
ਸੰਦੀਪ ਦੀਆਂ ਯਾਦਗਾਰੀ ਤਸਵੀਰਾਂ ਦਿਖਾਈਆਂ
ਮੈਲਬੌਰਨ- ਅਮਰੀਕਾ ਦੇ ਡਾਊਨਟਾਊਨ ਵਿਚ ਕੱਢੀ ਗਈ ਥੈਂਕਸ ਗਿਵਿੰਗ ਪਰੇਡ ਮੌਕੇ ਇਕ ਵਾਰ ਲੱਖਾਂ ਲੋਕਾਂ ਨੇ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕੀਤਾ। ਉਨ੍ਹਾਂ ਦੀ ਯਾਦ ਨੂੰ ਦਰਸਾਉਂਦੀ ਝਾਕੀ ਇਸ ਪਰੇਡ ਮੌਕੇ ਕੱਢੀ ਗਈ, ਜਿਸ ਵਿਚ ਕੁੱਝ ਸਿੱਖਾਂ ਦੇ ਹੱਥਾਂ ਵਿਚ ਉਨ੍ਹਾਂ ਦੀ ਤਸਵੀਰ ਵਾਲਾ ਵੱਡਾ ਗੁਬਾਰਾ ਫੜਿਆ ਹੋਇਆ ਸੀ।
Sandeep singh Dhaliwal
ਇਸ ਤੋਂ ਇਲਾਵਾ ਸੰਦੀਪ ਧਾਲੀਵਾਲ ਦੀਆਂ ਯਾਦਗਾਰੀ ਤਸਵੀਰਾਂ ਵੀ ਦਿਖਾਈਆਂ ਗਈਆਂ। ਦੱਸ ਦਈਏ ਕਿ ਸਤੰਬਰ ਮਹੀਨੇ ਅਮਰੀਕਾ ਦੇ ਸ਼ਹਿਰ ਹਿਊਸਟਨ 'ਚ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਨੂੰ ਕੁੱਝ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਨਿੱਘੇ ਸੁਭਾਅ ਦੇ ਮਾਲਕ ਸੰਦੀਪ ਸਿੰਘ ਧਾਲੀਵਾਲ ਨੂੰ ਅੱਜ ਵੀ ਅਮਰੀਕਾ ਦੇ ਸਿੱਖ ਯਾਦ ਕਰਦੇ ਹਨ, ਜਿਸ ਨੂੰ ਅਮਰੀਕਾ ਦਾ ਪਹਿਲਾ ਦਸਤਾਰਧਾਰੀ ਸਿੱਖ ਹੋਣ ਦਾ ਮਾਣ ਹਾਸਲ ਸੀ।