸਤਮ-ਏ-ਪੰਜਾਬ, ਰੁਸਤਮ-ਏ-ਹਿੰਦ ਬਣੇ।
Wrestler Dara Singh
ਦੱਸ ਦਈਏ ਕਿ ਦਾਰਾ ਸਿੰਘ ਅਗਸਤ 2003-ਅਗਸਤ 2009 ਤਕ ਰਾਜ ਸਭਾ ਦੇ ਮੈਂਬਰ ਵੀ ਰਹੇ| ਜੇਕਰ ਦਾਰਾ ਸਿੰਘ ਦੇ ਕੱਦ ਕਾਠ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ 6 ਫੁਟ 2 ਇੰਚ ਦਾ ਕੱਦ, 132 ਕਿੱਲੋ ਭਾਰ 'ਤੇ 54 ਇੰਚ ਦੀ ਛਾਤੀ ਉਨ੍ਹਾਂ ਦੀ ਤਾਕਤ ਦੀ ਮੂੰਹ ਬੋਲਦੀ ਤਸਵੀਰ ਸੀ। ਇਨ੍ਹਾਂ ਨੂੰ ਕੁਸ਼ਤੀਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਤੇ ਹੁਣ ਦਾਰਾ ਸਿੰਘ ਦੀ ਜ਼ਿੰਦਗੀ ਤੇ ਬਣ ਰਹੀ ਇਹ ਕੌਮਿਕ ਬੁੱਕ ਸੀਰੀਜ਼ ਇਕ biographical comic ਬੁਕ ਹੋਵੇਗੀ ਜੋ ਉਨ੍ਹਾਂ ਦੇ ਬਚਪਨ ਦੇ ਕੁਝ ਅਣਦੇਖੇ ਤੱਥਾਂ 'ਤੇ ਧਿਆਨ ਕੇਂਦਰਤ ਕਰੇਗੀ, ਉਨ੍ਹਾਂ ਦੀ ਪਹਿਲੀ ਪਹਿਲਵਾਨੀ ਅਤੇ ਉਸ ਤੋਂ ਬਾਅਦ ਦੇ ਸਮਿਆਂ ਦੀ ਕਹਾਣੀ ਨੂੰ ਬੀ ਦਰਸਾਏਗੀ।
Wrestler Dara Singh
ਇਸ ਪ੍ਰੋਜੈਕਟ ਦੀ ਸ਼ੁਰੂਆਤ ਦਾਰਾ ਸਿੰਘ ਦੇ ਪੁੱਤਰ ਵਿੰਦੂ ਦਾਰਾ ਸਿੰਘ ਨੇ ਕੀਤੀ ਹੈ ਅਤੇ ਸੀਰੀਜ਼ ਨਵੰਬਰ ਦੇ ਅੰਤ ਵਿਚ ਪਹਿਲਵਾਨ ਦੀ ਜਨਮ ਵਰ੍ਹੇਗੰਢ 'ਤੇ ਲਾਂਚ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਗ੍ਰਾਫਿਕ ਆਰਟਿਸਟ George Emmanual, ਜੋ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੌਮਿਕ ਬੁੱਕ ਸੀਰੀਜ਼ ਪੰਜਾਬ ਦੀ ਅਜਿਹੀ ਹਸਤੀ ਨੂੰ ਦਿਖਾਉਣ ਜਾ ਰਹੀ ਹੈ ਜੋ ਆਉਣ ਵਾਲੀ ਪੀੜ੍ਹੀ ਲਈ ਰੋਲ ਮਾਡਲ ਦਾ ਕੰਮ ਕਰੇਗੀ। ਪੰਜਾਬ ਵਿਚ ਨੌਜਵਾਨਾਂ ਨੂੰ ਉਹਨਾਂ ਵਰਗੇ ਰੋਲ ਮਾਡਲਾਂ ਦੀ ਜ਼ਰੂਰਤ ਹੈ, ਖਾਸ ਤੌਰ 'ਤੇ ਅਜਿਹੇ ਸਮੇਂ ਜਦੋਂ ਸੂਬਾ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਚ ਗਵਾ ਰਿਹਾ ਹੈ।
Wrestler Dara Singh
ਜ਼ਿਆਦਾਤਰ ਕਾਮਿਕ ਬੁੱਕ ਕਾਲਪਨਿਕ ਕਿਰਦਾਰਾਂ 'ਤੇ ਆਧਾਰਿਤ ਹੁੰਦੀਆਂ ਹਨ, ਇਹ ਕਿਤਾਬ ਦਾਰਾ ਸਿੰਘ ਨੂੰ ਅਸਲ ਜੀਵਨ ਸੁਪਰ ਹੀਰੋ ਵਜੋਂ ਪੇਸ਼ ਕਰੇਗੀ ਤੇ ਇਸ ਦਾ ਮਕਸਦ ਰੁਸਤਮ-ਏ-ਹਿੰਦ ਦੀ ਜ਼ਿੰਦਗੀ ਦੇ ਅਣਡਿੱਠੇ ਪੱਖ ਪੇਸ਼ ਕਰਨਾ ਹੋਵੇਗਾ। ਦੱਸ ਦਈਏ ਕਿ ਪਿਛਲੇ ਛੇ ਮਹੀਨਿਆਂ ਤੋਂ ਇਸ ਪ੍ਰਾਜੈਕਟ 'ਤੇ ਕੰਮ ਚਲ ਰਿਹਾ ਹੈ ਜੋ ਕਿ ਹੁਣ ਨੇਪਰੇ ਚੜ੍ਹਨ ਦੇ ਕਰੀਬ ਹੈ ਤੇ ਜਲਦ ਹੀ ਪੰਜਾਬੀਆਂ ਨੂੰ ਇਹ ਤੌਹਫਾ ਮਿਲੇਗਾ।