ਰੋਜ਼ਾਨਾ 30 ਹਜ਼ਾਰ ਸ਼ਰਧਾਲੂਆਂ ਦੇ ਸਵਾਗਤ ਲਈ ਪਲਕਾਂ ਵਿਛਾਈ ਬੈਠਾ ਹੈ ਡੇਰਾ ਬਾਬਾ ਨਾਨਕ
Published : Oct 31, 2019, 7:07 pm IST
Updated : Oct 31, 2019, 7:07 pm IST
SHARE ARTICLE
Dera Baba Nanak ready to welcome 30, 000 pilgrims a day
Dera Baba Nanak ready to welcome 30, 000 pilgrims a day

3500 ਸ਼ਰਧਾਲੂਆਂ ਦੇ ਠਹਿਰਣ ਲਈ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਦਾ ਸ਼ਾਨਦਾਰ ਬੰਦੋਬਸਤ

ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਸਮਾਗਮਾਂ ਵਿਚ ਲਗਭਗ 30 ਹਜ਼ਾਰ ਸ਼ਰਧਾਲੂ ਰੋਜ਼ਾਨਾ ਇਕੱਤਰ ਹੋਇਆ ਕਰਨਗੇ। ਇਨ੍ਹਾਂ ਸ਼ਰਧਾਲੂਆਂ ਵਿਚ ਦੂਰ-ਦੁਰਾਡੀਆਂ ਥਾਵਾਂ ਤੋਂ ਦਰਸ਼ਨਾਂ ਲਈ ਪਹੁੰਚੀਆਂ ਸੰਗਤਾਂ ਵੀ ਸ਼ਾਮਲ ਹੋਣਗੀਆਂ, ਜਿਨ੍ਹਾਂ ਦੇ ਠਹਿਰਾਅ ਦੇ ਬੰਦੋਬਸਤ 30 ਏਕੜ ਜਗਾ ਵਿਚ ਫੈਲੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਵਿਚ ਕੀਤੇ ਗਏ ਹਨ ਜਿੱਥੇ ਕੁੱਲ 3500 ਸ਼ਰਧਾਲੂ ਠਹਿਰਨ ਦਾ ਪ੍ਰਬੰਧ ਹੈ। ਇਸ ਇਤਿਹਾਸਕ ਮੌਕੇ ਇਸ ਸ਼ਹਿਰ ਵਿਚ ਬਣਾਈ ਗਈ ਇਹ ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ ਹੈ ਜਿੱਥੇ 544 ਟੈਂਟ ਯੂਰਪੀਅਨ ਸਟਾਈਲ, 100 ਸਵਿਸ ਕੌਟੇਜ ਅਤੇ 20 ਦਰਬਾਰ ਸਟਾਈਲ ਦੀਆਂ ਰਿਹਾਇਸ਼ਾਂ ਹਨ।

Dera Baba NanakGurudwara Dera Baba Nanak

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਸਮਾਗਮ ਲਈ ਬਣਾਏ ਗਏ ਮੁੱਖ ਪੰਡਾਲ ਦੇ ਨਾਲ-ਨਾਲ ਟੈਂਟ ਸਿਟੀ ਦਾ ਵੀ ਨਿਰੀਖਣ ਕੀਤਾ ਅਤੇ ਪ੍ਰਬੰਧਾਂ ’ਤੇ ਤਸੱਲੀ ਜਾਹਰ ਕੀਤੀ। ਇਸ ਮੁੱਖ ਪੰਡਾਲ ਵਿੱਚ 30 ਹਜ਼ਾਰ ਦੀ ਗਿਣਤੀ ਵਿੱਚ ਸੰਗਤ ਇਕੱਤਰ ਹੋਣ ਦੀ ਸਮਰੱਥਾ ਹੈ। 8 ਤੋਂ 11 ਨਵੰਬਰ 2019 ਤੋਂ ਚੱਲਣ ਵਾਲੇ ਚਾਰ-ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦੇ ਹਰੇਕ ਦਿਨ ਏਨੀ ਗਿਣਤੀ ਵਿੱਚ ਸੰਗਤ ਦੇ ਜੁੜਣ ਦੀ ਸੰਭਾਵਨਾ ਹੈ।

Dera Baba Nanak ready to welcome 30, 000 pilgrims a dayDera Baba Nanak ready to welcome 30, 000 pilgrims a day

ਟੈਂਟ ਸਿਟੀ ਦਾ ਪ੍ਰਾਜੈਕਟ 4.2 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ ਜਿਸ ਵਿਚ ਯੂਰਪੀਅਨ ਤਰੀਕੇ ਦੀ ਰਿਹਾਇਸ਼ ਵੀ ਬਣਾਈ ਗਈ ਹੈ ਜਿਥੇ 6-6 ਵਿਅਕਤੀ ਠਹਿਰ ਸਕਦੇ ਹਨ। ਇਸ ਤਰੀਕੇ ਦੀ ਰਿਹਾਇਸ਼ ਨਾਲ 140 ਵੱਖਰੇ ਬਾਥਰੂਮ ਅਤੇ 140 ਵਾਸ਼ਰੂਮ ਵੀ ਬਣਾਏ ਗਏ ਹਨ ਤਾਂ ਕਿ ਸ਼ਰਧਾਲੂਆਂ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਣ। ਹਰੇਕ ਸਵਿੱਸ ਕੌਟੇਜ ਵਿਚ ਦੋ ਵਿਅਕਤੀ ਠਹਿਰ ਸਕਦੇ ਹਨ ਜਿਸ ਨਾਲ ਬਾਥਰੂਮ ਵੀ ਅਟੈਚ ਹੋਵੇਗਾ। ਇਸੇ ਤਰਾਂ ਦਰਬਾਰ ਟੈਂਟ ਨਾਲ ਵੀ ਬਾਥਰੂਮ ਹੋਵੇਗਾ ਜਿੱਥੇ ਚਾਰ-ਚਾਰ ਵਿਅਕਤੀ ਠਹਿਰ ਸਕਣਗੇ।

Darshan Sathal, Dera Baba NanakDarshan Sathal, Dera Baba Nanak

ਇਸ ਟੈਂਟ ਸਿਟੀ ਵਿਚ ਕੁੱਲ 3544 ਵਿਅਕਤੀ ਠਹਿਰ ਸਕਦੇ ਹਨ ਜਿਨਾਂ ਵਿੱਚੋਂ 26 ਯੂਰਪੀਅਨ ਸਟਾਈਲ, 10 ਸਵਿੱਸ ਕੌਟੇਜ ਅਤੇ 2 ਦਰਬਾਰ ਟੈਂਟ ਸਿਵਲ ਅਫਸਰਾਂ ਤੇ ਕਰਮਚਾਰੀਆਂ ਲਈ ਹੋਣਗੇ ਅਤੇ ਯੂਰਪੀਅਨ ਤਰੀਕੇ ਵਾਲੀ ਟੈਂਟ ਸਿਟੀ ਵਿਚ ਹਰੇਕ ਲਈ ਪੱਛਮੀ ਪਖਾਨੇ/ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪੁਲਿਸ ਅਫਸਰਾਂ/ਮੁਲਾਜ਼ਮਾਂ ਲਈ ਹੋਰ 56 ਯੂਰਪੀਅਨ ਸਟਾਈਲ ਟੈਂਟ, 8 ਸਵਿਸ ਕੌਟੇਜ ਅਤੇ ਦੋ ਦਰਬਾਰ ਟੈਂਟ ਰੱਖੇ ਗਏ ਹਨ ਅਤੇ ਹਰੇਕ ਯੂਰਪੀਅਨ ਟੈਂਟ ਲਈ 17 ਪਖਾਨੇ /ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।

Dera Baba NanakDera Baba Nanak

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ 1000 ਲੀਟਰ ਪ੍ਰਤੀ ਘੰਟੇ ਦੀ ਸਮਰੱਥਾ ਨਾਲ ਪਾਣੀ ਸੋਧਣ ਵਾਲਾ ਇਕ ਆਰ.ਓ. ਅਤੇ ਪਾਣੀ ਮੁਹੱਈਆ ਕਰਵਾਉਣ ਲਈ 18 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਇਸੇ ਤਰਾਂ ਬਿਜਲੀ ਦੀ ਨਿਰਵਿਘਨ ਸਪਲਾਈ ਲਈ 125 ਕਿਲੋਵਾਟ ਦੀ ਸਮਰੱਥਾ ਵਾਲੇ ਚਾਰ ਜਨਰੇਟਰ ਵੀ ਹੋਣਗੇ। ਇਸ ਟੈਂਟ ਸਿਟੀ ਵਿਚ ਰਜਿਸਟ੍ਰੇਸ਼ਨ ਰੂਮ, ਜੋੜਾ ਘਰ, ਗਠੜੀ ਘਰ, ਵੀ.ਆਈ.ਪੀ. ਲੌਂਜ ਅਤੇ ਫਾਇਰ ਸਟੇਸ਼ਨ ਸਮੇਤ ਹੋਰ ਵੀ ਸਹੂਲਤਾਂ ਉਪਲੱਬਧ ਹੋਣਗੀਆਂ। ਬੁਕਿੰਗ ਜਾਂ ਰਜਿਸ਼ਟ੍ਰੇਸਨ ਦੀ ਸਹੂਲਤ ਮੁਫ਼ਤ ਹੋਵੇਗੀ ਜਿਸ ਨੂੰ ਆਨਲਾਈਨ ਜਾਂ ਆਫ਼ਲਾਈਨ ਕੀਤਾ ਜਾ ਸਕਦਾ ਹੈ। ਆਨਲਾਈਨ ਬੁਕਿੰਗ 2 ਨਵੰਬਰ ਤੋਂ ਸ਼ੁਰੂ ਹੋਵੇਗੀ।

Gurudwara Shri Dera Baba NanakGurudwara Shri Dera Baba Nanak

ਇਸ ਮੌਕੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਫਤਿਹ ਜੰਗ ਸਿੰਘ ਬਾਜਵਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਹਾ, ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜਮ, ਮਿਲਕਫੈੱਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਸ਼ੂਗਰਫੈਡ ਦੇ ਐਮ.ਡੀ. ਪੁਨੀਤ ਗੋਇਲ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਬਾਰਡਰ ਰੇਂਜ ਦੇ ਆਈ.ਜੀ. ਐਸ.ਪੀ.ਐਸ. ਪਰਮਾਰ ਅਤੇ ਬਟਾਲਾ ਦੇ ਐਸ.ਐਸ.ਪੀ. ਉਪਿੰਦਰ ਸਿੰਘ ਘੁੰਮਣ ਵੀ ਹਾਜਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement