ਅਮਰੀਕਾ ਵਿਚ ਕਾਲੇ ਵਿਅਕਤੀ ਨੇ ਸਿੱਖ ’ਤੇ ਕੀਤਾ ਹਥੌੜੇ ਨਾਲ ਹਮਲਾ
Published : May 5, 2021, 10:06 am IST
Updated : May 5, 2021, 10:06 am IST
SHARE ARTICLE
Black assailant attacks Sikh man with a hammer
Black assailant attacks Sikh man with a hammer

ਕਾਲੇ ਵਿਅਕਤੀ ਨੇ ਸਿੱਖ ਨੂੰ ਕਿਹਾ, ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਅਤੇ ਤੁਹਾਡੀ ਚਮੜੀ ਦਾ ਰੰਗ ਵੀ ਮੇਰੇ ਵਰਗਾ ਨਹੀਂ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬਰੂਕਲਿਨ ਦੇ ਇਕ ਹੋਟਲ ਵਿਚ ਇਕ ਗ਼ੈਰ ਗੋਰੇ ਵਿਅਕਤੀ ਨੇ ਸਿੱਖ ਵਿਅਕਤੀ ’ਤੇ ਹਥੌੜੇ ਨਾਲ ਹਮਲਾ ਕਰ ਦਿਤਾ। ਕਾਲੇ ਵਿਅਕਤੀ ਨੇ ਕਿਹਾ,‘‘ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਅਤੇ ਤੁਹਾਡੀ ਚਮੜੀ ਦਾ ਰੰਗ ਵੀ ਮੇਰੇ ਵਰਗਾ ਨਹੀਂ ਹੈ।’’ ਘਟਨਾ ਦੇ ਬਾਅਦ ਨਿਊਯਾਰਕ ਸਥਿਤ ਇਕ ਪੈਰੋਕਾਰ ਸਮੂਹ ਨੇ ਜਾਂਚ ਕਰਤਾਵਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਹੈ ਕੀ ਇਹ ਹਮਲਾ ਨਸਲੀ ਨਫ਼ਰਤ ਤੋਂ ਪ੍ਰੇਰਿਤ ਹੈ ਜਾਂ ਨਹੀਂ।

Sikh youthSikh 

‘ਨਿਊਯਾਰਕ ਡੇਲੀ ਨਿਊਜ਼’ ਵੈੱਬਸਾਈਟ ਦੀ ਇਕ ਖ਼ਬਰ ਮੁਤਾਬਕ ਐਸਟੋਰੀਆ ਦੇ ਰਹਿਣ ਵਾਲੇ ਸੁਮਿਤ ਆਹਲੂਵਾਲੀਆ (32) ਨੇ ਕਿਹਾ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲਾ ਵਿਅਕਤੀ ਨਸਲੀ ਨਫ਼ਰਤ ਨਾਲ ਭਰਿਆ ਹੋਇਆ ਸੀ। ਆਹਲੂਵਾਲੀਆ ਨੇ ਦਸਿਆ ਕਿ ਕਾਲੇ ਵਿਅਕਤੀ ਨੇ ਬ੍ਰਾਊਨਸਵਿਲੇ ਵਿਚ ਉਨ੍ਹਾਂ ’ਤੇ 26 ਅਪ੍ਰੈਲ ਨੂੰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਸਵੇਰੇ ਕਰੀਬ 8 ਵਜੇ ਹੋਟਲ ਵਿਚ ਆਇਆ ਅਤੇ ਚੀਕਣ ਲੱਗਾ।

Black assailant attacks Sikh man with a hammerBlack assailant attacks Sikh man with a hammer

ਆਹਲੂਵਾਲੀਆ ਨੇ ਕਿਹਾ,‘‘ਜਦੋਂ ਮੈਂ ਉਸ ਨਾਲ ਗੱਲ ਕਰਨ ਗਿਆ ਤਾਂ ਉਹ ਮੇਰੇ ਵਲ ਦੌੜਨ ਲੱਗਾ ਅਤੇ ਜਦੋਂ ਉਸ ਨੇ ਜੇਬ ਵਿਚ ਹੱਥ ਪਾਇਆ ਤਾਂ ਮੈਨੂੰ ਲੱਗਾ ਕਿ ਉਹ ਬੰਦੂਕ ਕੱਢ ਰਿਹਾ ਹੈ।’’ ਇਸ ’ਤੇ ਉਨ੍ਹਾਂ ਨੇ ਹਮਲਾਵਰ ਨੂੰ ਕਿਹਾ,‘‘ਕੀ ਹੋਇਆ? ਤੁਸੀਂ ਮੇਰੇ ਭਰਾ ਹੋ।’’ ਇਸ ਮਗਰੋਂ ਹਮਲਾਵਰ ਨੇ ਕਿਹਾ,‘‘ਤੁਹਾਡੀ ਚਮੜੀ ਦਾ ਰੰਗ ਮੇਰੇ ਜਿਹਾ ਨਹੀਂ ਹੈ।’’

sikhSikh

ਫਿਰ ਉਸ ਨੇ ਆਹਲੂਵਾਲੀਆ ਦੇ ਸਿਰ ’ਤੇ ਹਥੌੜੇ ਨਾਲ ਹਮਲਾ ਕਰ ਦਿਤਾ। ਪੁਲਿਸ ਨੇ ਸ਼ੱਕੀ ਸ਼ਖ਼ਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਵਿਚ ਕੋਰੋਨਾ ਵਾਇਰਸ  ਗਲੋਬਲ ਮਹਾਂਮਾਰੀ ਦੌਰਾਨ ਏਸ਼ੀਆਈ ਨਾਗਰਿਕਾਂ ਵਿਰੁਧ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵੱਧ ਗਏ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement