ਲੁਧਿਆਣੇ ‘ਚੋਂ ਬੱਚਾ ਕਿਡਨੈਪ, ਕਿਡਨੈਪਰ ਦੇ ਭਰਾ ਨੇ ਬੱਚਾ ਕੀਤਾ ਜਲੰਧਰ ਪੁਲਿਸ ਹਵਾਲੇ
Published : Oct 30, 2018, 7:59 pm IST
Updated : Oct 30, 2018, 7:59 pm IST
SHARE ARTICLE
Child Kidnapped from Ludhiana, Kidnapper's brother give child to Jalandhar Police
Child Kidnapped from Ludhiana, Kidnapper's brother give child to Jalandhar Police

ਦੋ ਦਿਨ ਪਹਿਲਾਂ ਲੁਧਿਆਣੇ ਤੋਂ ਕਿਡਨੈਪ ਕੀਤੇ ਗਏ 3 ਸਾਲ ਦੇ ਬੱਚੇ ਨੂੰ ਮੰਗਲਵਾਰ ਨੂੰ ਜਲੰਧਰ ਤੋਂ ਬਰਾਮਦ ਕਰ ਲਿਆ ਗਿਆ ਹੈ। ਘਟਨਾ ਐਤਵਾਰ ਸ਼ਾਮ ਦੀ ਹੈ, ਜਦੋਂ...

ਜਲੰਧਰ (ਪੀਟੀਆਈ) : ਦੋ ਦਿਨ ਪਹਿਲਾਂ ਲੁਧਿਆਣੇ ਤੋਂ ਕਿਡਨੈਪ ਕੀਤੇ ਗਏ 3 ਸਾਲ ਦੇ ਬੱਚੇ ਨੂੰ ਮੰਗਲਵਾਰ ਨੂੰ ਜਲੰਧਰ ਤੋਂ ਬਰਾਮਦ ਕਰ ਲਿਆ ਗਿਆ ਹੈ। ਘਟਨਾ ਐਤਵਾਰ ਸ਼ਾਮ ਦੀ ਹੈ, ਜਦੋਂ ਟੈਕਸਟਾਇਲ ਕਲੋਨੀ ਤੋਂ ਗਿਣੇ-ਚੁਣੇ 10 ਮਿੰਟ ਵਿਚ ਬੱਚੇ ਨੂੰ ਕਿਡਨੈਪ ਕਰ ਲਿਆ ਗਿਆ ਸੀ। ਅੱਜ ਇਸ ਬੱਚੇ ਨੂੰ ਕਿਡਨੈਪਰ ਦਾ ਵੱਡਾ ਭਰਾ ਅਪਣੇ ਆਪ ਥਾਣੇ ਲੈ ਕੇ ਪਹੁੰਚਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕਿਸ ਤਰ੍ਹਾਂ ਚਾਰ ਸਾਲ ਬਾਅਦ ਲੁਧਿਆਣੇ ਤੋਂ ਜਲੰਧਰ ਉਸ ਦੇ ਛੋਟੇ ਭਰਾ ਨੇ ਬੱਚੇ ਨੂੰ ਕਿਡਨੈਪ ਕਰਨ ਤੋਂ ਬਾਅਦ ਅਪਣਾ ਦੱਸਿਆ ਸੀ

ਅਤੇ ਫਿਰ ਉਸ ਨੂੰ ਛੱਡਕੇ ਫਰਾਰ ਹੋ ਗਿਆ। ਪੁਲਿਸ ਨੇ ਬੱਚੇ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿਤਾ ਹੈ। ਜਲੰਧਰ ਦੇ ਥਾਣਾ-4 ਦੇ ਮੁੱਖੀ ਸੁਖਦੇਵ ਨੇ ਦੱਸਿਆ ਕਿ ਸ਼ੇਖਾਂ ਬਾਜ਼ਾਰ ਨਿਵਾਸੀ ਦਪਿੰਦਰ ਗੋਰਖਾ (ਨੇਪਾਲ ਮੂਲ ਦਾ) ਮੰਗਲਵਾਰ ਦੁਪਹਿਰ ਉਨ੍ਹਾਂ ਦੇ ਕੋਲ ਇਕ ਬੱਚੇ ਨੂੰ ਲੈ ਕੇ ਪਹੁੰਚਿਆ। ਉਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਵੀਰਭਾਨ ਪਿਛਲੇ ਕਈ ਸਾਲ ਤੋਂ ਲੁਧਿਆਣੇ ਵਿਚ ਰਹਿ ਰਿਹਾ ਹੈ। ਚਾਰ ਸਾਲ ਤੋਂ ਉਹ ਕਦੇ ਉਨ੍ਹਾਂ ਨੂੰ ਮਿਲਿਆ ਵੀ ਨਹੀਂ ਸੀ

ਅਤੇ ਐਤਵਾਰ ਰਾਤ ਕਰੀਬ 9 ਵਜੇ ਅਚਾਨਕ ਗੋਦ ਵਿਚ ਇਸ ਬੱਚੇ ਨੂੰ ਲੈ ਕੇ ਪਹੁੰਚਿਆ। ਉਹ ਇਸ ਨੂੰ ਅਪਣਾ ਹੀ ਬੱਚਾ ਦੱਸ ਰਿਹਾ ਸੀ, ਜਦੋਂ ਪਤਨੀ ਦੇ ਬਾਰੇ ਸਵਾਲ ਕੀਤਾ ਤਾਂ ਸਵੇਰੇ ਗੱਲ ਕਰਨ ਨੂੰ ਕਿਹਾ। ਇਸ ਤੋਂ ਬਾਅਦ ਉਹ ਬੱਚੇ ਨੂੰ ਛੱਡ ਕੇ ਫਰਾਰ ਹੋ ਗਿਆ ਅਤੇ ਫਿਰ ਪੂਰਾ ਦਿਨ ਅਤੇ ਰਾਤ ਤੱਕ ਉਹ ਵਾਪਸ ਨਹੀਂ ਆਇਆ। ਗੜਬੜੀ ਦਾ ਸ਼ੱਕ ਹੋਣ ਤੋਂ ਬਾਅਦ ਦਪਿੰਦਰ ਬੱਚੇ ਨੂੰ ਲੈ ਕੇ ਥਾਣੇ ਪਹੁੰਚ ਗਿਆ।

ਸੂਤਰਾਂ ਦੇ ਮੁਤਾਬਕ, ਲੁਧਿਆਣੇ ਦੀ ਟੈਕਸਟਾਇਲ ਕਲੋਨੀ ਵਿਚ ਰਹਿ ਰਹੇ ਨੇਪਾਲ ਮੂਲ ਦੇ ਦੇਵ ਨੇ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ ਉਹ ਪੇਸ਼ੇ ਤੋਂ ਡਰਾਇਵਰ ਅਤੇ ਪਤਨੀ ਦਾ ਦੇਹਾਂਤ ਹੋ ਚੁੱਕਿਆ ਹੈ। ਇਸ ਤੋਂ ਬਾਅਦ ਬੱਚੇ ਦੀ ਪਰਵਰਿਸ਼ ਮਾਤਾ-ਪਿਤਾ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਐਤਵਾਰ ਦੀ ਸ਼ਾਮ ਨੂੰ ਉਨ੍ਹਾਂ ਦਾ ਪੁੱਤਰ ਅੰਕੁਸ਼ ਘਰ ਤੋਂ ਬਾਹਰ ਹੀ ਖੇਡ ਰਿਹਾ ਸੀ, ਉਦੋਂ ਉਹ ਉਸ ਦੇ ਕੋਲ ਬੈਠੇ ਸਨ। ਉਦੋਂ ਉਨ੍ਹਾਂ ਨੂੰ ਅੰਦਰ ਤੋਂ ਉਸ ਦੇ ਪਿਤਾ ਨੇ ਅਵਾਜ਼ ਮਾਰੀ।

ਪਿਤਾ ਦੀ ਗੱਲ ਸੁਣ ਕੇ ਦਸ ਮਿੰਟ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਵੇਖਿਆ ਕਿ ਅੰਕੁਸ਼ ਉਥੇ ਨਹੀਂ ਸੀ। ਉਨ੍ਹਾਂ ਨੇ ਆਸਪਾਸ ਦੀਆਂ ਗਲੀਆਂ ਵਿਚ ਵੇਖਿਆ ਪਰ ਅੰਕੁਸ਼ ਕਿਤੇ ਵਿਖਾਈ ਨਹੀਂ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਬੇਟੇ ਨੂੰ ਭਾਲਣਾ ਸ਼ੁਰੂ ਕਰ ਦਿਤਾ। ਬੱਚਾ ਨਾ ਮਿਲਣ ‘ਤੇ ਰਾਤ ਨੂੰ ਇਸ ਦੀ ਸ਼ਿਕਾਇਤ ਥਾਣੇ ਮੋਤੀ ਨਗਰ ਵਿਚ ਦਿਤੀ। ਦੂਜੇ ਪਾਸੇ ਲੁਧਿਆਣੇ ਦੇ ਮੋਤੀ ਨਗਰ ਥਾਣਾ ਮੁਖੀ ਹਰਜਿੰਦਰ ਸਿੰਘ ਭੱਟੀ ਦੇ ਮੁਤਾਬਕ

ਪੁਲਿਸ ਨੇ ਸ਼ਿਕਾਇਤ ਤੋਂ ਤੁਰਤ ਬਾਅਦ ਅਣਪਛਾਤੇ ਦੇ ਖਿਲਾਫ਼ ਅਗਵਾਹ ਦਾ ਕੇਸ ਦਰਜ ਕਰਦੇ ਹੋਏ ਦੋਸ਼ੀ ਅਤੇ ਅਗਵਾਹ ਕੀਤੇ ਗਏ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿਤੀ ਸੀ। ਪੁਲਿਸ ਨੇ ਇਲਾਕੇ ਵਿਚ ਲੱਗੇ 20 ਦੇ ਕਰੀਬ ਸੀਸੀਟੀਵੀ ਕੈਮਰੇ ਚੈੱਕ ਕੀਤੇ। 19 ਵਿਚ ਕੁਝ ਨਜ਼ਰ ਨਹੀਂ ਆਇਆ ਪਰ 20ਵੇਂ ਕੈਮਰੇ ਦੀ ਫੁਟੇਜ ਵਿਚ ਇਕ ਵਿਅਕਤੀ ਬੱਚੇ ਨੂੰ ਮੋਢੇ ‘ਤੇ ਚੁੱਕ ਕੇ ਲੈ ਜਾਂਦਾ ਨਜ਼ਰ ਆਇਆ। ਇਸ ਤੋਂ ਬਾਅਦ ਪੁਲਿਸ ਨੇ ਸ਼ਹਿਰ ਅਤੇ ਆਸਪਾਸ ਦੇ ਪੁਲਿਸ ਥਾਣੇ ਵਿਚ ਸੂਚਨਾ ਜਾਰੀ ਕਰਵਾ ਦਿਤੀ।

ਸਾਰੀਆਂ ਸਰਵਜਨਿਕ ਥਾਵਾਂ ‘ਤੇ ਬੱਚੇ ਦੀ ਫੋਟੋ ਪਹੁੰਚਾ ਦਿਤੀ, ਤਾਂ ਜੋ ਬੱਚਾ ਕਿਸੇ ਦੇ ਨਾਲ ਜਾਂਦਾ ਨਜ਼ਰ ਆਏ ਤਾਂ ਉਸ ਨੂੰ ਫੜਿਆ ਜਾ ਸਕੇ। 36 ਘੰਟੇ ਤੋਂ ਜ਼ਿਆਦਾ ਸਮਾਂ ਗੁਜ਼ਰਨ ਤੋਂ ਬਾਅਦ ਮੰਗਲਵਾਰ ਨੂੰ ਦੋਸ਼ੀ ਦਾ ਭਰਾ ਬੱਚੇ ਨੂੰ ਥਾਣੇ ਲੈ ਕੇ ਪਹੁੰਚਿਆ ਤਾਂ ਮਾਮਲੇ ਦੀਆਂ ਕੜੀਆਂ ਜੁੜਨ ਵਿਚ ਦੇਰ ਨਹੀਂ ਲੱਗੀ। ਫਿਲਹਾਲ ਲੁਧਿਆਣਾ ਪੁਲਿਸ ਦੇ ਜ਼ਰੀਏ ਜਲੰਧਰ ਪੁਲਿਸ ਨੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰ ਕੇ ਬੱਚੇ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement