ਧਾਰਮਿਕ ਅਧਿਕਾਰਾਂ ਲਈ ਅਮਰੀਕਾ ਦੀ ਸ਼ੈਰੇਡਨ ਜੇਲ੍ਹ 'ਚ ਕੈਦ ਸਿੱਖਾਂ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ
Published : Aug 9, 2018, 3:38 pm IST
Updated : Aug 9, 2018, 3:38 pm IST
SHARE ARTICLE
US Sikh Sheridan Jail
US Sikh Sheridan Jail

ਅਮਰੀਕਾ ਵਿਚ ਸ਼ਰਨ ਮੰਗਣ ਵਾਲੇ ਜਿਹੜੇ ਸਿੱਖਾਂ ਨੂੰ ਅਮਰੀਕਾ ਨੇ ਜੇਲ੍ਹ ਵਿਚ ਡੱਕਿਆ ਹੋਇਆ ਹੈ, ਹੁਣ ਉਨ੍ਹਾਂ ਸਿੱਖਾਂ ਨੇ ਅਪਣੇ ਧਾਰਮਿਕ ਅਧਿਕਾਰਾਂ ਲਈ ਅਦਾਲਤ...

ਨਿਊਯਾਰਕ : ਅਮਰੀਕਾ ਵਿਚ ਸ਼ਰਨ ਮੰਗਣ ਵਾਲੇ ਜਿਹੜੇ ਸਿੱਖਾਂ ਨੂੰ ਅਮਰੀਕਾ ਨੇ ਜੇਲ੍ਹ ਵਿਚ ਡੱਕਿਆ ਹੋਇਆ ਹੈ, ਹੁਣ ਉਨ੍ਹਾਂ ਸਿੱਖਾਂ ਨੇ ਅਪਣੇ ਧਾਰਮਿਕ ਅਧਿਕਾਰਾਂ ਲਈ ਅਦਾਲਤ ਤਕ ਪਹੁੰਚ ਕੀਤੀ ਹੈ। ਦਸ ਦਈਏ ਕਿ ਅਮਰੀਕਾ ਦੇ ਸੂਬੇ ਓਰੇਗੋਨ ਦੀ ਸ਼ੈਰੇਡਨ ਜੇਲ੍ਹ ਵਿਚ ਕਈ ਸਿੱਖਾਂ ਨੂੰ ਕੈਦ ਹੋਇਆ ਹੈ, ਜਿਨ੍ਹਾਂ ਦੀ ਪੱਗਾਂ ਤਕ ਲੁਹਾ ਦਿਤੀਆਂ ਗਈਆਂ ਸਨ। ਹੁਣ ਉਨ੍ਹਾਂ ਨੇ ਅਦਾਲਤ ਅੱਗੇ ਅਪਣੀ ਗੁਹਾਰ ਲਗਾਈ ਹੈ। ਸਿੱਖ ਸ਼ਰਨਾਰਥੀਆਂ ਨੇ ਅਦਾਲਤ ਤਕ ਪਹੁੰਚ ਕਰ ਕੇ ਬੇਨਤੀ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ 'ਪਹਿਲੀ ਸੋਧ' ਅਨੁਸਾਰ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਕੁਝ ਰੀਤਾਂ 'ਤੇ ਚੱਲਣ ਦੀ ਇਜਾਜ਼ਤ ਦੇਵੇ।

Sheridan Jail USASheridan Jail USAਇਹ 'ਪਹਿਲੀ ਸੋਧ ਅਮਰੀਕੀ ਸੰਵਿਧਾਨ ਤਹਿਤ ਇਹ ਗਰੰਟੀ ਦਿੰਦੀ ਹੈ ਕਿ ਕੇਂਦਰ ਸਰਕਾਰ ਕੋਈ ਅਜਿਹਾ ਕਾਨੂੰਨ ਲਾਗੂ ਨਹੀਂ ਕਰੇਗੀ, ਜੋ ਧਰਮ ਨੂੰ ਮੰਨਣ ਦੀ ਕਿਸੇ ਆਜ਼ਾਦੀ 'ਤੇ ਪਾਬੰਦੀ ਲਾਵੇ ਪਰ ਇਥੇ ਇਸ ਕਾਨੂੰਨ ਦੇ ਉਲਟ ਕੰਮ ਹੋ ਰਿਹਾ ਹੈ। ਅਦਾਲਤ ਵਲੋਂ ਸਿੱਖ ਕੈਦੀਆਂ ਵਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਆਉਂਦੀ 9 ਅਗਸਤ ਨੂੰ ਓਰੇਗੌਨ ਦੇ ਮੁੱਖ ਜ਼ਿਲ੍ਹਾ ਜੱਜ ਮਾਈਕਲ ਡਬਲਿਊ ਮੌਸਮੈਨ ਵਲੋਂ ਸੁਣਵਾਈ ਕੀਤੀ ਗਈ ਪਰ ਅਜੇ ਇਸ ਮਾਮਲੇ ਵਿਚ ਫ਼ੈਸਲਾ ਨਹੀਂ ਆ ਸਕਿਆ।

Sheridan Jail USASheridan Jail USA ਦਸ ਦਈਏ ਕਿ ਓਰੇਗੌਨ ਦੀ ਸ਼ੈਰੇਡਾਨ ਜੇਲ੍ਹ ਵਿਚ 121 ਕੈਦੀ ਕੈਦ ਹਨ, ਜਿਨ੍ਹਾਂ 'ਚੋਂ 52 ਭਾਰਤੀ ਹਨ ਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਹਨ। ਜਿਨ੍ਹਾਂ ਨੂੰ ਕੈਦ ਕਰਨ ਸਮੇਂ ਉਨ੍ਹਾਂ ਦੀਆਂ ਪੱਗਾਂ ਲੁਹਾਏ ਜਾਣ ਦੀ ਗੱਲ ਸਾਹਮਣੇ ਆਈ ਸੀ।ਇਹ ਸਿੱਖ ਕੈਦੀ ਅਮਰੀਕਾ ਵਿਚ ਸ਼ਰਨਾਰਥੀਆਂ ਵਜੋਂ ਪਨਾਹ ਮੰਗ ਰਹੇ ਹਨ। ਇਨ੍ਹਾਂ ਸਿੱਖ ਕੈਦੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਿਰ 'ਤੇ ਦਸਤਾਰ ਸਜਾਉਣ ਦੀ ਇਜਾਜ਼ਤ ਦਿਤੀ ਜਾਵੇ, ਉਨ੍ਹਾਂ ਦੀਆਂ ਹੋਰ ਨਿਜੀ ਵਸਤਾਂ ਉਨ੍ਹਾਂ ਨੂੰ ਦਿਤੀਆਂ ਜਾਣ, ਜੋ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਤੋਂ ਲੈ ਲਈਆਂ ਗਈਆਂ ਸਨ।

US SikhsUS Sikhs
ਸਿੱਖ ਕੈਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਆਪਣੇ ਕੋਲ ਹਰ ਸਮੇਂ ਪੰਜ ਕਕਾਰ ਭਾਵ ਕੇਸ, ਕੜਾ, ਕ੍ਰਿਪਾਨ, ਕੰਘਾ ਤੇ ਕਛਹਿਰਾ ਰੱਖਣੇ ਹੁੰਦੇ ਹਨ ਪਰ ਅਮਰੀਕੀ ਪੁਲਿਸ ਵਲੋਂ ਸਿੱਖਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਪਟੀਸ਼ਨਰਾਂ ਦੇ ਵਕੀਲ ਸਟੀਫ਼ਨ ਆਰ ਸੈਡੀ ਨੇ ਕਿਹਾ ਕਿ ਧਾਰਮਿਕ ਆਧਾਰ 'ਤੇ ਕੈਦੀਆਂ ਨੂੰ ਆਪਣੇ ਕੋਲ ਕੁਝ ਵੀ ਰੱਖਣ ਨਹੀਂ ਦਿਤਾ ਗਿਆ ਹੈ।

Sheridan Jail USASheridan Jail USAਜੇ ਜੇਲ੍ਹ ਵਿਚ ਕੋਈ ਧਾਰਮਿਕ ਨੁਮਾਇੰਦਾਂ ਜਾਂ ਕੋਈ ਸਿਆਸੀ ਆਗੂ ਉਨ੍ਹਾਂ ਨੂੰ ਮਿਲਣ ਦੇ ਲਈ ਆਉਂਦਾ ਹੈ ਤਾਂ ਉਨ੍ਹਾਂ ਨੂੰ ਮਿਲਣ ਨਹੀਂ ਦਿਤਾ ਜਾਂਦਾ। ਫਿਲਹਾਲ ਇਹ ਮਾਮਲਾ ਅਦਾਲਤ ਵਿਚ ਚਲਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਇਸ ਮਾਮਲੇ ਵਿਚ ਕੀ ਫ਼ੈਸਲਾ ਸੁਣਾਉਂਦੀ ਹੈ?    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement