
ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੇ ਜੋਸ਼ ਦੀ ਗਵਾਹੀ ਭਰਦੀ ਵੀਡੀਓ ਕਲਿਪ ਜਾਰੀ
ਚੰਡੀਗੜ੍ਹ : ਕਿਸਾਨੀ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਦਬਾਅ ਵਧਦਾ ਜਾ ਰਿਹਾ ਹੈ। ਸੰਸਦ ਤੋਂ ਲੈ ਕੇ ਭਾਰਤ ਭਰ ਵਿਚ ਕੇਂਦਰ ਸਰਕਾਰ ਵਲੋਂ ਕਿਸਾਨਾਂ ਖਿਲਾਫ ਅਪਨਾਏ ਜਾ ਰਹੇ ਸਖਤ ਵਤੀਰੇ ਦੀਆਂ ਨਿੰਦਾ ਹੋ ਰਹੀ ਹੈ। ਵਿਰੋਧੀ ਧਿਰਾਂ ਵਲੋਂ ਵੀ ਕੇਂਦਰ ਸਰਕਾਰ ਵੱਲ ਨਿਸ਼ਾਨੇ ਸਾਧੇ ਜਾ ਰਹੇ ਹਨ। ਕਿਸਾਨਾਂ ਦੀ ਹਾਲਤ ਤੋਂ ਦੁਖੀ ਬਹੁਤ ਸਾਰੇ ਭਾਜਪਾ ਆਗੂ ਪਾਰਟੀ ਨੂੰ ਅਲਵਿਦਾ ਕਹਿ ਕੇ ਕਿਸਾਨਾਂ ਦੇ ਹੱਕ ਵਿਚ ਡਟ ਚੁਕੇ ਹਨ।
Navjot Singh Sidhu
26/1 ਦੀ ਘਟਨਾ ਤੋਂ ਬਾਅਦ ਸਰਕਾਰ ਦਾ ਸਾਰਾ ਜ਼ੋਰ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਧਰਨਿਆਂ ਨੂੰ ਚੁਕਾਉਣ ‘ਤੇ ਲੱਗਾ ਹੋਇਆ ਹੈ। ਸਰਕਾਰ ਧਰਨਾ ਸਥਾਨ ਖਾਲੀ ਕਰਵਾਉਣ ਲਈ ਜਿੰਨੀ ਸਖਤੀ ਕਰ ਰਹੀ ਹੈ, ਲੋਕਾਂ ਦਾ ਹਜ਼ੂਮ ਵਧਦਾ ਜਾ ਰਿਹਾ ਹੈ। ਪਿਛਲੇ 3-4 ਦਿਨਾਂ ਵਿਚ ਹੀ ਲੋਕਾਂ ਦੀ ਭੀੜ ਕਈ ਗੁਣਾਂ ਵੱਧ ਚੁਕੀ ਹੈ। ਗਾਜ਼ੀਪੁਰ ਬਾਰਡਰ ਜਿੱਥੇ ਦੋ ਮਹੀਨਿਆਂ ਦੇ ਧਰਨੇ ਦੌਰਾਨ ਗਿਣਤੀ ਕੁੱਝ ਹਜ਼ਾਰਾਂ ਤਕ ਹੀ ਸੀਮਤ ਰਹੀ, ਉਥੇ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਬਾਅਦ ਪੈਰ ਰੱਖਣ ਨੂੰ ਥਾਂ ਨਹੀਂ ਮਿਲ ਰਹੀ। ਜਿਸ ਰਾਕੇਸ਼ ਟਿਕੈਤ ਨੂੰ ਦੇਸ਼ ਦਾ ਗੱਦਾਰ ਕਹਿ ਕੇ ਭੰਡਿਆ ਜਾ ਰਿਹਾ ਸੀ, ਉਹ ਕਿਸਾਨੀ ਸੰਘਰਸ਼ ਦਾ ਹੀਰੋ ਬਣ ਉਭਰਿਆ ਹੈ।
Navjot singh sidhu and modi
ਇਸੇ ਦੌਰਾਨ ਕਾਂਗਰਸ ਦੇ ਦਿਗਜ਼ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਮੋਦੀ ਸਰਕਾਰ ਵੱਲ ਕਿਸਾਨਾਂ ਪ੍ਰਤੀ ਅਪਨਾਏ ਵਤੀਰੇ ਖਿਲਾਫ ਸਾਇਰਾਨਾ ਅੰਦਾਜ਼ ਵਿਚ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਨੇ ਟਵੀਟ ਜਾਰੀ ਕਰਦਿਆਂ ਕਿਹਾ ਕਿ ‘ਵੋ ਗੁਲ ਹੀ ਨਹੀਂ ਜਿਸ ਮੇਂ ਖੁਸ਼ਬੂ ਨਹੀਂ, ਵੋ ਦਿਲ ਹੀ ਨਹੀਂ ਜਿਸ ਮੇਂ ਉਲਫ਼ਤ ਨਹੀਂ, ਲਾਖ ਜ਼ੌਹਰ ਹੋਂ ਸਰਕਾਰ ਮੇਂ... ਇਕ ਇਨਸਾਨੀਅਤ ਨਹੀਂ ਤੋ ਕੁੱਛ ਬੀ ਨਹੀਂ।
वो गुल ही नही जिसमें ख़ुशबू नही,
— Navjot Singh Sidhu (@sherryontopp) January 31, 2021
वो दिल ही नही जिसमें उलफ़त नही,
लाख जौहर हों सरकार में ...
एक इंसानियत नही तो कुछ भी नहीं I pic.twitter.com/wavxGiTQ9e
ਨਵਜੋਤ ਸਿੱਧੂ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੌਜਵਾਨ ਕਿਸਾਨ ਸਿੰਘੂ ਬਾਰਡਰ ’ਤੇ ਬੋਲੇ ਸੋ ਨਿਹਾਲ ਅਤੇ ਪੰਜਾਬ-ਹਰਿਆਣਾ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾ ਰਹੇ ਹਨ। ਵੀਡੀਓ ਉਪਰ ਲਿਖਿਆ ਗਿਆ ਹੈ ਕਿ ਇਹ ਵੀਡੀਓ 30 ਜਨਵਰੀ ਦੀ ਹੈ। ਇਹ ਨਾਅਰੇ ਸਿੰਘੂ ਸਰਹੱਦ ’ਤੇ ਉਦੋਂ ਲੱਗ ਰਹੇ ਹਨ ਜਦੋਂ ਇਕ ਦਿਨ ਪਹਿਲਾਂ ਹੀ ਭਾਜਪਾ ਦੇ ਗੁੰਡਿਆਂ ਵਲੋਂ ਕਿਸਾਨਾਂ ’ਤੇ ਹਮਲਾ ਕੀਤਾ ਗਿਆ ਸੀ।