
ਸਿੱਧੂ ਦੇ ਜਾਣ ਨਾਲ ਸਦਮੇ ਵਿਚ ਹੈ ਅਵਤਾਰ ਸਿੰਘ
ਮੁਹਾਲੀ : ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਾਨ ਨਾਲ ਉਨ੍ਹਾਂ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰ ਹੀ ਨਹੀਂ ਸਗੋਂ ਉਨ੍ਹਾਂ ਦੇ ਚਾਹੁਣ ਵਾਲੇ ਵੀ ਡੂੰਘੇ ਸਦਮੇ ਵਿਚ ਹਨ। ਇਸ ਦੇ ਚਲਦੇ ਹੀ ਨਗਰ ਕੌਂਸਲ ਖਰੜ ਦੇ ਅਧੀਨ ਆਉਂਦੇ ਪਿੰਡ ਜੰਡਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।
Sidhu Moose Wala's Last Ride
ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੀ ਇਸ ਪ੍ਰਸ਼ੰਸਕ ਦੀ ਉਮਰ ਮਹਿਜ਼ 17 ਸਾਲ ਦੀ ਹੈ ਅਤੇ ਇਸ ਬਚੇ ਦਾ ਨਾਮ ਅਵਤਾਰ ਸਿੰਘ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਲੜਕਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫ਼ੈਨ ਹੈ ਅਤੇ ਅਕਸਰ ਉਹ ਸਿੱਧੂ ਮੁਸੇਵਾਲਾ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਹੀ ਟੀ-ਸ਼ਰਟਾਂ ਪਾਉਂਦਾ ਹੁੰਦਾ ਸੀ ਅਤੇ ਉਸਦੇ ਗੀਤ ਹੀ ਸੁਣਦਾ ਅਤੇ ਗੁਣ ਗਾਉਂਦਾ ਸੀ।
photo
ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਤੋਂ ਬਾਅਦ ਅਵਤਾਰ ਸਿੰਘ ਸਦਮੇ ਵਿਚ ਸੀ ਅਤੇ ਚੁੱਪ ਹੋ ਗਿਆ ਸੀ ਪਰ ਅੱਜ ਜਦੋਂ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਤਾਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਘਰਦਿਆਂ ਨੇ ਦੱਸਿਆ ਕਿ ਉਹ ਇੱਕ ਕਰਿਆਨਾ ਸਟੋਰ 'ਤੇ ਕੰਮ ਕਰਦਾ ਹੈ ਅਤੇ ਅੱਜ ਜਦੋਂ ਸਿੱਧੂ ਦਾ ਸਸਕਾਰ ਹੋਇਆ ਉਸ ਨੇ ਉਥੇ ਹੀ ਜ਼ਹਿਰੀਲੀ ਚੀਜ਼ ਪੀ ਲਈ। ਇਸ ਸਬੰਧੀ ਥਾਣਾ ਸਦਰ ਦੇ ਐੱਸ.ਐੱਸ.ਓ. ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਹਾਲੀ ਲਿਜਾਇਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।