ਮੁੱਖ ਮੰਤਰੀ ਦੇ ਨੱਕ ਹੇਠਾਂ ਟਰੱਸਟ ਪ੍ਰਬੰਧਕ ਅੱਜ ਵੀ ਜ਼ਮੀਨਾਂ ਵੇਚ ਕੇ ਕਰ ਰਹੇ ਹਨ ਵੱਡਾ ਘਪਲਾ
Published : Oct 30, 2021, 4:10 pm IST
Updated : Oct 30, 2021, 4:10 pm IST
SHARE ARTICLE
Punjab against corruption
Punjab against corruption

ਇਸ ਦੀ ਜਾਂਚ ਲਈ ਮੁੱਖ ਮੰਤਰੀ ਆਪ ਧਿਆਨ ਦੇਣ - ਪੰਜਾਬ ਅਗੇਂਸਟ ਕੁਰੱਪਸ਼ਨ 

ਮੋਹਾਲੀ  : ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਅਹੁਦੇਦਾਰ ਸਤਨਾਮ ਦਾਊਂ ਨੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਗਦਰ ਪਾਰਟੀ ਦੇ ਖਜਾਨਚੀ ਸ਼ਹੀਦ ਕਾਂਸ਼ੀ ਰਾਮ ਮੜੋਲੀ ਜੀ ਦੀਆਂ ਯਾਦਗਾਰਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪਿਤਾ ਹਰਸ਼ਾ ਸਿੰਘ, ਸ਼ਹੀਦ ਦੀਆਂ ਯਾਦਗਾਰਾਂ ਕਾਇਮ ਕਰਨ ਵਿਚ ਲੱਗੇ ਰਹੇ ਸਨ। ਭਾਰਤ ਦੀ ਆਜ਼ਾਦੀ ਲਹਿਰ ਵਿਚ ਗਦਰੀ ਬਾਬਿਆਂ ਦਾ ਵੱਡਾ ਰੋਲ ਸੀ। ਇਨ੍ਹਾਂ ਗਦਰੀ ਬਾਬਿਆਂ ਵਿਚੋਂ ਪੰਡਿਤ ਕਾਂਸ਼ੀ ਰਾਮ ਜੀ ਜੋ ਕਿ ਮੋਰਿੰਡਾ ਨੇੜਲੇ ਮੜੌਲੀ ਕਲਾਂ ਪਿੰਡ ਦੇ ਜੰਮਪਲ ਸਨ। ਪੰਡਿਤ ਕਾਂਸੀ ਰਾਮ ਜੀ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾਂ (ਕਾਮਾਗਾਟਾਮਾਰੂ ਸਾਕਾ) ਅਤੇ ਪਰਮਾਨੰਦ ਜੀ ਨਾਲ ਮਿਲ ਕੇ ਹਿੰਦੀ ਪੇਸੈਫਿਕ ਨਾਮ ਦੀ ਇੱਕ ਸੰਸਥਾ ਕਾਇਮ ਕੀਤੀ ਸੀ ਅਤੇ ਬਾਅਦ ਵਿਚ ਇਸ ਸੰਸਥਾ ਨੇ ਕਨੇਡਾ ਅਤੇ ਅਮਰੀਕਾ ਵਿਚ ਕਾਇਮ ਹੋਈਆਂ ਕਈ ਹੋਰ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ 21 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ ਸ਼ਨ।

ਗਦਰ ਪਾਰਟੀ ਨੇ ਬਾਅਦ ਵਿਚ ਅੰਗਰੇਜ਼ਾਂ ਦੀ ਗੁਲਾਮੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਭਾਰਤ ਦੀ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਇਆ ਸੀ। ਅੰਗਰੇਜ਼ੀ ਹਕੂਮਤ ਖ਼ਿਲਾਫ਼ ਗਤੀਵਿਧੀਆਂ ਕਰਨ ਕਾਰਨ ਪੰਡਿਤ ਕਾਂਸ਼ੀ ਰਾਮ ਨੂੰ ਅੰਗਰੇਜ਼ ਹਕੂਮਤ ਨੇ 27 ਮਾਰਚ 1915 ਨੂੰ ਲਹੌਰ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿਤਾ ਸੀ।

Punjab against corruption Punjab against corruption

ਸ਼ਹੀਦ ਕਾਂਸ਼ੀ ਰਾਮ ਜੀ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਪਾਏ ਵੱਡਮੁੱਲੇ ਯੋਗਦਾਨ ਅਤੇ ਮੌਹਾਲੀ ਇਲਾਕੇ ਦੇ ਹੋਣ ਕਾਰਨ ਇਲਾਕੇ ਦੇ ਲੋਕਾਂ ਅਤੇ ਉਸ ਸਮੇਂ ਦੇ ਐੱਮ.ਐੱਲ.ਏ. ਸ਼ਮਸ਼ੇਰ ਸਿੰਘ ਜੋਸ਼,  ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਿਤਾ ਹਰਸ਼ਾ ਸਿੰਘ ਜੋ ਉਸ ਸਮੇਂ ਸਰਪੰਚ ਪਿੰਡ ਭਜੌਲੀ ਸਨ, ਨਾਨਕ ਸਿੰਘ ਸਰਪੰਚ ਖਾਨਪੁਰ, ਪਿੰਡ ਭਾਗੋ ਮਾਜਰਾ ਅਤੇ ਇਲਾਕੇ ਦੇ ਹੋਰ ਲੋਕਾਂ ਨੇ 'ਨੈਸ਼ਨਲ ਐਜੂਕੇਸ਼ਨ ਸੋਸਾਇਟੀ' ਖਰੜ ਰਜਿਸਟਰਡ ਨੰਬਰ 121 ਨੂੰ 17 ਜੁਲਾਈ 1973 ਵਿਚ ਰਜਿਸਟਰ ਕਰਵਾ ਕੇ ਗਦਰੀ ਸ਼ਹੀਦ ਕਾਂਸੀ ਰਾਮ ਜੀ ਦੀ ਯਾਦ ਨੂੰ ਅਮਰ ਕਰਨ ਲਈ ਇਲਾਕੇ ਵਿਚ ਵੱਡੀਆਂ ਸਿੱਖਿਆ ਸੰਸਥਾਵਾਂ ਬਣਾਉਣ ਲਈ ਪਹਿਲ ਕੀਤੀ ਗਈ ਸੀ। 'ਨੈਸ਼ਨਲ ਐਜੂਕੇਸ਼ਨ ਸੋਸਾਇਟੀ' ਰਜਿਸਟਰ ਕਰਵਾਉਣ ਵੇਲੇ ਉਸ ਸਮੇਂ ਦੇ ਐਮ.ਐੱਲ.ਏ ਸਮਸ਼ੇਰ ਸਿੰਘ ਜੋਸ਼ ਸਨ ਨੂੰ ਪ੍ਰਧਾਨ, ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਿਤਾ ਹਰਸ਼ਾ ਸਿੰਘ ਨੂੰ ਐਗਜੈਕਟਿਵ ਮੈਂਬਰ ਅਤੇ ਪਿੰਡ ਖਾਨਪੁਰ ਦੇ ਸਰਪੰਚ ਨਾਨਕ ਸਿੰਘ ਨੂੰ ਮੈਂਬਰ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਖੁੱਲ੍ਹੇਗਾ 5 ਫੁੱਟ ਦਾ ਰਸਤਾ,ਸਮਾਂ ਵੀ ਕੀਤਾ ਨਿਰਧਾਰਤ 

ਉਸ ਰਜਿਸਟਰਡ  ਸੰਸਥਾ ਵਲੋਂ ਉਸ ਸਮੇਂ ਸ਼ਹੀਦ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਸਿੱਖਿਆ ਸੰਸਥਾਵਾਂ ਬਣਾਉਣ ਲਈ 20 ਕਿੱਲੇ ਜਮੀਨ ਪਿੰਡ ਭਾਗੋਮਾਜਰਾ ਨੇ ਸ਼ਰਤਾਂ ਅਧੀਨ ਦਾਨ ਵਿੱਚ ਅਤੇ 17 ਕਿੱਲੇ ਜ਼ਮੀਨ ਸਰਪੰਚ ਨਾਨਕ ਸਿੰਘ ਪਿੰਡ ਖਾਨਪੁਰ ਨੇ ਦਿਤੀ ਸੀ। ਇਸ ਤੋਂ ਇਲਾਵਾ ਕ੍ਰਿਸ਼ਚਨ ਸਕੂਲ ਖਰੜ ਦੇ ਸਾਹਮਣੇ ਮਹਿੰਗੇ ਭਾਅ ਦੀ ਜ਼ਮੀਨ ਜਿਸ ਵਿਚ ਇੱਕ ਅੰਗਰੇਜ਼ ਪ੍ਰਿੰਸੀਪਲ ਦੀ ਕੋਠੀ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਇੱਕ ਹੋਸਟਲ ਵੀ ਦਿਤਾ ਗਿਆ ਸੀ। ਇਸ ਤੋਂ ਇਲਾਵਾ ਲਾਂਡਰਾਂ ਰੋਡ ਤੇ ਇੱਕ ਸਕੂਲ ਬਣਾਉਣ ਲਈ ਜ਼ਮੀਨ ਵੀ ਦਿਤੀ ਗਈ ਸੀ ਉਹ ਸਕੂਲ ਦਹਾਕਿਆਂ ਤੋਂ ਬੰਦ ਹੈ। ਇਨ੍ਹਾਂ ਜ਼ਮੀਨਾਂ ਵਿਚ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਅਤੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਫਿਜ਼ੀਕਲ ਐਜੂਕੇਸ਼ਨ ਕਾਲਜ ਜੋ ਕਿ ਉੱਤਰੀ ਭਾਰਤ ਵਿੱਚ ਮਸ਼ਹੂਰ ਫਿਜ਼ੀਕਲ ਐਜੂਕੇਸ਼ਨ ਸੀ ਆਦਿ ਸਥਾਪਤ ਕੀਤੇ ਗਏ ਸਨ।

Charanjit Singh ChanniCharanjit Singh Channi

ਹੁਣ ਰਾਜਧਾਨੀ ਦੇ ਨੇੜੇ ਹੋਣ ਕਾਰਨ ਇਸ ਇਲਾਕੇ ਵਿਚ ਜ਼ਮੀਨਾਂ ਦੀਆਂ ਕੀਮਤਾਂ ਪ੍ਰਾਪਰਟੀ ਬੂਮ ਕਰਕੇ ਆਸਮਾਨ ਨੂੰ ਛੋਹ ਰਹੀਆਂ ਹਨ ਜਿਸ ਕਰਕੇ ਵੱਡੇ ਬਿਲਡਰਾਂ ਦੀਆਂ ਲਾਲਚੀ ਨਜ਼ਰਾਂ ਇਨ੍ਹਾਂ ਕੀਮਤੀ ਜ਼ਮੀਨਾਂ 'ਤੇ ਹਨ। ਜਿਸ ਕਾਰਨ ਟਰੱਸਟ ਪ੍ਰਬੰਧਕਾਂ ਨੇ ਜ਼ਮੀਨਾਂ ਦਾ ਕੁੱਝ ਹਿੱਸਾ ਸੰਨ 2003 ਵਿਚ 4 ਲੱਖ 66 ਹਜ਼ਾਰ ਰੁਪਏ ਵਿਚ ਨੀਲਾਮ ਕੀਤਾ, ਫਿਰ ਸਾਲ 2011 ਵਿਚ ਕੁੱਝ ਜ਼ਮੀਨ ਵੇਚੀ ਗਈ। ਹੁਣ ਸਾਲ 2008 ਤੋਂ ਲੈ ਕੇ ਜੂਨ 2021 ਤੱਕ ਲਗਭਗ 53 ਇੰਤਕਾਲ ਕਰਵਾਏ ਗਏ ਜਿਸ ਵਿਚੋਂ 40 ਤੋਂ ਵੱਧ ਸੌਦੇ ਸਿਰਫ ਇੱਕ ਨਾਮੀ ਬਿਲਡਰ ਪ੍ਰਵੀਨ ਕੁਮਾਰ ਪੁੱਤਰ ਅਮਰ ਚੰਦ ਦੇ ਨਾਮ ਕਰਵਾ ਕੇ ਰਜਿਸਟਰੀਆਂ ਅਤੇ ਇੰਤਕਾਲ ਕਰਵਾਏ ਗਏ ਜਿਸ ਕਾਰਨ ਇਹ ਵੀ ਸ਼ੱਕ ਹੈ ਕਿ ਬਾਕੀ ਜ਼ਮੀਨਾਂ ਦੇ ਗੁਪਤ ਸੌਦੇ ਵੀ ਹੋਏ ਹੋਣਗੇ।

ਇਸ ਤੋਂ ਇਲਾਵਾ ਟਰੱਸਟ ਵਲੋਂ ਹੋਰ ਵੀ ਵੱਡੇ ਘੋਟਾਲੇ ਕਰਨ ਦਾ ਸ਼ੱਕ ਹੈ ਕਿਉਂਕਿ ਟਰੱਸਟ ਵਲੋਂ ਆਰ ਟੀ ਆਈ ਰਾਹੀਂ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿਤਾ ਗਿਆ ਸੀ ਪਰ ਸੂਚਨਾ ਕਮਿਸ਼ਨ ਦਾ ਦਬਾਓ ਪੈਣ 'ਤੇ ਗ਼ਲਤ ਜਾਣਕਾਰੀ ਮੁਹੱਈਆ ਕਰਵਾ ਦਿਤੀ ਗਈ।  ਜਾਣਕਾਰੀ ਵਿਚ ਕਿਹਾ ਗਿਆ ਕਿ ਟਰੱਸਟ ਅਤੇ ਕਾਲਜ ਦੇ ਨਾਮ 'ਤੇ ਕੋਈ ਵੀ ਜ਼ਮੀਨ ਨਹੀਂ ਹੈ ਅਤੇ ਨਾ ਹੀ ਕੋਈ ਜ਼ਮੀਨ ਵੇਚੀ ਗਈ ਹੈ ਅਤੇ ਨਾ ਹੀ ਕਿਸੇ ਵੀ ਜ਼ਮੀਨਾਂ ਦੇ ਪੈਸੇ ਲਏ ਗਏ ਹਨ ਜਦੋਂ ਕੇ ਸਾਡੇ ਕੋਲ ਵੇਚੀਆਂ ਜ਼ਮੀਨਾਂ ਦਾ ਅਤੇ ਵੇਚੀਆਂ ਜ਼ਮੀਨਾਂ ਦੀ ਕੀਮਤ ਲੈਣ ਦਾ ਸਰਕਾਰੀ ਰਿਕਾਰਡ ਮੌਜੂਦ ਹੈ ਜਿਸ ਤੋਂ ਵੱਡੇ ਘਪਲੇ ਦੀ ਬੂ ਆਉਂਦੀ ਹੈ। 

ਹੁਣ ਦੋਵੇਂ ਯਾਦਗਾਰੀ ਕਾਲਜ ਬੰਦ ਹੋਣ ਕਿਨਾਰੇ ਹਨ ਲਾਲਚ ਕਾਰਨ ਇਨ੍ਹਾਂ ਯਾਦਗਾਰੀ ਕਾਲਜਾਂ ਦੀਆਂ ਜ਼ਮੀਨਾਂ ਲਗਾਤਾਰ ਹੋ ਰਹੇ ਘਪਲਿਆਂ ਕਾਰਨ ਬਿਲਡਰਾਂ ਕੋਲ ਵਿਕ ਰਹੀਆਂ ਹਨ ਅਤੇ ਟਰੱਸਟੀ ਇੱਕ ਸਕੂਲ ਪਹਿਲਾ ਹੀ ਬੰਦ ਕਰ ਚੁੱਕੇ ਹਨ ਅਤੇ ਹੁਣ ਕਾਲਜਾਂ ਦਾ ਭਵਿੱਖ ਵੀ ਧੁੰਦਲਾ ਹੈ।

Punjab against corruption Punjab against corruption

ਗਦਰੀ ਬਾਬਿਆਂ ਦੇ ਵਾਰਸਾਂ ਅਤੇ ਇਲਾਕੇ ਦੇ ਲੋਕਾਂ ਦੀ ਅਣਗਹਿਲੀ ਕਾਰਨ ਇਹ ਵੱਡਾ ਘੋਟਾਲਾ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਆ ਸਕਿਆ। ਮੌਜੂਦਾ ਮੁੱਖ ਮੰਤਰੀ ਵੀ ਇਸ ਘੋਟਾਲੇ ਨੂੰ ਸਮੇਂ ਸਿਰ ਰੋਕ ਸਕਦੇ ਹਨ ਕਿਉਂਕਿ  ਲੰਬਾ ਸਮਾਂ ਐਮ ਐਲ ਏ ਵੀ ਰਹੇ ਹਨ ਉਨ੍ਹਾਂ ਦਾ ਘਰ ਵੀ ਇਨ੍ਹਾਂ ਯਾਦਗਾਰਾਂ ਦੇ ਨੇੜੇ ਹੈ, ਉਨ੍ਹਾਂ ਦੇ ਪਿਤਾ ਜੀ ਦਾ ਇਹਨਾਂ ਯਾਦਗਾਰਾਂ ਨੂੰ ਬਣਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ ਅਤੇ ਮੌਜੂਦਾ ਟਰੱਸਟੀ ਉਨ੍ਹਾਂ ਦੇ ਗੁਆਂਢੀ ਵੀ ਹਨ ਪਰ ਅਜਿਹਾ ਨਹੀਂ ਹੋ ਸਕਿਆ।  

ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਤੀ 13 ਜੂਨ 2021 ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਮੁੜ ਰਿਮਾਇੰਡਰ ਵੀ ਈਮੇਲ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਦੇ ਪਰਿਵਾਰ ਤਕ ਇਹ ਗੱਲ ਪਹੁੰਚਾ ਦਿਤੀ ਗਈ ਸੀ ਜਿਸ ਤੇ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਪ੍ਰੈਸ ਕਾਨਫ਼ਰੰਸ ਵਿਚ ਹਾਜ਼ਰ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ ਅਤੇ ਯਾਦਗਾਰਾਂ ਨੂੰ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਾਂ ਯਾਦਗਾਰਾਂ ਨੂੰ ਸਰਕਾਰੀ ਕੰਟਰੋਲ ਵਿਚ ਲੈ ਕੇ ਇਲਾਕੇ ਦੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਸਸਤੀ ਵਿੱਦਿਆ ਦਾ ਕੇਂਦਰ ਇਨ੍ਹਾਂ ਯਾਦਗਾਰਾਂ ਨੂੰ ਬਣਾ ਕੇ ਸ਼ਹੀਦ ਕਾਂਸੀ ਰਾਮ ਜੀ ਸਮਰਪਿਤ ਰੱਖਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ ਵਿੱਚ ਇਤਿਹਾਸ ਮਾਫ ਨਹੀਂ ਕਰੇਗਾ।

ਇਹ ਵੀ ਪੜ੍ਹੋ :  ਅਖਿਲੇਸ਼ ਯਾਦਵ ਨੇ ਮਾਇਆਵਤੀ ਤੇ ਭਾਜਪਾ ਨੂੰ ਦਿਤਾ ਝਟਕਾ, 7 ਬਾਗੀ ਵਿਧਾਇਕ ਸਪਾ 'ਚ ਸ਼ਾਮਲ

ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਦੀ ਬੇਨਤੀ ਤੇ ਹਾਈਕੋਰਟ ਦੇ ਮਸ਼ਹੂਰ ਅਤੇ ਸੀਨੀਅਰ ਵਕੀਲ ਆਰ.ਐੱਸ. ਬੈਂਸ ਇਸ ਕੇਸ ਦੀ ਕਨੂੰਨੀ ਪੈਰਵੀ ਵੀ ਕਰਨਗੇ ਅਤੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੇ ਮਨਾਏ ਜਾ ਰਹੇ ਮੇਲੇ ਵਿਚ ਇਸ ਸਬੰਧੀ ਵੱਡੇ ਪੱਧਰ ਤੇ ਆਵਾਜ਼ ਵੀ ਉਠਾਈ ਜਾਵੇਗੀ।

 ਇਸ ਮੌਕੇ ਉਨ੍ਹਾਂ ਨਾਲ ਵਕੀਲ ਆਰ ਐਸ ਬੈਂਸ ਹਾਈਕੋਰਟ ਚੰਡੀਗੜ੍ਹ ,ਡਾਕਟਰ ਦਲੇਰ ਸਿੰਘ ਮੁਲਤਾਨੀ, ਅਮਰੀਕ ਸਿੰਘ, ਡਾਕਟਰ ਪੂਨਮ ਸ਼ਰਮਾ ਅਮਿਤ ਵਰਮਾ, ਰਜੀਵ ਦੀਵਾਨ ਤੇਜੰਦਰ ਸਿੱਧੂ ਆਦਿ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM
Advertisement