ਸੁਪਰੀਮ ਕੋਰਟ ਨੇ ਪੁਛਿਆ, ਕਿੰਨਾ ਹੋਣਾ ਚਾਹੀਦੈ ਸਿੱਖਾਂ ਦੀ ਪੱਗੜੀ ਦਾ ਆਕਾਰ
Published : Aug 4, 2018, 1:09 pm IST
Updated : Aug 4, 2018, 1:09 pm IST
SHARE ARTICLE
Supreme Court
Supreme Court

ਸੁਪਰੀਮ ਕੋਰਟ ਨੇ ਇਹ ਜਾਣਨਾ ਚਾਹਿਆ ਕਿ ਸਿੱਖ ਐਥਲੀਟਾਂ ਵਲੋਂ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਭਾਗ ਲੈਣ ਦੌਰਾਨ ਹੈਲਮੈਟਸ ਦੇ ਨਾਲ ਪਟਕਾ ਪਹਿਨਿਆ ਜਾ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਹ ਜਾਣਨਾ ਚਾਹਿਆ ਕਿ ਸਿੱਖ ਐਥਲੀਟਾਂ ਵਲੋਂ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਭਾਗ ਲੈਣ ਦੌਰਾਨ ਹੈਲਮੈਟਸ ਦੇ ਨਾਲ ਪਟਕਾ ਪਹਿਨਿਆ ਜਾ ਸਕਦਾ ਹੈ, ਜੇਕਰ ਇਹ ਉਨ੍ਹਾਂ ਦੇ ਵਿਸ਼ਵਾਸ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਜਸਟਿਸ ਐਸਏ ਬੋਬੇਡੇ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੀ ਬੈਂਚ ਨੇ ਕਿਹਾ ਕਿ ਭਾਰਤ ਵਿਚ ਕਈ ਮਹਾਨ ਐਥਲੀਟਾਂ ਨੇ ਪਟਕੇ ਦੇ ਨਾਲ ਖੇਡਿਆ ਅਤੇ ਸੁਝਾਅ ਦਿਤਾ ਕਿ ਜੇਕਰ ਇਕ ਸਿੱਖ ਸਾਈਕਲ ਚਲਾਉਣ ਵਰਗੀਆਂ ਖੇਡਾਂ ਵਿਚ ਭਾਗ ਲੈਣਾ ਚਾਹੁੰਦਾ ਹੈ, ਜਿੱਥੇ ਹੈਲਮੈਟ ਪਹਿਨਣਾ ਜ਼ਰੂਰੀ ਹੈ ਤਾਂ ਉਹ ਵਿਚਾਰ ਕਰ ਸਕਦਾ ਹੈ ਕਿ ਸੁਰੱਖਿਆ ਦੇ ਲਿਹਾਜ ਨਾਲ ਹੈਲਮੇਟ ਦੀ ਥਾਂ 'ਤੇ ਇਕ ਪਟਕਾ ਪਹਿਨੇ। 

Jagdeep Singh Puri CyclistJagdeep Singh Puri Cyclistਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਕਰਦੇ ਹਾਂ, ਵੈਸੇ ਤਾਂ ਇਹ ਸਪੱਸ਼ਟ ਹੈ ਕਿ ਸਿੱਖਾਂ ਨੂੰ ਹੈਲਮੇਟ ਪਹਿਨਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ''ਅਦਾਲਤ ਇਹ ਜਾਣਨਾ ਚਾਹੁੰਦੀ ਹੈ ਕਿ ਧਰਮ ਵਿਚ ਪੱਗੜੀ ਦਾ ਇਕ ਵਿਸ਼ੇਸ਼ ਜ਼ਰੂਰੀ ਆਕਾਰ ਕੀ ਹੈ?'' ਬੈਂਚ ਨੇ ਇਹ ਵੀ ਕਿਹਾ ਕਿ ''ਸਾਡੇ ਕੋਲ ਮਿਲਖਾ ਸਿੰਘ, ਬਿਸ਼ਨ ਸਿੰਘ ਬੇਦੀ ਵਰਗੇ ਪੱਗੜੀ ਤੋਂ ਬਿਨਾਂ ਖੇਡਣ ਵਾਲੇ ਮਹਾਨ ਸਿੱਖ ਐਥਲੀਟਾਂ ਦੀਆਂ ਉਦਾਹਰਨਾਂ ਹਨ। ਅਜਿਹਾ ਨਹੀਂ ਹੈ ਕਿ ਸਿੱਖ ਪੱਗੜੀ ਤੋਂ ਬਿਨਾਂ ਕੁੱਝ ਵੀ ਨਹੀਂ ਕਰਦੇ ਹਨ।''

Sikh TurbanSikh Turbanਅਦਾਲਤ ਉਸ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਦਿੱਲੀ ਸਥਿਤ ਸਾਈਕਲ ਚਾਲਕ ਜਗਦੀਪ ਸਿੰਘ ਪੁਰੀ ਨੂੰ ਪੱਗੜੀ ਦੀ ਬਜਾਏ ਹੈਲਮੇਟ ਪਹਿਨਣ ਲਈ ਕਿਹਾ ਗਿਆ ਸੀ ਪਰ ਉਸ ਦੇ ਇਨਕਾਰ ਕਰਨ 'ਤੇ ਉਸ ਨੂੰ ਇਸ ਸਾਈਕਲ ਦੌੜ ਲਈ ਆਯੋਗ ਕਰਾਰ ਦਿਤਾ ਗਿਆ ਸੀ। ਉਨ੍ਹਾਂ ਨੇ ਸੁਝਾਅ ਦਿਤਾ ਸੀ ਕਿ ਜੇਕਰ ਸੁਰੱਖਿਆ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਹੈਲਮੇਟ ਨਾਲ ਪਟਕਾ ਪਹਿਨਦਾ ਹੈ ਤਾਂ ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਪੱਗੜੀ ਦਾ ਆਕਾਰ ਉਨ੍ਹਾਂ ਦੇ (ਸਿੱਖ) ਧਰਮ ਦਾ ਹਿੱਸਾ ਨਹੀਂ ਹੋ ਸਕਦਾ ਹੈ। ਅਦਾਲਤ ਨੇ ਅੱਗੇ ਪੁੱਛਿਆ ਕਿ ਕਾਨੂੰਨੀ ਸਮੱਸਿਆ ਇਹ ਹੈ ਕਿ ਜੇਕਰ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਦੀ ਇਜਾਜ਼ਤ ਹੈ ਤਾਂ ਕੀ ਹਰਜ਼ ਹੈ ਇਕ ਹੈਲਮੇਟ ਪਹਿਨਣ ਵਿਚ? 

Sikh Turban Sikh Turbanਪੁਰੀ ਦੇ ਵਕੀਲ ਨੇ ਜਵਾਬ ਦਿਤਾ ਕਿ ਇਕ ਸਿੱਖ ਇਕ ਹੈਲਮੇਟ ਨਹੀਂ ਪਹਿਨ ਸਕਦਾ ਹੈ ਕਿਉਂਕਿ ਸਿੱਖ ਧਰਮ ਦੇ ਅਨੁਸਾਰ ਉਸ ਨੂੰ ਪੱਗੜੀ ਪਹਿਨਣਾ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸੁਣਵਾਈ ਦੇ ਮਾਮਲੇ ਵਿਚ ਦਖ਼ਲ ਲਈ ਅਰਜ਼ੀ ਦਾਇਰ ਕੀਤੀ ਹੈ, ਨੇ ਤਰਕ ਦਿਤਾ ਕਿ ਸਿੱਖ ਦੂਜੇ ਵਿਸ਼ਵ ਯੁੱਧ ਵਿਚ ਲੜੇ ਸਨ ਅਤੇ ਦੇਸ਼ ਦੀ ਆਜ਼ਾਦੀ ਵਿਚ ਵੀ ਯੋਗਦਾਨ ਦਿਤਾ ਸੀ ਅਤੇ ਜੇਕਰ ਸਿੱਖਾਂ ਨੂੰ ਪੱਗੜੀ ਪਹਿਨਣ ਦੀ ਇਜਾਜ਼ਤ ਨਹੀਂ ਤਾਂ ਸਾਡੀ ਪਛਾਣ ਕੀ ਹੋਵੇਗੀ? ਬੈਂਚ ਨੇ ਕਿਹਾ ਕਿ ਉਹ ਸਿੱਖ ਧਰਮ ਦੇ ਆਧਾਰ 'ਤੇ ਤਰਕ ਜਾਣਨਾ ਚਾਹੁੰਦਾ ਹੈ, ਭਾਵਨਾਤਮਕ ਤੌਰ 'ਤੇ ਨਹੀਂ। ਉਨ੍ਹਾਂ ਕਿਹਾ ਕਿ ਇਸ ਦੇਸ਼ ਨੂੰ ਸਿੱਖਾਂ 'ਤੇ ਮਾਣ ਹੈ। 

Jagdeep Singh Puri Jagdeep Singh Puriਅਦਾਲਤ ਨੇ ਇਸ ਮਾਮਲੇ ਦੇ ਦੋ ਹਫ਼ਤਿਆਂ ਤੋਂ ਬਾਅਦ ਪੋਸਟ ਕੀਤਾ। ਸਾਈਕਲਿੰਗ ਘਟਨਾ ਦੇ ਪ੍ਰਬੰਧਕ ਨੂੰ ਇਸ ਮੁੱਦੇ ਵਿਚ ਅਪਣਾ ਸਟੈਂਡ ਸਪੱਸ਼ਟ ਕਰਨ ਦੇ ਲਈ ਜਵਾਬ ਦੇਣ ਲਈ ਆਖਿਆ। ਪੁਰੀ ਨੂੰ ਇਕ ਸਾਈਕਲ ਦੌੜ ਤੋਂ ਆਯੋਗ ਕਰਾਰ ਦਿਤਾ ਸੀ ਕਿਉਂਕਿ ਉਨ੍ਹਾਂ ਨੇ ਇਸ ਦੌੜ ਦੌਰਾਨ ਹੈਲਮੇਟ ਪਹਿਨਣ ਤੋਂ ਇਨਕਾਰ ਕਰ ਦਿਤਾ ਸੀ। ਇਸ ਤੋਂ ਬਾਅਦ ਪੁਰੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਤਾਕਿ ਪੱਗੜੀਧਾਰੀ ਸਿੱਖਾਂ ਨੂੰ ਕਿਸੇ ਵੀ ਖੇਡ ਦੌਰਾਨ ਹੈਲਮੇਟ ਪਹਿਨਣ ਤੋਂ ਮੁਕਤ ਕੀਤਾ ਜਾ ਸਕੇ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement