
ਦੋਵਾਂ ਖਿਡਾਰੀਆਂ ਨੂੰ ਵਿਭਾਗ ਦੇ ਅਧਿਕਾਰੀਆ ਵੱਲੋਂ ਸਨਮਾਨਿਤ ਕੀਤਾ ਗਿਆ।
ਗੁਰਦਾਸਪੁਰ: ਨੀਦਰਲੈਂਡ ਵਿਚ ਹੋ ਰਹੀਆਂ ਵਿਸ਼ਵ ਪੁਲਿਸ ਖੇਡਾਂ ਵਿਚ ਗੁਰਦਾਸਪੁਰ ਦੇ ਏਐਸਆਈ ਜਸਪਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੀ ਕਾਂਸਟੇਬਲ ਸਰਬਜੀਤ ਕੌਰ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਪਰਤਣ ’ਤੇ ਦੋਵਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ASI Jaspinder Singh and Constable Sarabjit Kaur won gold medals
ਜਸਪਿੰਦਰ ਸਿੰਘ ਗੁਰਦਾਸਪੁਰ ਆਬਕਾਰੀ ਵਿਭਾਗ ਵਿਚ ਏਐਸਆਈ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਨੌਕਰੀ ਦੇ ਨਾਲ-ਨਾਲ ਮਿਹਨਤ ਕਰ ਰਹੇ ਸਨ। ਉਹਨਾਂ ਨੇ ਵਿਸ਼ਵ ਪੁਲਿਸ ਖੇਡਾਂ ਵਿਚ 100 ਮੀਟਰ ਅੜਿੱਕਾ ਦੌੜ ਵਿਚ ਗੋਲਡ ਮੈਡਲ ਜਿੱਤਿਆ ਹੈ। ਜਦਕਿ ਸਰਬਜੀਤ ਕੌਰ ਪੰਜਾਬ ਪੁਲਿਸ ਬਟਾਲਾ ਵਿਖੇ ਕਾਂਸਟੇਬਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ASI Jaspinder Singh and Constable Sarabjit Kaur won gold medals
ਉਹਨਾਂ ਨੇ ਸ਼ਾਟਪੁੱਟ ਵਿਚ ਗੋਲਡ ਅਤੇ ਡਿਸਕ ਥਰੋਅ ਵਿਚ ਸਿਲਵਰ ਮੈਡਲ ਜਿੱਤਿਆ ਹੈ। ਇਹਨਾਂ ਦੋਵਾਂ ਖਿਡਾਰੀਆਂ ਨੂੰ ਵਿਭਾਗ ਦੇ ਅਧਿਕਾਰੀਆ ਵੱਲੋਂ ਸਨਮਾਨਿਤ ਕੀਤਾ ਗਿਆ। ਦੋਵਾਂ ਨੇ ਨੌਜਵਾਨਾਂ ਨਸ਼ੇ ਦਾ ਰਾਹ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਅਪੀਲ ਕੀਤੀ।