
ਭਾਰਤੀ ਜਲ ਸੈਨਾ ਨੇ ਦਖਣੀ ਚੀਨ ਸਾਗਰ ਵਿਚ ਤਾਇਨਾਤ ਕੀਤਾ ਜੰਗੀ ਬੇੜਾ
ਨਵੀਂ ਦਿੱਲੀ, 30 ਅਗੱਸਤ : ਪੂਰਬੀ ਲਦਾਖ਼ ਦੇ ਗਲਵਨ ਖੇਤਰ 'ਚ ਖ਼ੂਨੀ ਝੜਪ ਤੋਂ ਬਾਅਦ ਭਾਰਤ ਤੇ ਚੀਨ ਦੇ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਭਾਰਤੀ ਜਲ ਸੈਨਾ ਨੇ ਦਖਣੀ ਚੀਨ ਸਾਗਰ 'ਚ ਅਪਣਾ ਇਕ ਫ਼ਰੰਟਲਾਈਨ ਵਾਰਸ਼ਿਪ (ਜੰਗੀ ਬੇੜਾ) ਤਾਇਨਾਤ ਕੀਤਾ ਹੈ। ਇਹ ਉਹੀ ਖੇਤਰ ਹੈ, ਜਿਥੇ ਚੀਨ ਭਾਰਤ ਦੇ ਜੰਗੀ ਬੇੜਿਆਂ ਦਾ ਵਿਰੋਧ ਕਰਦਾ ਰਿਹਾ ਹੈ।
ਭਾਰਤ ਨੇ ਇਹ ਕਦਮ ਚੀਨ ਨੂੰ ਸ਼ੀਸ਼ਾ ਦਿਖਾਉਣ ਲਈ ਕੀਤਾ ਹੈ। ਦੋਹਾਂ ਦੇਸ਼ਾਂ ਦੇ ਵਿਚ ਹੋਈ ਵਾਰਤਾ 'ਚ ਚੀਨ ਨੇ ਇਸ ਕਦਮ 'ਤੇ ਅਜੇ ਤਕ ਇਤਰਾਜ਼ ਪ੍ਰਗਟਾ ਰਿਹਾ ਸੀ। ਭਾਰਤ ਨੇ ਦੱਖਣੀ ਚੀਨ ਸਾਗਰ 'ਚ ਇਹ ਜੰਗੀ ਜਹਾਜ਼ ਚੁੱਪਚਾਪ ਤਰੀਕੇ ਨਾਲ ਤਾਇਨਾਤ ਕੀਤਾ ਹੈ। ਸੂਤਰਾਂ ਅਨੁਸਾਰ ਦਖਣੀ ਚੀਨ ਸਾਗਰ 'ਚ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਦੀ ਤਤਕਾਲ ਤਾਇਨਾਤੀ ਦਾ ਚੀਨੀ ਜਲ ਸੈਨਾ ਤੇ ਸੁਰੱਖਿਆ ਵਿਵਸਥਾ 'ਤੇ ਲੋੜੀਂਦਾ ਪ੍ਰਭਾਵ ਪਿਆ ਹੈ। ਭਾਰਤੀ ਜਲ ਸੈਨਾ ਦੇ ਇਸ ਜਹਾਜ਼ ਦੀ ਤਾਇਨਾਤੀ ਨਾਲ ਚੀਨ 'ਚ ਵੀ ਬੇਚੈਨੀ ਦਾ ਮਾਹੌਲ ਹੈ। ਚੀਨ ਨੇ ਭਾਰਤ ਦੇ ਸਾਹਮਣੇ ਇਹ ਮੁੱਦਾ ਉਠਾਇਆ ਹੈ ਤੇ ਇਸ 'ਤੇ ਵਿਰੋਧ ਵੀ ਪ੍ਰਗਟਾਇਆ ਹੈ। ਵੀਡੀਉ ਕਾਨਫਰੰਸ ਜ਼ਰੀਏ ਇਕ ਰਾਜਨੀਤਕ ਗੱਲਬਾਤ 'ਚ ਚੀਨ ਨੇ ਭਾਰਤ ਦੇ ਸਾਹਮਣੇ ਇਹ ਮੁੱਦਾ ਉਠਾਇਆ। ਚੀਨ ਹਮੇਸ਼ਾ ਤੋਂ ਹੀ ਇਸ ਖੇਤਰ 'ਚ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੀ ਹਾਜ਼ਰੀ 'ਤੇ ਇਤimageਰਾਜ਼ ਪ੍ਰਗਟਾਉਂਦਾ ਰਿਹਾ ਹੈ। (ਏਜੰਸੀ)