
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਦੀ ਰਹਿਣ ਵਾਲੀ ਹੈ ਦਿਲ ਕੁਮਾਰੀ
ਕਪੂਰਥਲਾ: ਜ਼ਿਲ੍ਹੇ ਦੇ ਹਲਕਾ ਭੁਲੱਥ ਦੇ ਪਿੰਡ ਨਡਾਲਾ ਦੀ ਰਹਿਣ ਵਾਲੀ ਦਿਲ ਕੁਮਾਰੀ ਨੇ ਆਸਟ੍ਰੇਲੀਆ ਪੁਲਿਸ ਵਿਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਦਿਲ ਕੁਮਾਰੀ ਪਤਨੀ ਗੌਰਵ ਅਨੇਜਾ ਬੇਗੋਵਾਲ ਰੋਡ ਵਿਖੇ ਸਥਿਤ ਨਿਊ ਕੱਕੜ ਮੈਡੀਕਲ ਹਾਲ ਦੇ ਮਾਲਕ ਤਿਲਕ ਰਾਜ ਅਨੇਜਾ ਦੀ ਵੱਡੀ ਨੂੰਹ ਹੈ।
ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਸਿਡਨੀ ਚੱਲੇ ਗਏ। ਜਿੱਥੇ ਉਹਨਾਂ ਨੇ ਆਸਟ੍ਰੇਲੀਆ ਪੁਲਿਸ ਵਿਚ ਭਰਤੀ ਹੋਣ ਲਈ ਤਿਆਰੀ ਸ਼ੁਰੂ ਕੀਤੀ। ਅੱਜ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ। ਆਪਣੀ ਇਸ ਪ੍ਰਾਪਤੀ ਨਾਲ ਉਹਨਾਂ ਨੇ ਵਿਦੇਸ਼ ਵਿਚ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ।
ਦਿਲ ਕੁਮਾਰੀ ਨੇ ਕਈ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਦਿਲ ਕੁਮਾਰੀ ਦੀ ਇਸ ਕਾਮਯਾਬੀ ’ਤੇ ਪਰਿਵਾਰ, ਰਿਸ਼ਤੇਦਾਰ, ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਖ਼ੁਸ਼ੀ ਅਤੇ ਫ਼ਖ਼ਰ ਮਹਿਸੂਸ ਕਰ ਰਹੇ ਹਨ।