ਗੁਰੂ ਨਾਨਕ ਦੇ 550 ਸਾਲਾ ਗੁਰਪੁਰਬ 'ਤੇ ਇਤਿਹਾਸ ਸਿਰਜਣਗੇ ਵਿਦੇਸ਼ੀ ਸਿੱਖ
Published : Apr 7, 2019, 6:37 pm IST
Updated : Jul 6, 2019, 3:35 pm IST
SHARE ARTICLE
Sikhs aim to plant million trees
Sikhs aim to plant million trees

ਦੁਨੀਆ ਭਰ ਵਿਚ ਵਸ ਰਹੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਇਕ ਯੋਜਨਾ ਚਲਾ ਰਹੇ ਹਨ।

ਲੰਡਨ: ਦੁਨੀਆ ਭਰ ਵਿਚ ਵਸ ਰਹੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਇਕ ਯੋਜਨਾ ਚਲਾ ਰਹੇ ਹਨ। ਇਸ ਯੋਜਨਾ ਦਾ ਨਾਂਅ “gift to entire planet” ਹੈ ਭਾਵ ਪੂਰੇ ਗ੍ਰਹਿ ਨੂੰ ਤੋਹਫਾ ਹੈ। ਇਕ ਅੰਗਰੇਜ਼ੀ ਅਖਬਾਰ ਅਨੁਸਾਰ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਵਾਤਾਵਰਣ ਵਿਚ ਹੋ ਰਹੀ ਗਿਰਾਵਟ ਨੂੰ ਖਤਮ ਕਰਨਾ ਅਤੇ ਸਮੁੱਚੀ ਮਾਨਵਤਾ ਨੂੰ ਕੁਦਰਤ ਨਾਲ ਜੋੜਨਾ ਹੈ।

ਯੋਜਨਾ ਨਾਲ ਸਬੰਧਤ ਸਿੱਖਾਂ ਮੁਤਾਬਕ ਨਵੰਬਰ ਵਿਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੋਵੇਗਾ ਤਾਂ ਉਦੋਂ ਤਕ 10 ਲੱਖ ਬੂਟੇ ਲਾਉਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਵਾਸ਼ਿੰਗਟਰ ਡੀਸੀ ਦੀ ਈਕੋਸਿੱਖ ਸੰਸਥਾ ਦੇ ਪ੍ਰਧਾਨ ਅਤੇ  ਮਿਲੀਅਨ ਟ੍ਰੀ ਪ੍ਰੋਜੈਕਟ ਦੇ ਕੋਆਰਡੀਨੇਟਰ ਰਾਜਵੰਤ ਸਿੰਘ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਦੇ ਇਸ ਗੁਰਪੁਰਬ ਨੂੰ ਅਲੱਗ ਤਰੀਕੇ ਨਾਲ ਮਨਾਉਣਾ ਚਾਹੁੰਦੇ ਹਨ।

Sikhs aim to plant million treesSikhs aim to plant million trees

ਇਸ ਯੋਜਨਾ ਤਹਿਤ ਈਕੋਸਿੱਖ ਸੰਸਥਾ ਨੇ ਹਜ਼ਾਰਾਂ ਗੁਰਦੁਆਰਿਆਂ ਅਤੇ ਭਾਰਤ, ਮਲੇਸ਼ੀਆ, ਪਾਕਿਸਤਾਨ, ਯੂਐਸ, ਯੂਕੇ, ਅਸਟ੍ਰੇਲੀਆ, ਫਰਾਂਸ, ਹੋਂਗ-ਕਾਂਗ, ਨਾਰਵੇ ਸਮੇਤ ਹੋਰ ਕਈ ਦੇਸ਼ਾਂ ਦੀਆਂ ਸੰਸਥਾਵਾਂ ਦਾ ਸਹਿਯੋਗ ਲਿਆ ਹੈ। ਇਕ ਰਿਪੋਰਟ ਅਨੁਸਾਰ ਪਰਵਾਸੀ ਸਿੱਖਾਂ ਨੇ ਹਜ਼ਾਰਾਂ ਦਰਖਤ ਪਹਿਲਾਂ ਹੀ ਲਗਾ ਦਿੱਤੇ ਹਨ ਅਤੇ ਜ਼ਿਆਦਾਤਰ ਦਰਖਤ ਭਾਰਤ, ਯੂਕੇ, ਯੂਐਸ, ਅਸਟ੍ਰੇਲੀਆ ਅਤੇ ਕੀਨੀਆ ਵਿਚ ਲਗਾਏ ਗਏ ਹਨ।

EcoSikhEcoSikh

ਰਾਜਵੰਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਕੁਦਰਤ ਨੂੰ ਪਿਆਰ ਕਰਦੇ ਸਨ, ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਸਾਨੂੰ ਕੁਦਰਤ ਤੋਂ ਜਿੰਦਗੀ ਦਾ ਪਾਠ ਸਿੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਸ ਉਪਰਾਲੇ ਨਾਲ ਸਿੱਖ ਭਾਈਚਾਰੇ ਅਤੇ ਨੌਜਵਾਨ ਪੀੜੀ ਦੇ ਕੁਦਰਤ ਨਾਲ ਪਿਆਰ ਵਿਚ ਵਾਧਾ ਹੋਵੇਗਾ। ਇਸ ਯੋਜਨਾ ਤਹਿਤ ਕੌਵੈਂਟਰੀ ਸਥਾਨਾਂ ਵਿਚ 550 ਦਰਖਤ ਲਗਾਏ ਜਾਣਗੇ ਅਤੇ ਕਈ ਥਾਵਾਂ ‘ਤੇ ਦਰਖਤ ਲਗਾ ਦਿੱਤੇ ਗਏ ਹਨ।

Sikhs aim to plant million treesSikhs aim to plant million trees

ਸਿੱਖ ਯੂਨੀਅਨ ਕੋਵੈਂਟਰੀ ਦੇ ਚੇਅਰਮੈਨ ਪਲਵਿੰਦਰ ਸਿੰਘ ਚੰਨਾ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਕੁਦਰਤ ਨਾਲ ਸਾਡਾ ਸਬੰਧ, ਸਾਡੀ ਪਛਾਣ ਦਾ ਅਨਿੱਖੜਵਾਂ ਅੰਗ ਹੈ। ਉਹਨਾਂ ਕਿਹਾ ਕਿ ਸਾਡੀ ਮਿਹਨਤ ਦਾ ਫਲ ਆਉਣ ਵਾਲੀ ਪੀੜੀ ਨੂੰ ਮਿਲੇਗਾ। ਸਬੰਧਤ ਸਿੱਖਾਂ ਮੁਤਾਬਕ ਨਵੰਬਰ ਵਿਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੋਵੇਗਾ ਤਾਂ ਉਦੋਂ ਤਕ 10 ਲੱਖ ਬੂਟੇ ਲਾਉਣ ਦਾ ਟੀਚਾ ਹਾਸਿਲ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement