ਆਓ ਕੁਦਰਤੀ ਖੇਤੀ ਵੱਲ ਕਦਮ ਵਧਾਈਏ
Published : Jan 22, 2018, 1:50 pm IST
Updated : Jan 22, 2018, 8:20 am IST
SHARE ARTICLE

ਕੁਝ ਸਾਲ ਪਹਿਲਾਂ ਜਦੋਂ ਮੋਹਾਲੀ ਦੇ ਨੇੜੇ ਸਾਡੀ ਖੇਤੀਬਾੜੀ ਜ਼ਮੀਨ ਨੂੰ ਨਵਿਆਉਣ ਦੀ ਸਮਾਂ ਸੀ ਤਾਂ ਮੇਰੀ ਪਤਨੀ ਨੇ ਬੇਨਤੀ ਕੀਤੀ ਸੀ ਕਿ ਅਸੀਂ ਜੈਵਿਕ ਖੇਤੀ ਲਈ ਕੁਝ ਜ਼ਮੀਨ ਇੱਕ ਪਾਸੇ ਰੱਖ ਲਈਏ। ਸਾਰੇ ਰਵਾਇਤੀ ਕਿਸਾਨਾਂ ਵਾਂਗ ਮੈਂ ਇਸ ਵਿਚਾਰ ਨੂੰ ਲੈ ਕੇ ਸ਼ਸ਼ੋਪੰਜ ਵਿਚ ਸੀ। ਮੈਨੂੰ ਨਿੱਜੀ ਤੌਰ 'ਤੇ ਜੈਵਿਕ ਖੇਤੀ ਬਾਰੇ ਕੋਈ ਤਜ਼ਰਬਾ ਨਹੀਂ ਸੀ। ਜੈਵਿਕ ਖੇਤੀ ਨੂੰ ਲੈ ਕੇ ਇਹ ਚੁਣੌਤੀ ਸੀ ਕਿ ਕਿਸ ਤਰ੍ਹਾਂ ਕੀੜੇ, ਫ਼ਸਲ ਦੀ ਖਾਦ, ਆਊਟਪੁੱਟ ਆਦਿ ਦਾ ਪ੍ਰਬੰਧਨ ਕੀਤਾ ਜਾਏਗਾ। ਹਾਲਾਂਕਿ, ਮੈਂ ਜੈਵਿਕ ਖੇਤੀ ਲਈ ਕੁਝ ਸਮੇਂ ਲਈ ਖਾਲੀ ਥਾਂ ਛੱਡ ਦਿੱਤੀ ਸੀ। ਮੇਜ਼ 'ਤੇ ਸਵੱਛ, ਰਸਾਇਣ ਮੁਕਤ ਖਾਣਾ ਰੱਖਣ ਦਾ ਵਿਚਾਰ ਜੋ ਸਿਹਤ ਲਈ ਚੰਗਾ ਸੀ, ਉਸ ਨੇ ਹੌਲੀ-ਹੌਲੀ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ। ਮੈਨੂੰ ਜੈਵਿਕ ਖੇਤੀ ਵੱਲ ਪ੍ਰੇਰਿਤ ਕੀਤਾ ਗਿਆ। 

 
ਸੋ ਅਸੀਂ ਆਪਣੇ ਘਰ ਵਿਚ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਪਰਿਵਾਰ ਅਤੇ ਦੋਸਤਾਂ ਨੂੰ ਇਸ ਬਾਰੇ ਪਤਾ ਲੱਗਿਆ, ਉਹ ਇਸ ਕਦਮ ਦੀ ਬਹੁਤ ਸ਼ਲਾਘਾ ਕਰਦੇ ਸਨ ਅਤੇ ਕੁਝ ਲੋਕ ਜੈਵਿਕ ਸਬਜ਼ੀਆਂ ਵੀ ਚਾਹੁੰਦੇ ਸਨ। ਇਸ ਉਤਸ਼ਾਹ ਤੋਂ ਬਾਅਦ ਅਸੀਂ ਇੱਕ ਏਕੜ ਜ਼ਮੀਨ 'ਤੇ ਫ਼ਲਾਂ ਦੇ ਦਰੱਖਤ, 3 ਏਕੜ 'ਤੇ ਬਾਸਮਤੀ, ਕਣਕ ਅਤੇ ਇੱਕ ਏਕੜ ਵਿਚ ਅਰਹਰ ਦੀ ਲਗਾ ਦਿੱਤੀ। ਸਾਡੇ ਕੋਲ ਆਂਡਿਆਂ ਦੇ ਲਈ ਮੁਰਗੀਆਂ ਵੀ ਹਨ। ਇਸ ਕਾਲਮ ਰਾਹੀਂ ਮੈਂ ਕੁਦਰਤੀ ਖੇਤੀ ਸਬੰਧੀ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਚਾਹਾਂਗਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹਾਂਗਾ ਜੋ ਜੈਵਿਕ ਖੇਤੀ ਵੱਲ ਵਧਣ ਦੀ ਯੋਜਨਾ ਬਣਾ ਰਹੇ ਹਨ। ਇਹ ਲੇਖ ਸਿਰਫ਼ ਕਿਸਾਨਾਂ ਤੱਕ ਹੀ ਸੀਮਤ ਨਹੀਂ ਹੈ ਬਲਕਿ ਉਸ ਦੇ ਲਈ ਹੈ ਜੋ ਖਾਣਾ ਖਾਂਦਾ ਹੈ।



ਮੈਂ ਇਹ ਕਹਿਣਾ ਚਾਹਾਂਗਾ ਕਿ ਇੱਕ ਸਮਾਂ ਸੀ ਜਦੋਂ ਸਾਡੇ ਸਾਰਿਆਂ ਵਿਚੋਂ ਇੱਕ ਪਰਿਵਾਰ ਦੇ ਡਾਕਟਰ ਸਨ। ਹੁਣ ਇੱਕ ਕਿਸਾਨ ਪਰਿਵਾਰ ਹੋਣ ਦਾ ਸਮਾਂ ਆ ਗਿਆ ਹੈ। ਆਪਣੇ ਖੇਤਰ ਵਿਚ ਇੱਕ ਕਿਸਾਨ ਨੂੰ ਜੈਵਿਕ ਖੇਤੀ ਲਈ ਉਤਸ਼ਾਹਿਤ ਕਰੋ ਅਤੇ ਉਸ ਨੂੰ ਭਰੋਸਾ ਦਿਓ ਕਿ ਤੁਸੀਂ ਉਸ ਦੁਆਰਾ ਪੈਦਾ ਕੀਤੇ ਗਏ ਉਤਪਾਦਾਂ ਨੂੰ ਇੱਕ ਲਾਭਦਾਇਕ ਕੀਮਤ 'ਤੇ ਖ਼ਰੀਦੋਗੇ। ਅਜਿਹਾ ਕਰਨ ਨਾਲ ਤੁਸੀਂ ਜ਼ਹਿਰੀਲਾ ਭੋਜਨ ਦੀ ਵਰਤੋਂ ਕਰਨ ਲਈ ਮਜਬੂਰ ਨਹੀਂ ਹੋਵੇਗੇ ਪਰ ਤੁਸੀਂ ਸਿਹਤਮੰਦ ਅਤੇ ਖ਼ੁਸ਼ਬੂਦਾਰ ਭੋਜਨ ਦੀ ਇੱਕ ਨਵੀਂ ਕ੍ਰਾਂਤੀ ਸ਼ੁਰੂ ਕਰਨ ਵਿਚ ਪ੍ਰਮੁੱਖਤਾ ਨਾਲ ਭੂਮਿਕਾ ਨਿਭਾਅ ਰਹੇ ਹੋ। ਅਜਿਹੇ ਕਈ ਮਾਡਲ ਹਨ ਜਿਨ੍ਹਾਂ ਤੁਸੀਂ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ (ਜਿਵੇਂ ਸਬਜ਼ੀਆਂ) ਸਬੰਧੀ ਕਿਸਾਨ ਨਾਲ ਸਾਂਝ ਪੈਦਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੀਆਂ ਜ਼ਰੂਰਤਾਂ (ਦਾਲਾਂ ਆਦਿ) ਅਤੇ ਲੰਮੇ ਸਮੇਂ ਦੀਆਂ ਜ਼ਰੂਰਤਾਂ (ਕਣਕ, ਚੌਲ, ਸਰ੍ਹੋਂ ਦਾ ਤੇਲ ਆਦਿ) ਵੀ ਹਨ। ਖ਼ਪਤਕਾਰ ਨੂੰ ਵੀ ਸੋਚਣਾ ਹੋਵੇਗਾ ਕਿ ਆਪਣੀ ਸਖ਼ਤ ਮਿਹਨਤ ਦੇ ਪੈਸੇ ਕਿੱਥੇ ਖ਼ਰਚ ਕਰਨੇ ਹਨ। ਹਾਂ, ਜੈਵਿਕ ਯਾਨੀ ਕੁਦਰਤੀ ਖੇਤੀ ਦੁਆਰਾ ਪੈਦਾ ਕੀਤਾ ਹੋਇਆ ਭੋਜਨ ਥੋੜ੍ਹਾ ਮਹਿੰਗਾ ਹੋਵੇਗਾ ਪਰ ਕਿਰਪਾ ਕਰਕੇ ਆਪਣੇ ਪਰਿਵਾਰ ਦੇ ਕਿਸਾਨਾਂ ਨੂੰ ਇਸ ਦੇ ਲਈ ਉਤਸ਼ਾਹਿਤ ਕਰੋ। ਇਸ ਵਿਚ ਖ਼ਪਤਕਾਰ ਅਤੇ ਕਿਸਾਨ ਦਾ ਵੱਡਾ ਫਾਇਦਾ ਹੋਵੇਗਾ। 



ਆਓ ਆਪਾਂ ਜੈਵਿਕ ਖੇਤੀ ਸ਼ੁਰੂ ਕਰੀਏ : ਜੈਵਿਕ, ਕੁਦਰਤੀ ਖੇਤੀ ਕੀ ਹੈ, ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਸਿਰਫ਼ ਸਾਦਾ ਖੇਤੀ ਹੈ। ਜਿਸ ਤਰ੍ਹਾਂ ਸਾਡੀ ਇੱਕ ਪੀੜ੍ਹੀ ਦੁਆਰਾ ਇਹ ਕੀਤਾ ਗਿਆ ਸੀ। ਅੱਜ ਖੇਤੀ ਕਰਨ ਵਾਲੀ ਸੋਚ ਵਾਲੇ ਵਿਅਕਤੀ ਨਹੀਂ ਹਨ। ਇੱਕ ਕਿਸਾਨ ਇੱਕ ਦੁਕਾਨ ਤੋਂ ਆਪਣੇ ਬੀਜ ਪ੍ਰਾਪਤ ਕਰਨ ਲਈ ਜਾਂਦਾ ਹੈ, ਉਸ ਨੂੰ ਦੱਸਿਆ ਗਿਆ ਹੈ ਕਿ ਕੀ ਕੀਟਨਾਸ਼ਕ ਵਰਤਣੈ, ਕਣਕ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਿਵੇਂ ਅਤੇ ਕਦੋਂ ਕਰਨੀ ਹੈ। ਅੰਧਵਿਸ਼ਵਾਸੀ ਹੋਣ ਦੇ ਨਾਤੇ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕਰੇਗਾ, ਕੇਵਲ ਸਿਫਾਰਸ਼ ਕੀਤੇ ਜਾਣ ਵਾਲੇ ਬੀਜਾਂ ਦੀ ਵਧੇਰੇ ਵਰਤੋਂ ਕਰੇਗਾ। ਇਸੇ ਤਰ੍ਹਾਂ ਕੀਟਨਾਸ਼ਕਾਂ ਦੀ ਖ਼ੂਬ ਵਰਤੋਂ ਕਰੇਗ, ਜਿਸ ਨਾਲ ਉਹ ਸਾਰੇ ਜ਼ੀਮਨ ਵਿਚਲੇ ਚੰਗੇ-ਮਾੜੇ ਦੋਵੇਂ ਤਰ੍ਹਾਂ ਦੇ ਕੀੜਿਆਂ ਨੂੰ ਮਾਰ ਦਿੰਦਾ ਹੈ।

ਕੁਦਰਤੀ ਖੇਤੀ,ਜਿਸ ਦੀ ਮੈਂ ਤਾਇਦ ਕਰਦਾ ਹਾਂ, ਇਸ ਵਿਚ ਤੁਹਾਨੂੰ ਚੀਜ਼ਾਂ ਦੇ ਕੁਦਰਤੀ ਸੰਤੁਲਨ 'ਤੇ ਭਰੋਸਾ ਕਰਨਾ ਪੈਂਦਾ ਹੈ। ਜੇ ਤੁਸੀਂ ਕੁਦਰਤ ਦੀ ਪਾਲਣਾ ਕਰਦੇ ਹੋ ਤਾਂ ਹਰ ਇੱਕ ਜਿੰਦਾ ਪ੍ਰਾਣੀ ਕੁਦਰਤ ਨਾਲ ਜੁੜਿਆ ਹੋਇਆ ਹੈ ਅਤੇ ਇੱਕ ਦੂਜੇ 'ਤੇ ਨਿਰਭਰ ਹੈ। ਅਸੀਂ ਆਪਣਾ ਭੋਜਨ ਲੈਣ ਲਈ ਕੁਦਰਤ ਨਾਲ ਲੜਦੇ ਨਹੀਂ, ਅਸੀਂ ਕੁਦਰਤ ਦੇ ਨਾਲ ਕੰਮ ਕਰਦੇ ਹਾਂ। ਅਸੀਂ ਮਿੱਟੀ ਨੂੰ ਮਜ਼ਬੂਤ ​​ਕਰਦੇ ਹਾਂ, ਅਸੀਂ ਬੀਜ ਵਰਤਦੇ ਹਾਂ ਜੋ ਸਥਾਨਕ ਹਨ, ਅਸੀਂ ਜਿੰਨੀ ਲੋੜ ਪਈ ਸਿਰਫ ਸਾਫ਼ ਪਾਣੀ ਵਰਤਦੇ ਹਾਂ ਅਤੇ ਅਸੀਂ ਪੌਦੇ ਲਾਉਂਦੇ ਹਾਂ ਜੋ ਵਾਤਾਵਰਣ ਨੂੰ ਸਾਫ਼ ਕਰਦੇ ਹਨ। 



ਕੁਦਰਤ ਕਿਸ ਨੂੰ ਕੀ ਪ੍ਰਦਾਨ ਕਰਦੀ ਹੈ, ਇਸ ਦੀ ਜਾਂਚ ਅਤੇ ਵਰਤੋਂ ਕਰਨੀ ਹੈ। ਅੱਕ, ਧਤੂਰਾ, ਨਿੰਮ ਆਦਿ ਵਿੱਚ ਕੋਈ ਬਿਮਾਰੀ ਜਾਂ ਕੀਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਲਈ ਅਸੀਂ ਇਹਨਾਂ ਨੂੰ ਕੀੜਿਆਂ ਤੋਂ ਬਚਾਅ ਕਰਨ ਦੇ ਲਈ ਇਸਤੇਮਾਲ ਕਰਨਾ ਸਿੱਖਦੇ ਹਾਂ। ਅਸੀਂ ਕਿਸੇ ਵੀ ਫੰਗਲ ਜਾਂ ਬੈਕਟੀਰੀਆ ਦੀ ਸਹੀ ਵਰਤੋਂ ਕਰਨਾ ਸਿੱਖਦੇ ਹਾਂ। ਗਾਵਾਂ, ਬੱਕਰੀਆਂ ਅਤੇ ਮੁਰਗੀਆਂ ਤੋਂ ਪੈਦਾ ਹੋਇਆ ਮਲ ਤਿਆਗ ਜਾਂ ਕੂੜੇ-ਕਰਕਟ ਨੂੰ ਪੌਦਿਆਂ ਲਈ ਪੌਸ਼ਟਿਕ ਤੱਤ ਦੇ ਰੂਪ ਵਿੱਚ ਵਰਤਦੇ ਹਾਂ। ਅਸੀਂ ਇਹ ਵੀ ਦੇਖਦੇ ਹਾਂ ਕਿ ਜੇ ਕਿਸੇ ਕਿਸਮ ਦੀ ਫ਼ਸਲ ਇਕ ਹੋਰ ਕਿਸਮ ਦੇ ਫ਼ਸਲ ਦੇ ਨਾਲ ਲਗਾਈ ਜਾਂਦੀ ਹੈ ਤਾਂ ਉਹ ਚੰਗੀ ਤਰ੍ਹਾਂ ਕੰਮ ਕਰਦੇ ਹਨ। ਜਦੋਂ ਕਿ ਕੁਝ ਪ੍ਰਜਾਤੀਆਂ ਵਿਚ ਅਜਿਹਾ ਕਰਨ 'ਤੇ ਚੰਗੇ ਨਤੀਜੇ ਨਹੀਂ ਮਿਲਦੇ। ਇਸ ਤੋਂ ਇਲਾਵਾ ਕੁਝ ਪੌਦੇ ਮਧੂਮੱਖੀਆਂ, ਤਿਤਲੀਆਂ ਆਦਿ ਨੂੰ ਆਕਰਸ਼ਿਤ ਕਰਦੇ ਹਨ। ਇਸ ਨਾਲ ਵਧੀਆ ਉਤਪਾਦਨ ਹੁੰਦਾ ਹੈ। ਬਿਨਾਂ ਰਸਾਇਣਾਂ ਦੇ ਬਹੁਤ ਸਾਰੇ ਛੋਟੇ ਜੀਵ ਮਿੱਟੀ ਦੇ ਅੰਦਰ ਕੰਮ ਕਰਦੇ ਹਨ, ਜਿਸ ਨਾਲ ਮਿੱਟੀ ਉਪਜਾਊ ਹੋ ਜਾਂਦੀ ਹੈ। ਇਸ ਨਾਲ ਇੱਕ ਸਿਹਤਮੰਦ ਫ਼ਸਲ ਪੈਦਾ ਹੁੰਦੀ ਹੈ। 



ਉਪਰੋਕਤ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਕੁਦਰਤ ਸੱਚਮੁੱਚ ਸਾਡੀਆਂ ਸਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਅਤੇ ਬਦਲੇ ਵਿਚ ਸਾਡੇ ਕੋਲੋਂ ਕੁਝ ਨਹੀਂ ਮੰਗਦੀ। ਤੁਹਾਨੂੰ ਸਿਰਫ ਕੁਦਰਤ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਹਾਂ, ਸ਼ੁਰੂ ਵਿੱਚ ਜਦੋਂ ਤੁਸੀਂ ਰਸਾਇਣਕ ਖੇਤੀ ਤੋਂ ਜੈਵਿਕ ਯਾਨੀ ਕੁਦਰਤੀ ਖੇਤੀ ਵਿੱਚ ਬਦਲਦੇ ਹੋ, ਰਿਟਰਨ ਵਿੱਚ ਮਾਮੂਲੀ ਗਿਰਾਵਟ ਆਉਂਦੀ ਹੈ। ਇਹ ਆਮ ਤੌਰ 'ਤੇ ਕਿਸਾਨ ਦੀ ਸਿੱਖਣ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ ਅਤੇ ਕੁਦਰਤ ਵਿੱਚ ਸੰਤੁਲਨ ਨੂੰ ਬਣਾਉਣ ਲਈ ਉਸ ਨੇ ਕਿੰਨਾ ਕੰਮ ਕਰਨਾ ਹੈ। ਇਕ ਵਾਰ ਜਦੋਂ ਇਹ ਸੰਤੁਲਨ ਮੁੜ ਬਹਾਲ ਹੋ ਜਾਂਦਾ ਹੈ ਤਾਂ ਪਿੱਛੇ ਮੁੜ ਕੇ ਕੋਈ ਨਹੀਂ ਦੇਖਦਾ। ਕਿਸੇ ਵੀ ਵਿਅਕਤੀ ਨੂੰ ਜੈਵਿਕ ਖੇਤੀ ਅਪਣਾਉਣ ਦੀ ਉਮੀਦ ਕਰਦਾ ਹੋਇਆ ਮੈਂ ਇਹੀ ਸਿਫ਼ਾਰਸ਼ ਕਰਾਂਗਾ ਕਿ ਤੁਸੀਂ ਇਸ ਨੂੰ ਹੌਲੀ-ਹੌਲੀ ਇੱਕ ਜਾਂ ਦੋ ਕਨਾਲ ਜ਼ਮੀਨ ਤੋਂ ਸ਼ੁਰੂ ਕਰੋ। ਇਸ ਨੂੰ ਤੁਸੀਂ ਵੀ ਆਰਾਮ ਨਾਲ ਕਰ ਸਕਦੇ ਹੋ। ਇਸ ਲਈ ਜੈਵਿਕ ਖੇਤੀ ਸ਼ੁਰੂ ਕਰਨ ਦੇ ਲਈ ਆਪਣਾ ਮਨ ਬਣਾਓ। ਕਿਸਾਨ ਦੇ ਤੌਰ 'ਤੇ ਤੁਸੀਂ ਆਪਣੇ ਭੋਜਨ ਨੂੰ ਸੁਰੱਖਿਅਤ ਕਰ ਸਕਦੇ ਹੋ ਅਤੇ ਜ਼ਹਿਰੀਲਾ ਭੋਜਨ ਖਾਣ ਤੋਂ ਬਚ ਸਕਦੇ ਹੋ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement