
ਲੋੜਵੰਦ ਲੋਕਾਂ ਦੀ ਅਨੋਖੇ ਢੰਗ ਨਾਲ ਕਰ ਰਹਾ ਸੇਵਾ
ਨਾਭਾ: ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਇਆ ਗਿਆ। ਉੱਥੇ ਹੀ ਹੁਣ ਸਰਬੱਤ ਫਾਊਡੇਸ਼ਨ ਪਟਿਆਲਾ ਵੱਲੋਂ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਅਨੌਖੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਦਰਅਸਲ, ਸਰਬੱਤ ਫਾਊਡੇਸ਼ਨ ਵੱਲੋਂ ਪਟਿਆਲ ਵਿਖੇ ਲੋੜਵੰਦ ਲੋਕਾਂ ਦੀ ਮੱਦਦ ਲਈ ਇੱਕ ਸਟੋਰ ਖੋਲ੍ਹਿਆ ਗਿਆ ਹੈ ਜਿਸ ਵਿਚ ਲੋੜਵੰਦਾਂ ਨੂੰ ਮੁਫ਼ਤ ਕੱਪੜੇ ਦਿੱਤੇ ਜਾਂਦੇ ਹਨ।
Photoਇਸ ਮੌਕੇ 'ਤੇ ਸਰਬੱਤ ਫਾਊਡੇਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਕਰੀਬ 3 ਸਾਲ ਤੋਂ ਲਗਾਤਾਰ ਲੋੜਵੰਦ ਲੋਕਾਂ ਨੂੰ ਮੁਫ਼ਤ 'ਚ ਕੱਪੜੇ ਵੰਡ ਕੇ ਸੇਵਾ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਰਬੱਤ ਫਾਊਡੇਸ਼ਨ ਦਾ ਮਕਸਦ ਇਹ ਹੈ ਕਿ ਕੋਈ ਵੀ ਬੱਚਾ, ਬਜ਼ੁਰਗ ਸਰਦੀਆਂ 'ਚ ਕੱਪੜਿਆਂ ਤੋਂ ਬਿਨਾਂ ਨਾ ਸੌਂਵੇ। ਉਨਹਾਂ ਦਸਿਆ ਕਿ ਉਹ 3 ਸਾਲ ਤੋਂ ਇਸ ਸੇਵਾ ਨੂੰ ਲਗਾਤਾਰ ਚਲਾ ਰਹੇ ਹਨ। ਉਹ ਹੁਣ ਪਿੰਡਾਂ ਵਿਚ ਜਾ ਕੇ ਲੋਕਾਂ ਦੀ ਮਦਦ ਕਰਨਗੇ।
Photo ਉਹਨਾਂ ਦਸਿਆ ਕਿ ਉਹ ਹੁਣ ਜ਼ੀਰਕਪੁਰ ਅਤੇ ਮੋਹਾਲੀ ਵਿਚ ਹੋਰ ਬ੍ਰਾਂਚਾ ਖੋਲ੍ਹ ਸਕਦੇ ਹਨ। ਉਹਨਾਂ ਕਿਹਾ ਕਿ ਸਾਰੇ ਲੋਕਾਂ ਨੂੰ ਲੋੜਵੰਦਾਂ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕੋਲ ਕੰਬਲ, ਕੋਟੀਆਂ, ਮੋਟੇ ਕੱਪੜੇ ਆਦਿ ਹਨ। ਉਹਨਾਂ ਨੇ ਅਪਣੇ ਨੰਬਰ ਵੀ ਦਿੱਤੇ ਹਨ ਜਿਸ ਤੇ ਸੰਪਰਕ ਕਰ ਕੇ ਕੱਪੜੇ ਭੇਜੇ ਜਾ ਸਕਦੇ ਹਨ। ਜਾਂ ਫਿਰ ਉਹ ਉਹਨਾਂ ਦੇ ਘਰ ਜਾ ਕੇ ਕੱਪੜੇ ਲਿਆ ਸਕਦੇ ਹਨ।
Photo ਦੱਸ ਦੇਈਏ ਕਿ ਇਸ ਸਟੋਰ ਦਾ ਉਦਘਾਟਨ ਹਾਈਵੇ ਟ੍ਰੈਫਿਕ ਇੰਚਾਰਜ ਪਟਿਆਲਾ ਰੇਜ ਸਰਦਾਰ ਕਰਨੈਲ ਸਿੰਘ ਵੱਲੋਂ ਕੀਤਾ ਗਿਆ।ਇਸ ਦੇ ਨਾਲ ਹੀ ਫਾਉਂਡੇਸ਼ਨ ਦੇ ਮੈਂਬਰਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਲੋੜਵੰਦ ਨੂੰ ਸਰਦੀਆਂ ਦੇ ਕੱਪੜਿਆ ਦੀ ਜ਼ਰੂਰਤ ਹੋਵੇ ਤਾਂ ਉਹ ਸਟੋਰ ਤੋਂ ਆ ਕੇ ਲੈ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।