ਖੰਨਾ 'ਚ ਜੀਟੀ ਰੋਡ 'ਤੇ ਦੋ ਗੁੱਟਾਂ ਦੀ ਲੜਾਈ 'ਚ ਚੱਲੇ ਚਾਕੂ | Punjab News
Published : Aug 31, 2019, 9:48 am IST
Updated : Aug 31, 2019, 10:08 am IST
SHARE ARTICLE
Khanna police station akali congress fight
Khanna police station akali congress fight

ਖੰਨਾ ਵਿੱਚ ਸਿਆਸੀ ਆਗੂਆਂ ਦੇ ਝਗੜੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਜੀਟੀ ਰੋਡ 'ਤੇ ਹੋਏ ਦੋ ਗੁਟਾਂ ਦੇ ਆਪਸੀ ਝਗੜੇ ਨੇ ਪੁਲਿਸ ਪ੍ਰਸ਼ਾਸ਼ਨ

ਖੰਨਾ : ਖੰਨਾ ਵਿੱਚ ਸਿਆਸੀ ਆਗੂਆਂ ਦੇ ਝਗੜੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਜੀਟੀ ਰੋਡ 'ਤੇ ਹੋਏ ਦੋ ਗੁਟਾਂ ਦੇ ਆਪਸੀ ਝਗੜੇ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ। ਇਹ ਮਾਮਲਾ ਹੈ ਹਨੀ ਰੋਸ਼ਾ ਅਕਾਲੀ ਨੇਤਾ ਅਤੇ ਗੁਰਪ੍ਰੀਤ ਲਾਡੀ ਦੀ ਲੜਾਈ ਦਾ। ਦੱਸ ਦਈਏ ਕਿ ਗੁਰਪ੍ਰੀਤ ਲਾਡੀ ਦੀ ਪਤਨੀ ਨੇ ਹਨੀ ਰੋਸ਼ਾ ਅਤੇ ਉਸ ਦੇ ਸਾਥੀਆਂ 'ਤੇ ਲਾਡੀ ਨੂੰ ਜਾਨੋਂ ਮਾਰਨ ਦੀ ਸ਼ਾਜਿਸ਼ ਰਚਣ ਦੇ ਆਰੋਪ ਲਗਾਉਂਦੇ ਹੋਏ ਪੁਲਿਸ 'ਤੇ ਸਵਾਲੀਆ ਨਿਸ਼ਾਨ ਲਗਾਏ ਹਨ।

Khanna police station akali congress fightKhanna police station akali congress fight

ਉਨ੍ਹਾਂ ਦਾ ਕਹਿਣਾ ਹੈ ਕਿ ਹਨੀ ਰੋਸ਼ ਲਾਡੀ ਨੂੰ ਜਾਨੋਂ ਮਾਰਨ ਦੀ ਪਲੈਨਿਗ ਕਰ ਰਿਹਾ ਸੀ। ਉਧਰ ਜਦੋਂ ਇਸ ਸੰਬੰਧ ਵਿੱਚ ਅਕਾਲੀ ਆਗੂ ਹਨੀ ਰੋਸ਼ਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲਾਡੀ ਨੇ ਉਨ੍ਹਾਂ ਦੇ ਭਤੀਜੇ ਨੂੰ ਸਵੇਰੇ ਘੇਰ ਕੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਤੇ ਚਾਕੂਆਂ ਨਾਲ ਵੀ ਹਮਲਾ ਕੀਤਾ। ਰੋਸ ਨੇ ਇਸ ਸਭ ਦੇ ਪਿੱਛੇ ਕਾਂਗਰਸੀ ਆਗੂ ਦਾ ਹੱਥ ਦੱਸਿਆ।  

Khanna police station akali congress fightKhanna police station akali congress fight

ਇਸ ਮਾਮਲੇ ਬਾਰੇ ਜਦੋਂ ਕਾਂਗਰਸੀ ਆਗੂ ਅਮਿਤ ਤ੍ਰਿਪਾਠੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕਿਸੇ ਵੀ ਗਰੁੱਪ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਤੇ ਬਿਲਕੁਲ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਸੰਬੰਧ ਵਿੱਚ ਖੰਨੇ ਦੇ ਐਸਪੀ (ਡੀ) ਜਸਬੀਰ ਸਿੰਘ ਨੇ ਕਿਹਾ ਕਿ ਜਖ਼ਮੀਆਂ ਦੇ ਡਾਕਟਰੀ ਮੁਆਇਨੇ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement