
ਇਹਨਾਂ ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਸਨ।
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਬੰਬੀਹਾ ਗੈਂਗ ਦੇ 2 ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਦੀ ਪਛਾਣ ਸਾਹਿਲ ਉਰਫ਼ ਮੁਕੁਲ ਰਾਣਾ (26) ਵਾਸੀ ਗਿਲਕੋ ਵੈਲੀ, ਮੋਹਾਲੀ ਅਤੇ ਸੈਕਟਰ 45 ਬੁੜੈਲ ਦੇ ਜਿੰਮੀ ਬਾਂਸਲ (29) ਵਜੋਂ ਹੋਈ ਹੈ। ਸਾਹਿਲ ਮੂਲ ਰੂਪ ਵਿਚ ਮਲੋਆ, ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਬੰਬੀਹਾ ਗੈਂਗ ਦੇ 5 ਮੈਂਬਰ ਹਾਲ ਹੀ ਵਿਚ ਗ੍ਰਿਫ਼ਤਾਰ ਕੀਤੇ ਗਏ ਸਨ। ਇਹਨਾਂ ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਸਨ। ਸੂਤਰਾਂ ਅਨੁਸਾਰ ਵਿਦੇਸ਼ ਵਿਚ ਬੈਠਾ ਲੱਕੀ ਪਟਿਆਲ ਬੰਬੀਹਾ ਗੈਂਗ ਚਲਾ ਰਿਹਾ ਹੈ। ਉਹ ਭਾਰਤ ਵਿਚ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਗਿਰੋਹ ਨੂੰ ਆਪਰੇਟ ਕਰ ਰਿਹਾ ਹੈ।
ਇਹ ਵੀ ਪੜ੍ਹੋ: ਸਾਜ਼ਿਸ਼ ਤਹਿਤ ਸਾਬਕਾ ਮੰਤਰੀ ਧਰਮਸੋਤ ਦੇ ਲੜਕੇ ਨੂੰ ਸਸਤਾ ਪਲਾਟ ਵੇਚਣ ਦੇ ਦੋਸ਼ ਹੇਠ ਦੋ ਮੁਲਜ਼ਮ ਕਾਬੂ
ਗਿਰੋਹ ਦੇ ਮੈਂਬਰ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਵਪਾਰੀਆਂ, ਹੋਟਲਾਂ, ਨਾਈਟ ਕਲੱਬਾਂ, ਰੈਸਟੋਰੈਂਟ ਮਾਲਕਾਂ, ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਤੋਂ ਪੈਸੇ ਵਸੂਲਦੇ ਸਨ। ਫੜੇ ਗਏ ਦੋਵੇਂ ਗਿਰੋਹ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ 12 ਮਾਰਚ ਨੂੰ ਸੈਕਟਰ 49 ਦੇ ਥਾਣੇ ਵਿਚ ਫਿਰੌਤੀ ਮੰਗਣ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਅਸਲਾ ਐਕਟ ਤਹਿਤ ਦਰਜ ਕੇਸ ਵਿਚ ਕੀਤੀ ਗਈ ਹੈ।
ਇਹ ਵੀ ਪੜ੍ਹੋ: ਭਾਜਪਾ ਆਗੂ ਤਜਿੰਦਰਪਾਲ ਬੱਗਾ ਦੇ ‘ਵਾਹਿਗੁਰੂ’ ਬਾਰੇ ਟਵੀਟ ਨਾਲ ਖੜਾ ਹੋਇਆ ਵਿਵਾਦ
ਖੁਫੀਆ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਸਭ ਤੋਂ ਪਹਿਲਾਂ ਮੁਕੁਲ ਰਾਣਾ ਨੂੰ ਸੈਕਟਰ 17 ਦੇ ਬੱਸ ਸਟੈਂਡ ਨੇੜੇ ਸਰਕਸ ਗਰਾਊਂਡ ਨੇੜਿਓਂ ਗ੍ਰਿਫਤਾਰ ਕੀਤਾ। ਉਸ ਦੇ ਕਬਜ਼ੇ ਵਿਚੋਂ 09 ਐਮਐਮ ਦਾ ਪਿਸਤੌਲ ਅਤੇ 8 ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ ਹੈ। ਉਸ ਦੇ 3 ਦਿਨ ਦੇ ਪੁਲਿਸ ਰਿਮਾਂਡ ਦੌਰਾਨ ਹੋਏ ਖੁਲਾਸਿਆਂ ਤੋਂ ਬਾਅਦ ਜਿੰਮੀ ਬਾਂਸਲ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਮੁਕੁਲ ਨੇ ਹਥਿਆਰ ਦਿੱਤਾ ਸੀ। ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ: ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦੀ ਹੈ ਮਿਸ਼ਰੀ
ਸਾਹਿਲ ਰਾਣਾ ਖਿਲਾਫ ਡੇਰਾਬੱਸੀ, ਮੋਹਾਲੀ 'ਚ ਐਕਸਾਈਜ਼ ਐਕਟ ਦਾ ਮਾਮਲਾ ਦਰਜ ਹੈ। ਉਹ ਫਾਇਨਾਂਸਰ ਦਾ ਕੰਮ ਕਰਦਾ ਸੀ। ਦੂਜੇ ਪਾਸੇ ਜਿੰਮੀ ਬਾਂਸਲ 'ਤੇ ਪਹਿਲਾਂ ਹੀ ਨਵੰਬਰ 2014 ਵਿਚ ਸੈਕਟਰ 17 ਥਾਣੇ ਵਿਚ ਡਕੈਤੀ ਦਾ ਕੇਸ ਦਰਜ ਹੈ। ਉਹ ਵੀ ਫਾਇਨਾਂਸਰ ਵਜੋਂ ਕੰਮ ਕਰਦਾ ਸੀ। ਇਹਨਾਂ ਦੋਨਾਂ ਸਮੇਤ ਬੰਬੀਹਾ ਗੈਂਗ ਦੇ 7 ਮੈਂਬਰਾਂ ਨੂੰ ਅਪਰੇਸ਼ਨ ਸੈੱਲ ਨੇ ਪਿਛਲੇ ਦਿਨਾਂ ਵਿਚ ਗ੍ਰਿਫ਼ਤਾਰ ਕੀਤਾ ਹੈ।