ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਬਲਤੇਜ ਸਿੰਘ ਢਿੱਲੋਂ
Published : Jul 6, 2018, 6:32 pm IST
Updated : Jul 6, 2018, 6:32 pm IST
SHARE ARTICLE
baltej singh dhillon
baltej singh dhillon

ਉਂਝ ਮੌਜੂਦਾ ਸਮੇਂ ਭਾਵੇਂ ਕੈਨੇਡਾ ਦੀ ਪੁਲਿਸ ਵਿਚ ਬਹੁਤ ਸਾਰੇ ਸਿੱਖ ਨੌਜਵਾਨ ਭਰਤੀ ਹੋ ਚੁੱਕੇ ਹਨ ਅਤੇ ਸਿੱਖਾਂ ਦਾ ਸਿਆਸਤ ਵਿਚ ਵੀ ਦਬਦਬਾ ਹੈ ਪਰ ਕੈਨੇਡਾ ਵਿਚ ਰਾਇਲ ਕੈਨ

ਸਰੀ : ਉਂਝ ਮੌਜੂਦਾ ਸਮੇਂ ਭਾਵੇਂ ਕੈਨੇਡਾ ਦੀ ਪੁਲਿਸ ਵਿਚ ਬਹੁਤ ਸਾਰੇ ਸਿੱਖ ਨੌਜਵਾਨ ਭਰਤੀ ਹੋ ਚੁੱਕੇ ਹਨ ਅਤੇ ਸਿੱਖਾਂ ਦਾ ਸਿਆਸਤ ਵਿਚ ਵੀ ਦਬਦਬਾ ਹੈ ਪਰ ਕੈਨੇਡਾ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਪੁਲਸ ਅਫਸਰ ਬਣਨ ਦਾ ਮਾਣ 1990 ਵਿਚ ਬਲਤੇਜ ਸਿੰਘ ਢਿੱਲੋਂ ਦੇ ਖ਼ਾਤੇ ਜਾਂਦਾ ਹੈ। ਬਲਦੇਵ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਫ਼ਰ ਬਹੁਤ ਮੁਸ਼ਕਲਾਂ ਭਰਿਆ ਰਿਹਾ। 

baltej singh police baltej singh police

ਪੁਲਿਸ ਵਿਚ ਭਰਤੀ ਲਈ ਸਾਰੇ ਟੈੱਸਟ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ ਕਿਉਂਕਿ ਉੱਥੇ ਕੋਈ ਦਸਤਾਰਧਾਰੀ ਨੌਕਰੀ ਨਹੀਂ ਕਰ ਰਿਹਾ ਸੀ ਪਰ ਉਹ ਇਸ ਲਈ ਕਾਫੀ ਸਮੇਂ ਤਕ ਸੰਘਰਸ਼ ਕਰਨਾ ਪਿਆ ਸੀ, ਫਿਰ ਕਾਫ਼ੀ ਅਰਸੇ ਤੋਂ ਬਾਅਦ ਜਾ ਕੇ ਸਫ਼ਲਤਾ ਹਾਸਲ ਹੋਈ ਸੀ। 
ਉਨ੍ਹਾਂ ਨੂੰ 1990 ਵਿਚ ਪੁਲਿਸ ਵਿਚ ਭਰਤੀ ਹੋਣ ਦਾ ਮੌਕਾ ਮਿਲਿਆ।

baltej singh dhillonbaltej singh dhillon

ਨੌਕਰੀ ਮਿਲਣ ਦੇ ਬਾਅਦ ਵੀ ਉਨ੍ਹਾਂ ਨੂੰ ਕੁਝ ਲੋਕਾਂ ਵਲੋਂ ਪ੍ਰੇਸ਼ਾਨ ਕੀਤਾ ਗਿਆ ਅਤੇ ਕਈ ਲੋਕਾਂ ਨੇ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਉਨ੍ਹਾਂ ਨੇ ਕਦੇ ਹਾਰ ਨਾ ਮੰਨੀ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਉਹ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਬਚ ਜਾਂਦੇ ਸਨ। 27 ਸਾਲਾਂ ਤੋਂ ਉਹ ਆਪਣੀ ਡਿਊਟੀ ਕਰਦੇ ਆ ਰਹੇ ਹਨ ਅਤੇ ਹੁਣ ਤਕ 5-6 ਵਾਰ ਉਨ੍ਹਾਂ ਦੀ ਪ੍ਰਮੋਸ਼ਨ ਹੋ ਚੁਕੀ ਹੈ। ਹੁਣ ਉਹ ਇੰਸਪੈਕਟਰ ਦੇ ਅਹੁਦੇ 'ਤੇ ਹਨ। ਆਪਣੇ ਪਿਛੋਕੜ ਬਾਰੇ ਦਸਦਿਆਂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਜਨਮ 1966 ਵਿਚ ਮਲੇਸ਼ੀਆ ਵਿਚ ਹੋਇਆ ਅਤੇ ਉਹ 16 ਸਾਲ ਉੱਥੇ ਹੀ ਰਹੇ।

baltej singh sikh baltej singh sikh

ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਕੈਨੇਡਾ ਆ ਗਏ। ਉਨ੍ਹਾਂ ਕੈਨੇਡਾ ਦੀ ਸਿਫ਼ਤ ਕਰਦਿਆਂ ਕਿਹਾ ਕਿ ਇੱਥੇ ਕਾਨੂੰਨ ਦਾ ਜ਼ੋਰ ਹੈ ਅਤੇ ਕਿਸੇ ਨਾਲ ਕੋਈ ਵੀ ਧੱਕਾ ਨਹੀਂ ਹੁੰਦਾ। ਭਾਵੇਂ ਕੋਈ ਇੱਥੇ ਸ਼ਰਨਾਰਥੀ ਹੋਵੇ ਜਾਂ ਇੱਥੋਂ ਦਾ ਪੱਕਾ ਨਾਗਰਿਕ। ਉਨ੍ਹਾਂ ਨੂੰ 2011 ਵਿਚ ਪੰਜਾਬ ਵਿਚ ਬੁਲਾ ਕੇ  ਮਾਣ ਸਤਿਕਾਰ ਦਿਤਾ ਗਿਆ ਸੀ। ਉਹ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਸਰੀ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਧੀ ਕੈਨੇਡਾ ਦੀ ਮਿਲਟਰੀ ਵਿਚ ਸੇਵਾ ਕਰ ਰਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement