ਪੰਜਾਬੀ ਬੋਲੀ 'ਤੇ ਵਿਵਾਦ ਛਿੜਦੇ ਨਹੀਂ, ਜਾਣ-ਬੁੱਝ ਕੇ ਛੇੜੇ ਜਾਂਦਾ ਹੈ: ਪ੍ਰਸਿੱਧ ਵਿਦਵਾਨ  
Published : Sep 30, 2019, 3:12 pm IST
Updated : Oct 2, 2019, 9:34 am IST
SHARE ARTICLE
Famous scholar of mother tongue
Famous scholar of mother tongue

ਪੰਜਾਬੀ ਭਾਸ਼ਾ ‘ਤੇ ਵਿਦਵਾਨਾਂ ਵੱਲੋਂ ਕੀਤੀ ਗਈ ਵਿਚਾਰ ਗੋਸ਼ਟਿ

ਗੁਰਦਾਸਪੁਰ: ਪੰਜਾਬ ਵਿਚ ਜਿੱਥੇ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਉੱਥੇ ਹੀ ਗੁਰਦਾਸਪੁਰ ‘ਚ ਬਟਾਲਾ ਕਲੱਬ ਵਿਖੇ ਪੰਜਾਬੀ ਭਾਸ਼ਾ ਦੇ ਵੱਖ-ਵੱਖ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਉੱਪਰ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ‘ਤੇ ਵਿਦਵਾਨ ਡਾਕਟਰ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ‘ਤੇ ਵਿਵਾਦ ਜਾਣ-ਬੁੱਝ ਕੇ ਛੇੜੇ ਜਾਂਦੇ ਹਨ ਤਾਂ ਜੋ ਲੋਕਾਂ ਵਿਚ ਵੰਡੀਆਂ ਪਾਈਆਂ ਜਾ ਸਕਣ।

FamousFamous Scholar

ਉੱਥੇ ਹੀ ਵਿਦਵਾਨਾਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਸਿੰਧ ਤੋਂ ਲੈ ਕੇ ਜਮੁਨਾ ਦਰਿਆ ਤੱਕ ਦੇ ਵੱਡੇ ਖਿੱਤੇ ਦੇ ਲੋਕਾਂ ਦੀ ਜ਼ੁਬਾਨ ਹੈ ਅਤੇ ਪੰਜਾਬੀ ਹੀ ਵੈਦਿਕ ਭਾਸ਼ਾ ਅਤੇ ਸੰਸਕ੍ਰਿਤੀ ਦੀ ਅਸਲ ਵਾਰਸ ਹੈ। ਗੋਸ਼ਟੀ ਦੌਰਾਨ ਪੰਜਾਬੀ ਭਾਸ਼ਾ ਦੇ ਕਵੀਆਂ, ਲੇਖਕਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿਚ ਉਹ ਅਮੀਰੀ ਹੈ ਜੋ ਸ਼ਾਇਦ ਕਿਸੇ ਵਿਰਲੀ ਭਾਸ਼ਾ ਦੇ ਹਿੱਸੇ ਹੀ ਆਈ ਹੈ।

FamousFamous Scholar

ਉੱਥੇ ਹੀ ਪੰਜਾਬੀ ਦੇ ਪ੍ਰਸਿੱਧ ਕਵੀ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਕਿਸੇ ਇੱਕ ਧਰਮ ਜਾਂ ਫਿਰਕੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਉਨਾਂ ਕਿਹਾ ਕਿ ਜਜ਼ਬਾਤਾਂ ਅਤੇ ਅਹਿਸਾਸਾਂ ਦੀ ਬਿਆਨੀ ਜੋ ਆਪਣੀ ਮਾਂ ਬੋਲੀ ਵਿਚ ਕੀਤੀ ਜਾ ਸਕਦੀ ਹੈ ਉਹ ਕਿਸੇ ਹੋਰ ਬੋਲੀ ਵਿਚ ਕਦੇ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਪੰਜਾਬੀ ਜ਼ੁਬਾਨ ਵਿਚ ਸ਼ਬਦਾਂ ਦੀ ਬਹੁਤ ਅਮੀਰੀ ਹੈ ਅਤੇ ਹਿੰਦੀ ਨੇ ਵੀ ਬਹੁਤ ਸਾਰੇ ਸ਼ਬਦ ਪੰਜਾਬੀ ਭਾਸ਼ਾ ਤੋਂ ਲਏ ਹਨ।

FamousMother tongue ਦੱਸ ਦੇਈਏ ਕਿ ਇਸ ਵਿਚਾਰ ਗੋਸ਼ਟੀ ਵਿਚ ਉੱਘੇ ਵਿਦਵਾਨ ਡਾ. ਅਨੂਪ ਸਿੰਘ, ਪ੍ਰੋ. ਸੁਖਵੰਤ ਸਿੰਘ ਗਿੱਲ, ਡਾ. ਰਵਿੰਦਰ ਸਿੰਘ, ਪੰਜਾਬੀ ਅਧਿਆਪਕ ਸੁਰਿੰਦਰ ਸਿੰਘ ਨੇ ਹਿੱਸਾ ਲਿਆ ਅਤੇ ਪੰਜਾਬੀ ਭਾਸ਼ਾ ਦੀ ਅਮੀਰੀਅਤ ਬਾਰੇ ਚਾਨਣਾ ਪਾਇਆ ਗਿਆ। ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਪਿਛਲੇ ਦਿਨੀ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਪੰਜਾਬੀ ਮਾਂ ਬੋਲੀ ਅਤੇ ਹਿੰਦੀ ਭਾਸ਼ਾ ਬਾਰੇ ਦਿੱਤੇ ਬਿਆਨ ਲੈ ਕੇ ਖੜ੍ਹੇ ਹੋਏ ਵਿਵਾਦ ਤੇ ਵੀ ਵਿਦਵਾਨਾਂ ਵੱਲੋਂ ਆਪਣੀ-ਆਪਣੀ ਰਾਇ ਸਾਹਮਣੇ ਰੱਖੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement