
10 ਜੂਨ ਨੂੰ ਅਦਾਲਤ ਵਿਚ ਪੇਸ਼ੀ
ਟੋਰਾਂਟੋ: ਕੈਨੇਡਾ ਵਿਚ ਫਿਰੌਤੀ ਵਸੂਲਣ ਦੇ ਦੋਸ਼ ਵਿਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਨੌਜਵਾਨਾਂ ਨੇ ਦੇਸ਼ ਦੀ ਰੈਵੇਨਿਊ ਏਜੰਸੀ ਦੇ ਨਾਂਅ ’ਤੇ 80 ਸਾਲਾ ਵਿਅਕਤੀ ਕੋਲੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਵਿਚ ਬਰੈਂਪਟਨ ਦੇ ਤਰਨਵੀਰ ਸਿੰਘ (19), ਰਣਵੀਰ ਸਿੰਘ (19), ਅਤੇ ਚਮਨਜੋਤ ਸਿੰਘ (19) ਸ਼ਾਮਲ ਹਨ।
Three Punjabi youths arrested for extortion
ਇਹਨਾਂ ਨੌਜਵਾਨਾਂ ਉੱਤੇ ਫਿਰੌਤੀ, ਅਪਰਾਧ ਕਰਨ ਦੀ ਸਾਜਿਸ਼ ਅਤੇ ਅਪਰਾਧ ਜ਼ਰੀਏ ਹਾਸਲ ਜਾਇਦਾਦ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਨੌਜਵਾਨਾਂ ਨੇ 3 ਮਈ ਨੂੰ 80 ਸਾਲਾ ਬਜ਼ੁਰਗ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਕੈਨੇਡਾ ਰੈਵੀਨਿਊ ਏਜੰਸੀ (ਸੀਆਰਏ) ਤੋਂ ਹਨ। ਮੁਲਜ਼ਮਾਂ ਨੇ ਵਿਅਕਤੀ ਨੂੰ ਬੈਂਕ ਤੋਂ 10,000 ਡਾਲਰ ਕਢਵਾਉਣ ਅਤੇ ਫਿਰ ਅਪਣੇ ਦੱਸੇ ਪਤੇ ’ਤੇ ਭੇਜਣ ਲਈ ਕਿਹਾ। ਇਸ ਦੌਰਾਨ ਨੌਜਵਾਨਾਂ ਨੇ ਵਿਅਕਤੀ ਨੂੰ ਧਮਕੀ ਵੀ ਦਿੱਤੀ।
Three Punjabi youths arrested for extortion
ਇਸ ਦੌਰਾਨ ਜਦੋਂ ਇਹਨਾਂ ਵਿਚੋਂ ਇਕ ਨੌਜਵਾਨ ਵਿਅਕਤੀ ਕੋਲੋਂ ਪੈਸੇ ਲੈਣ ਗਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਸਾਰੇ ਪੈਸੇ ਬਰਾਮਦ ਕਰ ਲਏ ਅਤੇ ਵਿਅਕਤੀ ਨੂੰ ਵਾਪਸ ਦਿੱਤੇ। ਇਹਨਾਂ ਨੌਜਵਾਨਾਂ ਨੂੰ 10 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।