
ਗੁਰਜੋਤ ਸਿੰਘ ਸਮਰਾ 42 ਕਿਲੋਮੀਟਰ, ਸੰਨੀ ਸਿੰਘ ਅਤੇ ਸ. ਬਲਬੀਰ ਸਿੰਘ 21 ਕਿਲੋਮੀਟਰ ਦੌੜ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਬੀਤੀ 1 ਨਵੰਬਰ ਨੂੰ ਔਕਲੈਂਡ ਮੈਰਾਥਨ ਦੌੜ ਦਾ ਆਯੋਜਨ ਡੈਵਨਪੋਰਟ ਤੋਂ ਵਿਕਟੋਰੀਆ ਪਾਰਕ ਔਕਲੈਂਡ ਤੱਕ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿਚ ਵੱਖ-ਵੱਖ ਕੌਮਾਂ ਦੇ ਵੱਖ-ਵੱਖ ਉਮਰ ਦੇ ਪੁਰਸ਼ ਅਤੇ ਮਹਿਲਾਵਾਂ ਨੇ ਸਿ ਮੈਰਾਥਨ ਵਿਚ ਭਾਗ ਲਿਆ। ਸਾਰੇ ਦੌੜਾਕਾਂ ਨੇ ਇਸ ਮੈਰਾਥਨ ਦੌੜ ਦੀ ਰਜਿਸਟ੍ਰੇਸ਼ਨ ਫੀਸ ਦੇ ਕੇ ਦਾਨੀ ਸੱਜਣਾ ਦਾ ਕੰਮ ਵੀ ਕੀਤਾ। ਇਹ ਦਾਨ ਰਾਸ਼ੀ ਮੈਂਟਲ ਹੈਲਥ ਫਾਊਂਡੇਸ਼ਨ ਨੂੰ ਗਈ ਹੈ।
Auckland Marathon
ਹਰ ਸਾਲ ਭਾਰਤੀ ਲੋਕ ਵੀ ਇਨ੍ਹਾਂ ਦੌੜਾਂ ਦੇ ਵਿਚ ਆਪਣੀ ਗਿਣਤੀ ਵਧਾ ਰਹੇ ਹਨ ਪਰ ਫਿਰ ਵੀ ਓਨੀ ਪ੍ਰਤੀਸ਼ੱਤ ਅਜੇ ਨਹੀਂ ਹੈ ਜਿੰਨੀ ਕਿ ਜਨਸੰਖਿਆ ਦੇ ਹਿਸਾਬ ਨਾਲ ਆਉਣੀ ਚਾਹੀਦੀ ਹੈ। ਇਹ ਮੰਨਣਾ ਹੈ ਮੌਜੂਦਾ ਦੌੜਾਕਾਂ ਦਾ। ਇਸ ਦੌੜ ਦੌਰਾਨ ਪੰਜਾਬੀ ਕਮਿਊਨਿਟੀ ਦੀ ਹਾਜ਼ਰੀ ਲਗਵਾਉਣ ਲਈ ਜਿੱਥੇ ਸ. ਬਲਬੀਰ ਸਿੰਘ ਬਸਰਾ ਹਰ ਵਾਰ ਸ਼ਾਮਿਲ ਹੁੰਦੇ ਹਨ ਉਥੇ ਬੀਤੇ 5-6 ਸਾਲਾਂ ਤੋਂ ਸ. ਗੁਰਜੋਤ ਸਿੰਘ ਸਮਰਾ ਅਤੇ ਸ. ਸੰਨੀ ਸਿੰਘ ਵੀ ਖੂਬ ਤਿਆਰੀ ਕਰਕੇ ਪਹੁੰਚ ਜਾਂਦੇ ਹਨ।
Sikh
ਇਸ ਵਾਰ ਗੁਰਜੋਤ ਸਿੰਘ ਸਮਰਾ (ਪਿੰਡ ਭਤੀਜਾ ਰੰਧਾਵਾ) ਨੇ ਫੁੱਲ ਮੈਰਾਥਨ (42 ਕਿਲੋਮੀਟਰ) ਦੇ ਵਿਚ ਭਾਗ ਲਿਆ ਜਦ ਕਿ ਸ. ਬਲਬੀਰ ਸਿੰਘ ਬਸਰਾ ਅਤੇ ਸ. ਸੰਨੀ ਸਿੰਘ ਨੇ ਹਾਫ ਮੈਰਾਥਨ (21 ਕਿਲੋਮੀਟਰ) ਦੌੜ ਦੇ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਵੀ ਸੰਨੀ ਸਿੰਘ ਫੁੱਲ ਮੈਰਾਥਨ ਦੌੜ ਅਤੇ ਹਾਫ ਮੈਰਾਥਨ ਦੌੜ ਲਗਾ ਚੁੱਕੇ ਹਨ।
Marathon
ਇਸ ਤੋਂ ਇਲਾਵਾ ਸਤਨਾਮ ਸਿੰਘ, ਪ੍ਰਭਦੀਪ ਸਿੰਘ, ਪ੍ਰੀਤਿੰਦਰ ਸਿੰਘ, ਜਤਿੰਦਰ ਸਿੰਘ, ਵੇਦਪ੍ਰਕਾਸ਼ ਸਿੰਘ ਅਤੇ ਸ਼ਾਮ ਸਿੰਘ ਨੇ ਫੁੱਲ ਮੈਰਾਥਨ ਵਿਚ ਹਿੱਸਾ ਲਿਆ। ਹਾਫ ਮੈਰਾਥਨ ਦੌੜ ਦੇ ਵਿਚ ਇਸ ਵਾਰ ਕੁਲਦੀਪ ਸਿੰਘ, ਜਤਿੰਦਰ ਸਿੰਘ, ਪ੍ਰਭਜੋਤ ਸਿਘ ਇਕ ਅਤੇ ਦੋ, ਬਲਬੀਰ ਸਿੰਘ, ਕਮਲਪ੍ਰੀਤ ਸਿੰਘ, ਸਟੀਵਨ ਸਿੰਘ, ਨਵਜੋਤ ਸਿੰਘ, ਲਵਲੀਨ ਸਿੰਘ, ਗੁਰਮਿੰਦਰ ਸਿੰਘ ਅਤੇ ਰਮਨਪ੍ਰੀਤ ਸਿੰਘ ਨੇ ਹਿੱਸਾ ਲਿਆ।
Sikh
ਦੌੜ ਦੇ ਜ਼ਜਬਾ ਪੇਸ਼ ਕਰਨ ਵਾਲਿਆਂ ਦੇ ਵਿਚ 80 ਤੋਂ 90 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਹੋਏ। ਇਨ੍ਹਾਂ ਦੌੜਾਕਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਸ ਵਾਰ ਕਾਫੀ ਪੰਜਾਬੀ ਭਾਈਚਾਰੇ ਦੇ ਲੋਕ ਮੈਰਾਥਨ ਦੌੜ ਦੇ ਵਿਚ ਦਿਸੇ। ਉਨ੍ਹਾਂ ਕਿਹਾ ਕਿ ਜਰੂਰੀ ਨਹੀਂ ਕਿ ਸਾਰੇ ਦੌੜਨ ਵਾਲੇ ਪਰ ਹੌਂਸਲਾ ਅਫਜ਼ਾਈ ਵਾਲੇ ਵੀ ਵੱਡੀ ਗਿਣਤੀ ਦੇ ਵਿਚ ਹੋਣੇ ਚਾਹੀਦੇ ਹਨ।