
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਤੋਂ ਪੁਲਿਸ ਦੇ ਅਗਵਾ ਜਵਾਨ ਜਾਵੇਦ ਅਹਿਮਦ ਡਾਰ ਦੀ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਹੈ। ਕੁਲਗਾਮ ਤੋਂ ...
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਤੋਂ ਪੁਲਿਸ ਦੇ ਅਗਵਾ ਜਵਾਨ ਜਾਵੇਦ ਅਹਿਮਦ ਡਾਰ ਦੀ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਹੈ। ਕੁਲਗਾਮ ਤੋਂ ਜਾਵੇਦ ਅਹਿਮਦ ਡਾਰ ਦੀ ਲਾਸ਼ ਮਿਲੀ ਹੈ। ਜਾਵੇਦ ਅਹਿਮਦ ਦੀ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਹਨ। ਜਾਵੇਦ ਅਹਿਮਦ ਨੂੰ ਵੀਰਵਾਰ ਵਾਲੇ ਦਿਨ ਇਕ ਮੈਡੀਕਲ ਦੁਕਾਨ 'ਤੇ ਜਾਂਦੇ ਸਮੇਂ ਕੁੱਝ ਅਤਿਵਾਦੀਆਂ ਨੇ ਅਗਵਾ ਕਰ ਲਿਆ ਸੀ। ਉਸੇ ਦਿਨ ਤੋਂ ਉਸ ਦੀ ਭਾਲ ਲਈ ਵਿਸ਼ੇਸ਼ ਅਪਰੇਸ਼ਨ ਚਲਾਇਆ ਜਾ ਰਿਹਾ ਸੀ ਪਰ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਹੁਣ ਉਸ ਦੀ ਗੋਲੀਆਂ ਨਾਲ ਛਲਣੀ ਹੋਈ ਲਾਸ਼ ਬਰਾਮਦ ਹੋ ਗਈ ਹੈ।
javed ahmed daarਕਰੀਬ ਇਕ ਮਹੀਨਾ ਪਹਿਲਾਂ ਵੀ ਸ਼ੋਪੀਆਂ ਤੋਂ ਹੀ ਫ਼ੌਜ ਦੇ ਜਵਾਨ ਔਰੰਗਜ਼ੇਬ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਦੀ ਵੀ ਹੱਤਿਆ ਕਰ ਦਿਤੀ ਗਈ ਸੀ। ਜੰਮੂ ਕਸ਼ਮੀਰ ਪੁਲਿਸ ਦੇ ਡੀਜੀਪੀ ਐਸ ਪੀ ਵੈਦਿਆ ਨੇ ਪੁਸ਼ਟੀ ਕੀਤੀ ਕਿ ਵੀਰਵਾਰ ਰਾਤ ਨੂੰ ਅਗਵਾ ਹੋਏ ਪੁਲਿਸ ਦੇ ਜਵਾਨ ਨੂੰ ਅਤਿਵਾਦੀਆਂ ਨੇ ਮਾਰ ਦਿਤਾ ਹੈ। ਪੁਲਿਸ ਨੂੰ ਜਵਾਨ ਦੀ ਲਾਸ਼ ਕੁਲਗਾਮ ਤੋਂ ਮਿਲੀ ਹੈ ਅਤੇ ਉਸ ਦੇ ਸਰੀਰ 'ਤੇ ਕਈ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਹਨ।
jammu kashmir policeਬੀਤੇ ਦਿਨ ਇਕ ਪੁਲਿਸ ਅਧਿਕਾਰੀ ਨੇ ਦਸਿਆ ਸੀ ਕਿ ਕਾਂਸਟੇਬਲ ਜਾਵੇਦ ਅਹਿਮਦ ਡਾਰ ਨੂੰ ਕੁੱਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਵੇਹਿਲ ਸਥਿਤ ਉਸ ਦੇ ਘਰ ਤੋਂ ਅਗਵਾ ਕਰ ਲਿਆ ਸੀ, ਜਦੋਂ ਉਹ ਮੈਡੀਕਲ ਦੁਕਾਨ 'ਤੇ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿਤਾ ਗਿਆ ਸੀ ਅਤੇ ਅਗਵਾ ਕਰਨ ਵਾਲਿਆਂ ਦਾ ਪਤਾ ਲਗਾ ਕੇ ਪੁਲਿਸ ਦੇ ਜਵਾਨ ਨੂੰ ਛੁਡਾਉਣ ਲਈ ਵਿਸ਼ੇਸ਼ ਅਪਰੇਸ਼ਨ ਸ਼ੁਰੂ ਕਰ ਦਿਤਾ ਗਿਆ ਸੀ।
dead body javed ahmed daarਅਧਿਕਾਰਕ ਸੂਤਰਾਂ ਨੇ ਦਸਿਆ ਕਿ ਅਤਿਵਾਦੀ ਅਪਣੀ ਕਾਰ ਵਿਚ ਉਨ੍ਹਾਂ ਦੇ ਵੇਹਿਲ ਚਟਵਾਟਨ ਦੇ ਕੋਲ ਕਰੀਬ ਸਾਢੇ ਨੌਂ ਵਜੇ ਤਕ ਘੁੰਮ ਰਹੇ ਸਨ। ਡਾਰ ਸਾਬਕਾ ਸੁਪਰਡੈਂਟ ਆਫ਼ ਪੁਲਿਸ ਸ਼ਾਲਿੰਦਰ ਸ਼ਰਮਾ ਦੇ ਨਿੱਜੀ ਸਕਿਓਰਟੀ ਅਫ਼ਸਰ ਸਨ। ਜੰਮੂ ਕਸ਼ਮੀਰ ਵਿਚ ਇਹ ਇਕ ਮਹੀਨੇ ਦੇ ਅੰਦਰ ਦੂਜੀ ਵਾਰ ਹੈ, ਜਦੋਂ ਸ਼ੱਕੀ ਅਤਿਵਾਦੀਆਂ ਨੇ ਕਿਸੇ ਪੁਲਿਸ ਕਰਮੀ ਨੂੰ ਅਪਣਾ ਨਿਸ਼ਾਨਾ ਬਣਾਇਆ ਹੈ।
policeਕੁੱਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਹਿਜ਼ਬੁਲ ਮੁਜਾਹਿਦੀਨ ਨੇ ਇਸ ਅਗਵਾ ਦੀ ਜ਼ਿੰਮੇਵਾਰੀ ਲਈ ਹੈ। ਇਹ ਘਟਨਾ ਅਜਿਹੇ ਸਮੇਂ 'ਤੇ ਸਾਹਮਣੇ ਆਈ ਹੈ, ਜਦੋਂ ਕੁੱਝ ਹਫ਼ਤੇ ਪਹਿਲਾਂ ਹੀ ਦੱਖਣ ਕਸ਼ਮੀਰ ਦੇ ਸ਼ਾਦੀਮੁਰਗ ਵਿਚ ਤਾਇਨਾਤ ਫ਼ੌਜ ਦੇ ਜਵਾਨ ਔਰੰਗਜ਼ੇਬ ਨੂੰ ਅਤਿਵਾਦੀਆਂ ਨੇ ਅਗਵਾ ਕਰ ਕੇ ਉਸ ਦੀ ਹੱਤਿਆ ਕਰ ਦਿਤੀ ਸੀ। ਉਸ ਸਮੇਂ ਉਹ 14 ਜੂਨ ਨੂੰ 44 ਰਾਸ਼ਟਰੀ ਰਾਈਫ਼ਲਜ਼ ਕੈਂਪ ਤੋਂ ਈਦ ਦੀਆਂ ਛੁੱਟੀਆਂ ਵਿਚ ਘਰ ਜਾ ਰਹੇ ਸਨ। ਅਤਿਵਾਦੀਆਂ ਨੇ ਔਰੰਗਜ਼ੇਬ ਦੀ ਹੱਤਿਆ ਤੋਂ ਪਹਿਲਾਂ ਵੀਡੀਓ ਵੀ ਰਿਕਾਰਡ ਕੀਤਾ ਸੀ।