
ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪਟਿਆਲਾ (ਹਰਦੀਪ ਸਿੰਘ ਭੋਗਲ): ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਚਲਦਿਆਂ ਬੀਤੇ ਦਿਨੀਂ ਕਈ ਕਾਂਗਰਸੀ ਆਗੂ ਉਹਨਾਂ ਦੀ ਪਟਿਆਲਾ ਰਿਹਾਇਸ਼ ’ਤੇ ਪਹੁੰਚ ਰਹੇ ਸਨ।
Navjot Sidhu
ਹੋਰ ਪੜ੍ਹੋ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ PRTC ਬੱਸ ’ਚ ਕੀਤਾ ਸਫ਼ਰ, ਸਵਾਰੀਆਂ ਨਾਲ ਕੀਤੀ ਗੱਲਬਾਤ
ਖ਼ਬਰਾਂ ਇਹ ਵੀ ਆ ਰਹੀਆਂ ਸਨ ਕਿ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਵਜੋਤ ਸਿੱਧੂ ਨੂੰ ਮਨਾਉਣ ਲਈ ਪਟਿਆਲਾ ਪਹੁੰਚ ਸਕਦੇ ਹਨ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਪਟਿਆਲਾ ਨਹੀਂ ਪਹੁੰਚੇ। ਮੰਨਿਆ ਜਾ ਰਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਪਟਿਆਲਾ ਜਾਣ ਤੋਂ ਰੋਕਿਆ ਹੈ।
Charanjit Singh Channi
ਹੋਰ ਪੜ੍ਹੋ: ਤਿੰਨ ਸੀਟਾਂ ਲਈ ਵੋਟਿੰਗ ਜਾਰੀ, ਮਮਤਾ ਬੈਨਰਜੀ ਦੇ ਹਲਕੇ ’ਚ ਪੈਰਾ ਮਿਲਟਰੀ ਦੀਆਂ 35 ਕੰਪਨੀਆਂ ਤੈਨਾਤ
ਹੁਣ ਨਵਜੋਤ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋ ਸਕਦੇ ਹਨ। ਬੀਤੇ ਦਿਨ ਨਵਜੋਤ ਸਿੱਧੂ ਨੇ ਅਪਣੇ ਅਸਤੀਫੇ ਦਾ ਕਾਰਨ ਨਵੇਂ ਡੀਜੀਪੀ ਅਤੇ ਏਜੀ ਦੀ ਨਿਯੁਕਤੀ ਅਤੇ ਮੰਤਰੀ ਮੰਡਲ ਵਿਚ ਮੁੜ ਦਾਗੀਆਂ ਨੂੰ ਸ਼ਾਮਲ ਕਰਨਾ ਦੱਸਿਆ ਹੈ। ਇਸ ਸਬੰਧੀ ਉਹਨਾਂ ਨੇ ਬੀਤੇ ਦਿਨ ਵੀਡੀਓ ਜਾਰੀ ਕੀਤੀ ਸੀ।