
ਗੁਰਦਾਸਪੁਰ ਦੇ ਆਲਮਾਂ ਦਾ ਰਹਿਣ ਵਾਲਾ ਸੀ ਮ੍ਰਿਤਕ ਜਰਨੈਲ ਸਿੰਘ
ਗੁਰਦਾਸਪੁਰ: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ਵਿਚ ਦਿਲ ਦਾ ਦੌਰਾਨ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਜਰਨੈਲ ਸਿੰਘ (33) ਬਲਾਕ ਕਾਹਨੂੰਵਾਲ ਦੇ ਪਿੰਡ ਆਲਮਾਂ ਦਾ ਰਹਿਣ ਵਾਲਾ ਸੀ।
Jarnail Singh
ਮ੍ਰਿਤਕ ਦੀ ਮਾਂ ਤਰਮੇਸ ਕੌਰ ਅਤੇ ਪਤਨੀ ਸੁਖਵੰਤ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਰੋਜ਼ੀ-ਰੋਟੀ ਲਈ 2016 ਵਿਚ ਅਮਰੀਕਾ ਗਿਆ ਸੀ ਤੇ ਟਰੱਕ ਡਰਾਇਵਰ ਵਜੋਂ ਕੰਮ ਕਰ ਰਿਹਾ ਸੀ। ਪਰਿਵਾਰ ਨੂੰ ਬੀਤੇ ਦਿਨੀਂ ਜਰਨੈਲ ਸਿੰਘ ਮੌਤ ਦੀ ਖ਼ਬਰ ਮਿਲੀ। ਪਰਿਵਾਰ ਮੁਤਾਬਕ ਜਰਨੈਲ ਸਿੰਘ ਨੂੰ ਫਰਾਂਸਿਸਕੋ ਨੇੜੇ ਦਿਲ ਦਾ ਦੌਰਾ ਪਿਆ।
Death
ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮ੍ਰਿਤਰ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਅਮਰੀਕਾ ਤੋਂ ਵਾਪਸ ਪੰਜਾਬ ਲਿਆਉਣ ਲਈ ਪੀੜਤ ਪਰਿਵਾਰ ਨੇ ਰਾਜ ਸਭ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਕੋਲ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਨ ਦੀ ਮੰਗ ਕੀਤੀ।