ਜਗਰਾਵਾਂ ਦੇ ਨੌਜਵਾਨ ਦੀ ਕਨੇਡਾ ਵਿਚ ਗੋਲੀਆਂ ਮਾਰਕੇ ਹੱਤਿਆ
Published : Aug 7, 2018, 12:09 pm IST
Updated : Aug 7, 2018, 12:09 pm IST
SHARE ARTICLE
Jagraon man gunned down in Canada
Jagraon man gunned down in Canada

ਕਾਉਂਕੇ ਰੋੜ ਉੱਤੇ ਸਥਿਤ ਅਗਵਾੜ ਲੋਪੋ ਇਲਾਕੇ ਦੇ 19 ਸਾਲ ਦੇ ਨੌਜਵਾਨ ਗਗਨਦੀਪ ਸਿੰਘ ਧਾਲੀਵਾਲ ਦੀ ਕਨੇਡਾ ਵਿਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ।

ਜਗਰਾਵਾਂ/ਕਨੇਡਾ, ਕਾਉਂਕੇ ਰੋੜ ਉੱਤੇ ਸਥਿਤ ਅਗਵਾੜ ਲੋਪੋ ਇਲਾਕੇ ਦੇ 19 ਸਾਲ ਦੇ ਨੌਜਵਾਨ ਗਗਨਦੀਪ ਸਿੰਘ ਧਾਲੀਵਾਲ ਦੀ ਕਨੇਡਾ ਵਿਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਕਨੇਡਾ ਦੇ ਸ਼ਹਿਰ ਐਬਟਸਫੋਰਡ ਵਿਚ ਘਰ ਦੇ ਅੰਦਰ ਹੀ ਕਾਰ ਗੈਰਾਜ ਵਿਚ ਬੈਠੇ ਗਗਨ ਅਤੇ ਉਸ ਦੀ ਭੂਆ ਦੇ 15 ਸਾਲ ਦੇ ਬੇਟੇ ਜੋ ਮੋਗੇ ਦੇ ਪਿੰਡ ਰੋਡੇ ਦਾ ਦੱਸਿਆ ਜਾ ਰਿਹਾ ਹੈ ਉੱਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਵਰਸਾ ਦਿੱਤੀਆਂ। ਘਟਨਾ ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਦਿਲ ਦੇ ਕੋਲ 2 ਗੋਲੀਆਂ ਲੱਗਣ ਨਾਲ ਗਗਨਦੀਪ ਧਾਲੀਵਾਲ ਦੀ ਮੌਕੇ ਉੱਤੇ ਮੌਤ ਹੋ ਗਈ,

Jagraon man gunned down in CanadaJagraon man gunned down in Canadaਜਦੋਂ ਕਿ ਉਸ ਦੀ ਭੂਆ ਦਾ ਪੁੱਤਰ ਵੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗੋਲੀ ਚਲਣ ਦੀ ਅਵਾਜ਼ ਸੁਣਕੇ ਹੇਠਾਂ ਗੈਰਾਜ ਵਿਚ ਆਈ ਗਗਨ ਦੀ ਮਾਂ ਅਤੇ ਉਸ ਦੇ ਦਾਦਾ ਜੀ ਨੇ ਉਸ ਨੂੰ ਸੰਭਾਲਿਆ ਪਰ ਖੂਨ ਜ਼ਿਆਦਾ ਨਿਕਲ ਜਾਣ ਨਾਲ ਉਸ ਨੇ ਮਾਂ ਅਤੇ ਦਾਦੇ ਦੇ ਹੱਥਾਂ ਵਿਚ ਹੀ ਦਮ ਤੋੜ ਦਿੱਤਾ। ਦੱਸ ਦਈਏ ਕਿ ਗਗਨਦੀਪ ਦੇ ਪਿਤਾ ਗੁਰਚਰਣ ਧਾਲੀਵਾਲ 1998 ਵਿਚ ਵਿਆਹ ਕਰਵਾਕੇ ਕਨੇਡਾ ਸੈਟਲ ਹੋਣ ਗਏ ਸਨ। ਗਗਨ ਦਾ ਜਨਮ ਵੀ ਕਨੇਡਾ ਵਿਚ ਹੀ ਹੋਇਆ।

Jagraon man gunned down in CanadaJagraon man gunned down in Canadaਪਿਛਲੇ ਸਾਲ ਜੂਨ ਵਿਚ ਹੀ ਉਹ ਪਰਿਵਾਰ ਸਮੇਤ ਜਗਰਾਵਾਂ ਵਿਚ ਸਥਿਤ ਨਿਵਾਸ 'ਤੇ ਆਇਆ ਸੀ ਅਤੇ ਜਿੱਥੇ ਪੂਰਾ ਪਰਿਵਾਰ ਕਰੀਬ ਸਵਾ ਮਹੀਨੇ ਤੋਂ ਜ਼ਿਆਦਾ ਰਿਹਾ। ਦੱਸ ਦਈਏ ਕਿ ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਗਗਨ ਦੇ ਪਿਤਾ। ਗਗਨਦੀਪ ਦੇ ਪਿਤਾ ਗੁਰਚਰਨ ਧਾਲੀਵਾਲ ਧਾਰਮਿਕ ਬਿਰਤੀ ਦੇ ਹੋਣ ਕਾਰਨ ਉਹ ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਵੀ ਕਾਫ਼ੀ ਸਮੇਂ ਤੱਕ ਰਹਿ ਚੁੱਕੇ ਹਨ ਜਿਸਦੇ ਚਲਦੇ ਉਨ੍ਹਾਂ ਦਾ ਉੱਥੇ ਕਾਫ਼ੀ ਰਸੂਖ ਹੈ। 

MurderMurderਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਵਿਦੇਸ਼ ਦੀ ਧਰਤੀ 'ਤੇ ਕਿਸੇ ਨੌਜਵਾਨ ਦੀ ਜਾਨ ਅਜਿਹੇ ਸ਼ੱਕੀ ਹਲਾਤਾਂ ਵਿਚ ਗਈ ਹੋਵੇ। ਵਿਦੇਸ਼ ਵਿਚ ਕਾਨੂੰਨ ਨੂੰ ਪੰਜਾਬ ਦੇ ਕਾਨੂੰਨ ਤੋਂ ਜ਼ਿਆਦਾ ਸਖ਼ਤ ਦਰਸਾਇਆ ਜਾਂਦਾ ਹੈ। ਫਿਰ ਵੀ ਸ਼ਰੇਆਮ ਘਰਾਂ ਵਿਚ ਵੜਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ, ਬਾਹਰਲੇ ਮੁਲਕਾਂ ਦੀ ਕਾਨੂੰਨੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।    

Location: Canada, Ontario

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement