ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਬਣੇਗਾ ਅਮਰੀਕਾ ਵਿਚ ਡਾਕਘਰ, ਅਮਰੀਕੀ ਸੰਸਦ 'ਚ ਬਿਲ ਪੇਸ਼
Published : Dec 7, 2019, 12:49 pm IST
Updated : Dec 7, 2019, 12:49 pm IST
SHARE ARTICLE
Sandeep Singh Dhaliwal
Sandeep Singh Dhaliwal

ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ 'ਚ ਡਿਊਟੀ 'ਤੇ ਤਾਇਨਾਤ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ

ਵਸ਼ਿੰਗਟਨ- ਅਮਰੀਕਾ 'ਚ ਇੱਕ ਡਾਕਘਰ ਦਾ ਨਾਂ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਅਮਰੀਕੀ ਸੰਸਦ 'ਚ ਇੱਕ ਬਿਲ ਪੇਸ਼ ਕੀਤਾ ਗਿਆ ਹੈ। ਇਹ ਬਿੱਲ ਟੈਕਸਾਸ 'ਚ ਸੰਸਦ ਮੈਂਬਰ ਲਿਜੀ ਫਲੈੱਚਰ ਨੇ ਪੇਸ਼ ਕੀਤਾ ਹੈ।

Sandeep singh dhaliwal Sandeep singh dhaliwal

ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ 'ਚ ਡਿਊਟੀ 'ਤੇ ਤਾਇਨਾਤ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਦਾੜ੍ਹੀ ਵਦਾਉਣ ਅਤੇ ਪੱਗ ਪਹਿਨਣ ਦੀ ਛੋਟ ਮਿਲੀ ਸੀ।

Post OfficePost Office

ਫਲੈੱਚਰ ਨੇ ਇਹ ਬਿੱਲ ਪੇਸ਼ ਕੀਤਾ। ਇਸ 'ਚ 315 ਐਡਿਕਸ ਹਾਵੇਲ ਰੋਡ 'ਤੇ ਸਥਿਤ ਡਾਕਘਰ ਦਾ ਨਾਂ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, "ਡਿਪਟੀ ਧਾਲੀਵਾਲ ਨੇ ਭਾਈਚਾਰੇ ਦੀ ਅਗਵਾਈ ਕੀਤੀ ਹੈ। ਉਨ੍ਹਾਂ ਸੇਵਾ ਦੌਰਾਨ ਸਮਾਨਤਾ, ਸੰਪਰਕ ਅਤੇ ਭਾਈਚਾਰੇ ਲਈ ਕੰਮ ਕੀਤਾ ਹੈ।"
 

Sandeep DhaliwalSandeep Dhaliwal

ਉਨ੍ਹਾਂ ਕਿਹਾ ਕਿ ਡਾਕਘਰ ਦਾ ਨਾਂ ਧਾਲੀਵਾਲ ਦੇ ਨਾਂ 'ਤੇ ਰੱਖਣ ਨਾਲ ਇਹ ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦਾ ਬਲੀਦਾਨ ਸਾਨੂੰ ਹਮੇਸ਼ਾ ਯਾਦ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹਿਊਸਟਨ ਪੁਲਿਸ ਵਿਭਾਗ ਨੇ ਡਿਊਟੀ 'ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਧਾਰਮਕ ਚਿੰਨ੍ਹਾਂ ਨੂੰ ਪਹਿਨਣ ਦੀ ਇਜਾਜ਼ਤ ਦੇਣ ਵਾਲੀ ਨੀਤੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੀ ਟੈਕਸਸ ਦੀ ਸਭ ਤੋਂ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਬਣ ਗਈ ਸੀ।

 Sandeep Singh DhaliwalSandeep Singh Dhaliwal

ਧਾਲੀਵਾਲ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਟੈਕਸਾਸ ਪੁਲਿਸ ਵਿਚ ਦਾੜ੍ਹੀ ਤੇ ਕੇਸਾਂ ਸਮੇਤ ਡਿਊਟੀ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਸਿਰਫ਼ ਧਾਲੀਵਾਲ ਕਾਰਨ ਇਹ ਕਾਨੂੰਨ ਬਦਲਿਆ ਗਿਆ ਸੀ। ਧਾਲੀਵਾਲ ‘ਯੂਨਾਈਟਿਡ ਸਿੱਖਸ’ ਨਾਂਅ ਦੀ ਜੱਥੇਬੰਦੀ ਨਾਲ ਵੀ ਕੰਮ ਕਰਦੇ ਰਹੇ ਸਨ।

  •  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement