
ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਮਿਤੀ 30-09-2022 ਨੂੰ ਪੀਕੇ ਪੇਪਰ ਐਂਡ ਬੋਰਡ ਮਿੱਲ ਮਹਿਤਪੁਰ ਵਿਖੇ ਸਾੜ ਕੇ ਨਸ਼ਟ ਕੀਤਾ ਗਿਆ ।
ਜਲੰਧਰ: ਐਨਡੀਪੀਐਸ ਐਕਟ ਦੇ ਵੱਖ-ਵੱਖ ਮਾਮਲਿਆਂ ਵਿਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਦੇ ਵੱਖ - ਵੱਖ ਥਾਣਿਆ ਵਿਚ ਦਰਜ ਹੋਏ ਐਨਡੀਪੀਐਸ ਐਕਟ ਦੇ ਮੁਕੱਦਮਿਆਂ ਵਿਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਮਿਤੀ 30-09-2022 ਨੂੰ ਪੀਕੇ ਪੇਪਰ ਐਂਡ ਬੋਰਡ ਮਿੱਲ ਮਹਿਤਪੁਰ ਵਿਖੇ ਸਾੜ ਕੇ ਨਸ਼ਟ ਕੀਤਾ ਗਿਆ ।
ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ- 1. ਡੋਡੇ ਚੂਰਾ ਪੋਸਤ 2. ਨਸ਼ੀਲਾ ਪਾਊਡਰ 3. ਹੈਰੋਇਨ 1. ਆਈਸ 5. ਚਰਸ 6. ਗਾਂਜਾ 7. ਸਮੈਕ 8. ਇੰਜੈਕਸ਼ਨ 9. ਨਸ਼ੀਲੀਆਂ ਗੋਲੀਆਂ 10. ਨਸ਼ੀਲੇ ਕੈਪਸੂਲ 11. ਸਰਿੰਜਾਂ।