
Reliance ਦੁਆਰਾ ਸਿਤੰਬਰ 2016 'ਚ Jio Fiber ਸਰਵਿਸ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਕੰਪਨੀ ਆਪਣੀ ਮੋਸਟ ਅਵੈਟਿਡ ਸਰਵਿਸ 5 ਸਤੰਬਰ ਨੂੰ
ਨਵੀਂ ਦਿੱਲੀ : Reliance ਦੁਆਰਾ ਸਿਤੰਬਰ 2016 'ਚ Jio Fiber ਸਰਵਿਸ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਕੰਪਨੀ ਆਪਣੀ ਮੋਸਟ ਅਵੈਟਿਡ ਸਰਵਿਸ 5 ਸਤੰਬਰ ਨੂੰ ਦੇਸ਼ ਭਰ ਵਿੱਚ ਰੋਲ ਆਊਟ ਕਰਨ ਜਾ ਰਹੀ ਹੈ। Reliance Jio Fiber ਦੇ ਤਹਿਤ ਯੂਜ਼ਰਸ ਹਾਈ ਸਪੀਡ ਬਰਾਡ ਸਰਵਿਸ ਦਾ ਮੁਨਾਫ਼ਾ ਚੁੱਕਣ ਦਾ ਮੌਕਾ ਮਿਲੇਗਾ। ਇੰਨਾ ਹੀ ਨਹੀਂ ਇਸ ਸਰਵਿਸ 'ਚ ਸਮਾਰਟ ਹੋਮ ਸਲੀਊਸ਼ਨ ਵੀ ਉਪਲੱਬਧ ਹੋਵੇਗਾ। ਕੰਪਨੀ ਨੇ Jio Fiber ਨਾਲ ਜੁੜੀਆਂ ਕੁਝ ਘੋਸ਼ਨਾਵਾਂ ਪਹਿਲਾਂ ਹੀ ਕਰ ਦਿੱਤੀਆਂ ਹਨ। ਹੁਣ ਕੰਪਨੀ 5 ਸਤੰਬਰ ਨੂੰ ਇਸਦੇ ਅਨੁਸਾਰ ਮਿਲਣ ਵਾਲੀਆਂ ਹੋਰ ਸਰਵਸਿਜ, ਪਲੈਨਜ਼ ਅਤੇ ਕੀਮਤ ਨਾਲ ਜੁੜੀਆਂ ਸਾਰੀਆਂ ਘੋਸ਼ਨਾਵਾਂ ਕਰੇਗੀ।
Reliance Jio fiber to Launch on 5th September
Jio4K Set - Top Box
Jio Fiber ਪਲੈਨ ਅਨੁਸਾਰ ਯੂਜ਼ਰਸ ਨੂੰ ਫਰੀ Jio 4K Set - Top Box ਪ੍ਰਾਪਤ ਹੋਵੇਗਾ। ਇਸ ਵਿੱਚ ਕੇਵਲ DTH ਚੈਨਲਸ ਦੀ ਹੀ ਸਹੂਲਤ ਨਹੀਂ ਮਿਲੇਗੀ, ਸਗੋਂ ਖਪਤਕਾਰ ਸੈੱਟ - ਆਫ਼ ਬਾਕਸ 'ਤੇ OTT ਐਪਸ ਜਿਵੇਂ ਕਿ JioSaavn ਅਤੇ JioTV ਦਾ ਵੀ ਮੁਨਾਫ਼ਾ ਚੁੱਕਣ ਦਾ ਮੌਕਾ ਮਿਲੇਗਾ।
Reliance Jio fiber to Launch on 5th September
JioFixed Voice
Jio Fiber ਬਰਾਡਬੈਂਡ ਸਰਵਿਸ ਦੇ ਨਾਲ ਹੀ ਕੰਪਨੀ JioFixedVoice ਸਰਵਿਸ ਵੀ ਲਾਂਚ ਕਰੇਗੀ, ਜੋ ਕਿ Reliance Jio ਦੇ ਮਾਧਿਅਮ ਤੋਂ ਲੈਂਡਲਾਇਨ 'ਤੇ ਵਰਤੀ ਜਾਣ ਵਾਲੀ ਸਰਵਿਸ ਹੈ। ਲਾਂਚ ਤੋਂ ਪਹਿਲਾਂ ਹੀ ਕੁਝ ਰਿਲਾਇੰਸ ਯੂਜ਼ਰਸ ਨੂੰ JioFixedVoice ਦਾ ਨੋਟੀਫਿਕੇਸ਼ਨ ਵੀ ਪ੍ਰਾਪਤ ਹੋ ਚੁੱਕਿਆ ਹੈ। ਇਸਨੂੰ ਕੁਝ ਚੋਣਵੇਂ ਯੂਜ਼ਰਸ ਹੀ ਆਪਣਾ ਮੋਬਾਇਲ ਨੰਬਰ ਰਜਿਸਟਰ ਕਰਵਾ ਕੇ ਐਕਟੀਵੇਟ ਕਰਵਾ ਪਾਣਉਗੇ। JioFixedVoice ਦਾ ਇਨਵਿਟੇਸ਼ਨ ਕੁੱਝ MyJio ਐਪ ਯੂਜ਼ਰਸ ਨੂੰ ਦਿਖਣਾ ਸ਼ੁਰੂ ਹੋ ਗਿਆ ਹੈ।
Reliance Jio fiber to Launch on 5th September
ਆਪਣੇ 42ਵੇਂ AGM 'ਚ ਮੁਕੇਸ਼ ਅੰਬਾਨੀ ਨੇ ਘੋਸ਼ਣਾ ਕੀਤੀ ਸੀ ਕਿ Jio ਆਪਣੇ ਯੂਜ਼ਰਸ ਨੂੰ ਲੈਂਡਲਾਇਨ ਕਨੈਕਸ਼ਨ 'ਤੇ ਅਨਲਿਮੀਟਿਡ ਇੰਟਰਨੈਸ਼ਨਲ ਕਾਲਿੰਗ ਪੈਕ ਦੀ ਸਹੂਲਤ ਪ੍ਰਦਾਨ ਕਰੇਗਾ। ਇਹ ਸਰਵਿਸ ਯੂਐਸ ਅਤੇ ਕੈਨੇਡਾ ਲਈ ਹੋਵੇਗੀ ਅਤੇ ਇਸਦੇ ਲਈ ਮਾਸਿਕ Rs 500 ਚਾਰਜ ਦੇਣਾ ਹੋਵੇਗਾ। ਹਾਲਾਂਕਿ ਇਸਦੀ ਕੀਮਤ Jio Fiber ਦੇ ਲਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
Reliance Jio fiber to Launch on 5th September
Jio Fiber ਦੀ ਕੀਮਤ
Jio Fiber ਦੀ ਕਮਰਸ਼ੀਅਲ ਘੋਸ਼ਣਾ 5 ਸਤੰਬਰ ਨੂੰ ਕੀਤੀ ਜਾਵੇਗੀ। ਇਹਨਾਂ ਦੀ ਕੀਮਤ Rs 700 ਤੋਂ ਸ਼ੁਰੂ ਹੋ ਕੇ Rs 10 , 000 ਤੱਕ ਹੋ ਸਕਦੀ ਹੈ। ਇਸ ਦੇ ਨਾਲ ਯੂਜ਼ਰਸ ਨੂੰ 100Mbps ਤੋਂ 1Gbps ਤੱਕ ਦੀ ਇੰਟਰਨੈੱਟ ਸਪੀਡ ਦਾ ਵੀ ਮੁਨਾਫ਼ਾ ਮਿਲੇਗਾ।
Reliance Jio fiber to Launch on 5th September
JioCall
JioCall ਫੀਚਰ ਦੀ ਸਹੂਲਤ ਯੂਜ਼ਰਸ ਨੂੰ Jio Set - Top Box ਅਤੇ Jio Fiber connection ਦੇ ਨਾਲ ਮਿਲ ਸਕਦੀ ਹੈ। ਇਸ ਤੋਂ ਇਲਾਵਾ 5 ਸਤੰਬਰ ਨੂੰ ਕਪੰਨੀ ਆਪਣੇ ਯੂਜਰਸ ਲਈ ਹੋਰ ਵੀ ਕਈ ਸਰਵਿਸ ਦੀ ਘੋਸ਼ਣਾ ਕਰ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।