
ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਪੰਜਾਬ ਵਿਚ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜੇ ਬਟਾਲਾ ਫੈਕਟਰੀ ਤੇ ਜਲੰਧਰ ਵਿਖੇ ਕਬਾੜ ਦੇ ਸਮਾਨ ਵਿਚ ਹੋਏ ਧਮਕੀਆਂ ਵਿਚ ਲੋਕਾਂ ਨੂੰ ਰਾਹਤ ਨਹੀਂ ਮਿਲੀ ਕਿ ਇਕ ਵਾਰ ਫੇਰ ਅਜਿਹਾ ਹੀ ਧਮਾਕਾ ਹੋਇਆ ਹੈ। ਜੀ ਹਾਂ ਤਰਨਤਾਰਨ ਵਿਖੇ ਰੰਗ ਰੋਗਨ ਦੀ ਫੈਕਟਰੀ ਵਿਚ ਜਬਰਦਸਤ ਧਮਾਕਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
Tarn Taran
ਤਰਨਤਾਰਨ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਰੰਗ ਰੋਗਨ ਦੀ ਫੈਕਟਰੀ ਜੋ ਪਿਛਲੇ ਤਿੰਨ ਸਾਲਾ ਤੋ ਬੰਦ ਪਈ ਸੀ ਉਸ ਵਿਚ ਅੱਜ ਸਵੇਰੇ ਜੋਰਦਾਰ ਧਮਾਕੇ ਹੋਏ। ਗਨੀਮਤ ਇਹ ਰਹੀ ਕਿ ਇਸ ਧਮਾਕਿਆਂ ਵਿਚ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਧਮਾਕਾ ਏਨਾਂ ਜਬਰਦਸਤ ਸੀ ਕਿ ਫੈਕਟਰੀ ਦੇ ਨਾਲ ਲਗਦੀਆਂ ਕੰਧਾ ਤੱਕ ਪਾਟ ਗਈਆਂ।
Tarn Taran
ਦਰਅਸਲ ਇਹ ਰੋਗਨ ਦੀ ਫੈਕਟਰੀ ਜੋ ਪਿਛਲੇ ਤਿੰਨ ਸਾਲਾ ਤੋ ਬੰਦ ਪਈ ਸੀ ਉਸ ਵਿਚ ਅੱਜ ਸਵੇਰੇ ਜ਼ੋਰਦਾਰ ਧਮਾਕੇ ਕਾਰਨ ਲੋਕਾਂ ਵਿੱਚ ਇਕ ਦਮ ਦਹਿਸ਼ਤ ਵਾਲਾ ਮਹੌਲ ਬਣ ਗਿਆ। ਮੁਢਲੀ ਜਾਂਚ ਤੋ ਪਤਾ ਲੱਗਾ ਹੈ ਕਿ ਇਹ ਧਮਾਕਾ ਇਕ ਪੇਂਟ ਨਾਲ ਭਰੇ ਡਰੱਮ ਵਿਚ ਹੋਇਆ ਹੈ। ਜਦੋਂਕਿ ਉੱਥੇ ਤਾਇਨਾਤ ਫੂਲ ਚੰਦ ਨਾਮ ਦੇ ਚੌਕੀਦਾਰ ਵਲੋ ਇਸ ਧਾਮਕੇ ਦਾ ਕਾਰਨ ਗੈਸ ਸਲੰਡਰ ਫੱਟ ਜਾਣਾ ਦੱਸਿਆ ਜਾ ਰਿਹ ਹੈ।
Tarn Taran
ਚੌਕੀਦਾਰ ਦਾ ਕਹਿਣਾ ਹੈ ਕਿ ਇਹ ਫੈਕਟਰੀ ਲੰਮੇ ਸਮੇਂ ਤੋਂ ਬੰਦ ਚੱਲੀ ਆ ਰਹੀ ਹੈ। ਉੱਥੇ ਫਾਇਰ ਹੀ ਫਾਇਰ ਬ੍ਰਿਗੇਡ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਧਮਾਕਾ ਕਿਹੜੇ ਕਾਰਨਾਂ ਕਰ ਕੇ ਹੋਇਆ।
Tarn Taran
ਫਿਲਹਾਲ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲ ਸਕੇਗਾ ਕਿ ਇਹ ਧਮਾਕਾ ਕਿਹੜੇ ਕਰਨਾ ਕਰਕੇ ਹੋਇਆ ਪ੍ਰੰਤੂ ਸੂਬੇ ਵਿਚ ਅਜਿਹੇ ਧਮਾਕੇ ਹੋਣੇ ਪੁਲਿਸ ਪ੍ਰਸ਼ਾਸ਼ਨ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।