
ਐਸ.ਜੀ.ਪੀ.ਸੀ ਵਲੋਂ ਸਿੱਖ ਸੰਗਤਾਂ ਨੂੰ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਪਿਛਲੇ ਦਿਨੀਂ ਐਲਾਣੀ ਮੁਫ਼ਤ ਬੱਸ ਸੇਵਾ ਦਾ ਅੱਜ ਚੌਥੇ ਤਖ਼ਤ ਤਖ਼ਤ ਦਮਦਮਾ ਸਾਹਿਬ...........
ਬਠਿੰਡਾ (ਦਿਹਾਤੀ) : ਐਸ.ਜੀ.ਪੀ.ਸੀ ਵਲੋਂ ਸਿੱਖ ਸੰਗਤਾਂ ਨੂੰ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਪਿਛਲੇ ਦਿਨੀਂ ਐਲਾਣੀ ਮੁਫ਼ਤ ਬੱਸ ਸੇਵਾ ਦਾ ਅੱਜ ਚੌਥੇ ਤਖ਼ਤ ਤਖ਼ਤ ਦਮਦਮਾ ਸਾਹਿਬ ਤੋਂ ਆਰੰਭ ਕੀਤਾ ਗਿਆ। ਤਖ਼ਤ ਸਾਹਿਬ ਤੋਂ ਦੋ ਏ.ਸੀ ਬਸਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੋਰਨਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਹਾਜ਼ਰੀ ਵਿਚ ਅਰਦਾਸ ਉਪਰੰਤ ਰਵਾਨਾ ਕੀਤਾ ਗਿਆ। ਦਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਦੀਆਂ ਚਾਹਵਾਨ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਮੰਤਵ ਨਾਲ ਬੀਤੇ ਦਿਨੀਂ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਦਾ ਅੈਲਾਨ ਕੀਤਾ ਸੀ
ਤੇ ਇਸੇ ਤਹਿਤ ਤਖ਼ਤ ਦਮਦਮਾ ਸਾਹਿਬ ਨੂੰ ਦੋ ਏ.ਸੀ ਬਸਾਂ ਵੀ ਸੌਂਪੀਆਂ ਗਈਆਂ ਸਨ ਤਾਕਿ ਦਰਸ਼ਨ ਕਰਵਾਉਣ ਦੇ ਨਾਲ-ਨਾਲ ਉਕਤ ਬਸਾਂ ਰਾਹੀ ਸੰਗਤਾਂ ਨੂੰ ਤਖ਼ਤ ਸਾਹਿਬ ਤੇ ਹੁੰਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਲਿਆਂਦਾ ਜਾ ਸਕੇ। ਬਸਾਂ ਦੀ ਰਵਾਨਗੀ ਮੌਕੇ ਵਿਸ਼ੇਸ਼ ਤੌਰ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪੁੱਜੇ ਹੋਏ ਸਨ। ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਵਲੋਂ ਅਰਦਾਸ ਉਪਰੰਤ ਜਥੇਦਾਰਾਂ ਨੇ ਉਕਤ ਬਸਾਂ ਰਵਾਨਾ ਕੀਤੀਆਂ।