
ਆਮਿਰ ਖ਼ਾਨ ਦੀ ਆਉਣ ਵਾਲੀ ਲਾਲ ਸਿੰਘ ਚੱਢਾ ਦਾ ਪਹਿਲਾ ਲੁਕ ਸਾਹਮਣੇ ਚੁੱਕਿਆ ਹੈ...
ਨਵੀਂ ਦਿੱਲੀ: ਆਮਿਰ ਖ਼ਾਨ ਦੀ ਆਉਣ ਵਾਲੀ ਲਾਲ ਸਿੰਘ ਚੱਢਾ ਦਾ ਪਹਿਲਾ ਲੁਕ ਸਾਹਮਣੇ ਚੁੱਕਿਆ ਹੈ, ਇਸ ਲੁੱਕ ਵਿਚ ਆਮਿਰ ਖਾਨ ਇਕ ਬੇਹੱਦ ਕਿਊਟ ਸਰਦਾਰ ਜੀ ਦੇ ਰੂਪ ਵਿਚ ਹੈ। ਆਮਿਰ ਖ਼ਾਨ ਨੂੰ ਅਪਣੀਆਂ ਫਿਲਮਾਂ ਵਿਚ ਵੱਖ-ਵੱਖ ਲੁਕ ਦੇ ਨਾਲ ਐਕਸਪੇਰੀਮੈਂਟ ਕਰਨ ਦੇ ਲਈ ਜਾਣਾ ਜਾਂਦਾ ਹੈ ਅਤੇ ਇਸ ਵਾਰ ਉਹ ਬਹੁਤ ਚੰਗੇ ਲੱਗ ਰਹੇ ਹਨ।
Sat Sri Akaal ji, myself Laal...Laal Singh Chaddha.? pic.twitter.com/aXI1PM8HIw
— Aamir Khan (@aamir_khan) November 18, 2019
ਇਸ ਲੁੱਕ ਨੂੰ ਟਵੀਟਰ ਉਤੇ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ਼੍ਰੀ ਅਕਾਲ ਜੀ, ਮੈਂ ਲਾਲ... ਲਾਲ ਸਿੰਘ ਚੱਡਾ, ਫੈਨਜ਼ ਨੂੰ ਆਮਿਰ ਖਾਨ ਦੀ ਇਹ ਲੁੱਕ ਬਹੁਤ ਪਸੰਦ ਆ ਰਹੀ ਹੈ ਅਤੇ ਉਹ ਕੁਮੈਂਟ ਕਰ ਉਨ੍ਹਾਂ ਨੂੰ ਵਧਾਈ ਵੀ ਦੇ ਰਹੇ ਹਨ। ਦੱਸ ਦਈਏ ਕਿ ਫਿਲਮ ਲਾਲ ਸਿੰਘ ਚੱਡਾ ਵਿਚ ਆਮਿਰ ਖਾਨ ਦੇ ਨਾਲ ਕਰੀਨਾ ਕਪੂਰ ਨਜ਼ਰ ਆਵੇਗੀ। ਇਨ੍ਹਾਂ ਦੋਨਾਂ ਨੇ ਇਸ ਤੋਂ ਪਹਿਲਾਂ ਸਾਲ ਦੋਨਾਂ ਨੂੰ 3 ਇਡੀਅਟਸ ਅਤੇ ਤਲਾਸ਼ ਵਰਗੀਆਂ ਫਿਲਮਾਂ ਵਿਚ ਇਕੱਠੇ ਦੇਖਿਆ ਗਿਆ ਹੈ।
ਜਦੋਂ ਲਗਪਗ 9 ਸਾਲ ਬਾਅਦ ਆਮਿਰ ਅਤੇ ਕਰੀਨਾ ਦੋਨਾਂ ਨਾਲ ਪਰਦੇ ਉਤੇ ਨਜ਼ਰ ਆਉਣ ਵਾਲੇ ਹਨ, ਹਾਲ ਹੀ ‘ਚ ਚੰਡੀਗੜ੍ਹ ਵਿਚ ਲਾਲ ਸਿੰਘ ਚੱਡਾ ਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸੈੱਟ ਤੋਂ ਦੋਨਾਂ ਦੀ ਲੁੱਕ ਦੀ ਫੋਟੋਜ਼ ਵੀ ਸਾਹਮਣੇ ਆਈਆਂ ਸੀ। ਫਿਲਮ ਲਾਲ ਸਿੰਘ ਚੱਡਾ, 1994 ‘ਚ ਆਈ ਰਾਬਰਟ ਜੇਮੇਕਿਸ ਦੀ ਆਸਕਰ ਵਿਨਿੰਗ ਫਿਲਮ ‘ਫਰਸਟ ਗੱਪ’ ਦੀ ਰੀਮੇਕ ਹੈ, ਜਿਸ ਵਿਚ ਟਾਮ ਹੈਂਕਸ ਅਤੇ ਰਾਬਿਨ ਰਾਈਟ ਲੀਡ ਰੋਲ ‘ਚ ਸੀ।
ਲਾਲ ਸਿੰਘ ਚੱਡਾ, ਕ੍ਰਿਸਮਸ 2020 ਵਿਚ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਚੰਦਨ ਵੱਲੋਂ ਨਿਰਦੇਸ਼ਿਤ ਅਤੇ ਅਤੁਲ ਕੁਲਕਰਨੀ ਵੱਲੋਂ ਲਿਖਿਤ ਇਸ ਫਿਲਮ ਨੂੰ ਵਾਇਆਕਾਮ 18 ਮੋਸ਼ਨ ਪਿਕਚਰਜ਼ ਦੇ ਨਾਲ ਮਿਲਕੇ ਆਮਿਰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦਾ ਕਲੇਸ਼ ਅਕਸ਼ੇ ਕੁਮਾਰ ਦੀ ਬਚਨ ਪਾਂਡੇ ਦੇ ਨਾਲ ਹੋਵੇਗਾ।