'ਕੇਂਦਰ ਦੀ ਸਹਿਮਤੀ ਨਾਲ ਜਾਂਚ ਵਾਪਸ ਲੈਣ ਦੀ ਰਾਏ ਚ ਸਰਕਾਰ'
Published : Aug 31, 2018, 8:48 am IST
Updated : Aug 31, 2018, 8:48 am IST
SHARE ARTICLE
Chief minister of Punjab Amarinder Singh And Supreme Court lawyer Atul Nand
Chief minister of Punjab Amarinder Singh And Supreme Court lawyer Atul Nand

ਹਾਲਾਂਕਿ ਪੰਜਾਬ ਸਰਕਾਰ ਨੇ ਅੱਜ ਸੀਬੀਆਈ ਕੋਲੋਂ ਬੇਅਦਬੀ ਅਤੇ ਗੋਲੀਕਾਂਡ ਵਾਲੇ ਕੇਸਾਂ ਦੀ ਜਾਂਚ ਵਾਪਸ ਲੈਣ ਬਾਰੇ ਐਡਵੋਕੇਟ ਜਨਰਲ ਤੋਂ ਰਾਏ ਮੰਗੀ ਹੈ...........

ਚੰਡੀਗੜ੍ਹ : ਹਾਲਾਂਕਿ ਪੰਜਾਬ ਸਰਕਾਰ ਨੇ ਅੱਜ ਸੀਬੀਆਈ ਕੋਲੋਂ ਬੇਅਦਬੀ ਅਤੇ ਗੋਲੀਕਾਂਡ ਵਾਲੇ ਕੇਸਾਂ ਦੀ ਜਾਂਚ ਵਾਪਸ ਲੈਣ ਬਾਰੇ ਐਡਵੋਕੇਟ ਜਨਰਲ ਤੋਂ ਰਾਏ ਮੰਗੀ ਹੈ. ਪਰ ਇਸ  ਕਾਨੂੰਨੀ ਰਾਏ ਮੁਤਾਬਿਕ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਜਾਂਚ ਵਾਪਸ ਲਈ ਜਾ ਸਕਦੀ ਹੋਣ ਦਾ ਮਸ਼ਵਰਾ ਦਿੱਤਾ ਜਾ ਰਿਹਾ ਹੈ. ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਬੀਆਈ ਤੋਂ ਕੇਸ ਵਾਪਸ ਲੈਣ ਉਤੇ ਕੋਈ ਰੋਕ ਨਹੀਂ ਹੈ। 

ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਸੀਬੀਆਈ ਅਧੀਨ ਜਾਰੀ ਜਾਂਚ ਵਾਲੇ ਕੇਸਾਂ ਨੂੰ ਵਾਪਸ ਲਿਆ ਜਾ ਸਕਣਾ ਕੇਂਦਰ ਸਰਕਾਰ, ਸੀਬੀਆਈ ਅਤੇ ਸਬੰਧਤ ਅਦਾਲਤ ਦੇ ਰੁਖ ਉਤੇ ਨਿਰਭਰ ਲੜਦਾ ਹੈ. ਇਹਨਾਂ ਦੀ ਸਹਿਮਤੀ ਨਾਲ ਹੀ ਇਹ ਕੇਸ ਵਾਪਸ ਲਏ ਜਾ ਸਕਦੇ ਹਨ. ਪੰਜਾਬ ਵਲੋਂ ਸੀਬੀਆਈ ਕੋਲੋਂ ਕੇਸ ਵਾਪਸ ਲਏ ਜਾਣ ਵਾਲੀ ਕੇਂਦਰ ਨੂੰ ਲਿਖੀ ਜਾਣ ਵਾਲੀ ਬੇਨਤੀ ਅਰਜੀ ਨੂੰ 'ਲੋਕਾਂ ਦੇ ਸਮੂਹ ਨੁਮਾਇੰਦਿਆਂ ਦੀ ਕੇਸ ਵਾਪਸ ਪੰਜਾਬ ਜਾਣ ਬਾਰੇ ਸੰਵੇਦਨਾ' ਦੇ ਨੁਕਤੇ ਉਤੇ ਅਧਾਰਤ ਬਣਾਇਆ ਜਾ ਰਿਹਾ ਹੈ. ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਵਲੋਂ ਜਿਹਨਾਂ ਕੇਸਾਂ ਚ ਹਾਲੇ ਐਫਆਈਆਰ ਵੀ ਦਰਜ ਨਹੀਂ ਕੀਤੀ

ਉਹਨਾਂ ਨੂੰ ਵਾਪਸ ਲੈਣਾ ਰਾਜ ਦਾ ਹੱਕ ਹੈ. ਇਸ ਤੋਂ ਇਲਾਵਾ  ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਵੀ ਇਹ ਲਿਖਿਆ ਗਿਆ ਹੋਣਾ ਕਿ 'ਸੀਬੀਆਈ ਵਲੋਂ ਪਹਿਲਾਂ ਤੋਂ ਸੌਂਪੇ ਗਏ ਬੇਅਦਬੀ ਵਾਲੇ ਮਾਮਲਿਆਂ ਵਿਚ ਕੋਈ ਬਹੁਤੀ ਪ੍ਰਗਤੀ ਨਹੀਂ ਵਿਖਾਈ ਗਈ' ਨੂੰ ਵੀ ਰਾਜ ਸਰਕਾਰ ਨੂੰ ਪ੍ਰਮੁੱਖ ਨੁਕਤਿਆਂ ਵਜੋਂ ਉਭਾਰਨ ਦੀ ਰਾਏ ਦਿਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement