ਬੇਰੁਜ਼ਗਾਰ ਅਧਿਆਪਕਾਂ ਦਾ ਟੈੱਟ ਪੁੱਟਿਆ, ਗ੍ਰਿਫ਼ਤਾਰੀ ਮਗਰੋ ਰਿਹਾਈ
Published : Oct 31, 2020, 6:10 pm IST
Updated : Oct 31, 2020, 6:11 pm IST
SHARE ARTICLE
Police
Police

ਦਰਜ਼ ਮਾਮਲੇ ਰੱਦ ਅਤੇ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ

ਪਟਿਆਲਾ : 31 ਅਕਤੂਬਰ ਦੀ ਚੜਦੀ ਸਵੇਰ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ  ਡੀ ਪੀ ਈ ਅਧਿਆਪਕਾਂ ਉੱਤੇ ਉਸ ਸਮੇਂ ਭਾਰੀ ਪਈ ਜਦੋਂ ਸਥਾਨਕ ਸਰਹਿੰਦ ਰੋਡ ਉੱਤੇ ਡੀ ਐਲ ਐੱਫ ਕਾਲੋਨੀ ਵਿਚ ਲੰਘੀ ਮਿਆਦ ਵਾਲੀ ਟੈਂਕੀ ਉੱਤੇ 47 ਦਿਨਾਂ ਤੋਂ ਸਰਕਾਰ ਖਿਲਾਫ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਦੀ ਧਾੜ੍ਹ ਨੇ ਸਮੇਤ ਟੈਟ ਜਬਰੀ ਚੁੱਕ ਕੇ ਥਾਣੇ ਡੱਕ ਦਿੱਤਾ । ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਮੇਤ ਗ੍ਰਿਫਤਾਰ ਕੀਤੇ ਬੇਰੁਜ਼ਗਾਰ ਅਧਿਆਪਕਾਂ ਦੀ ਰਿਹਾਈ ਲਈ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਅਤੇ ਸਮੂਹ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਉਪਰਾਲੇ ਅਤੇ ਰੋਸ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ।

ProtestProtest
 

ਜਮਹੂਰੀ ਅਧਿਕਾਰ ਸਭਾ ਵੱਲੋਂ ਸਾਥੀ ਤਰਸੇਮ ਲਾਲ ਅਤੇ ਕਿਸਾਨ ਯੂਨੀਅਨ ਆਗੂ ਦਰਸ਼ਨਪਾਲ ਦੇ ਉੱਦਮ ਸਦਕਾ ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਜਬਤ ਕੀਤੇ ਟੈਟ ਅਤੇ ਹੋਰ ਸਮਾਨ ਵਾਪਿਸ ਕਰਨ,ਦਰਜ਼ ਮਾਮਲੇ ਰੱਦ ਕਰਨ ਦਾ ਭਰੋਸਾ ਦੇ ਕੇ ਜਲਦੀ ਹੀ ਮੁੜ ਪ੍ਰਮੁੱਖ ਸਕਤੱਰ ਸ਼ੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ।  ਬੇਰੁਜ਼ਗਾਰ(ਆਲ ਪੰਜਾਬ 873  ਡੀ ਪੀ ਈ ਅਤੇ ਟੈੱਟ ਪਾਸ ਬੀ ਐਡ) ਅਧਿਆਪਕਾਂ  ਦੇ ਆਗੂ ਹਰਬੰਸ ਅਤੇ ਗੋਲਡੀ ਬਰਨਾਲ਼ਾ ਨੇ ਦਸਿਆ ਕਿ ਜੇਕਰ ਜਲਦੀ ਮੀਟਿੰਗ ਕਰਵਾ ਕੇ ਯੋਗ ਹੱਲ ਨਾ ਕੱਢਿਆ ਤਾਂ ਬੇਰੁਜ਼ਗਾਰ ਮੁੜ ਸਾਂਝੇ ਸੰਘਰਸ਼ ਨਾਲ 6 ਨਵੰਬਰ ਨੂੰ ਸਰਕਾਰ ਦਾ ਤਖਤ ਹਿਲਾਉਣਗੇ ।

PicPic
 

ਇਸ ਮੌਕੇ ਮੰਗ ਕੀਤੀ ਗਈ ਕਿ  ਡੀ ਪੀ ਈ ਅਧਿਆਪਕਾਂ ਲਈ ਪਿਛਲੇ 873 ਵਾਲੇ  ਇਸ਼ਤਿਹਾਰ ਵਿੱਚ 1000 ਪੋਸਟਾਂ ਹੋਰ ਵਾਧਾ ਕੀਤੀਆ ਜਾਣ । ਇਸੇ ਤਰ੍ਹਾਂ ਮਾਸਟਰ ਕੇਡਰ ਦੀਆਂ 3700 ਅਸਾਮੀਆਂ ਵਿੱਚ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ 6000 ਪੋਸਟਾਂ ਹੋਰ ਐਡ ਕਰਨ ਸਮੇਤ ਉਮਰ ਹੱਦ ਵਿੱਚ ਛੋਟ ਦੇਣ ਦੀ ਮੰਗ ਕੀਤੀ । ਜਥੇਬੰਦਕ ਆਗੂਆਂ ਨੇ  ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉੱਤੇ ਮਾਮਲੇ ਦਰਜ਼ ਕਰਨ ਦੀ ਨਿਖੇਧੀ ਕਰਦਿਆਂ 6 ਨਵੰਬਰ ਦੇ ਰੋਸ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ । ਇਸ ਸਮੇਂ  ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਵਿਦਿਆਰਥੀ ਜਥੇਬੰਦੀ ਡੀਐੱਸਓ, ਵਿਦਿਆਰਥੀ ਜਥੇਬੰਦੀ ਆਗੂ ਕੁਲਵਿੰਦਰ ਨਦਾਮਪੁਰ, ਰਣਬੀਰ ਸਿੰਘ ਨਦਾਮਪੁਰ, ਦਿਲਬਾਗ ਸਿੰਘ ਮੰਡਵੀ ਤੋਂ ਇਲਾਵਾ  ਹਰਦੀਪ ਸਿੰਘ ਪਾਤੜਾਂ, ਰੋਹਿਤ ਲੁਧਿਆਣਾ, ਮਨਦੀਪ ਸਿੰਘ ਸੁਨਾਮ, ਬਿਕਰਮ ਜੀਤ ਸਿੰਘ ਲੁਧਿਆਣਾ, ਜਗਤਾਰ ਸਿੰਘ ਮੋਹਾਲੀ ਅਤੇ ਹਰਪ੍ਰੀਤ ਸਿੰਘ ਬਰਨਾਲ਼ਾ ਆਦਿ ਹਾਜ਼ਰ ਸਨ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement