ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਆ 'ਚ ਸਿੱਖਾਂ ਦਾ ਮਾਣ ਵਧਾਇਆ
Published : Aug 2, 2018, 7:17 am IST
Updated : Aug 2, 2018, 7:17 am IST
SHARE ARTICLE
Dr. Karminder Singh Dhillon
Dr. Karminder Singh Dhillon

ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ..............

ਮਲੇਸ਼ੀਆ : ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਸਿੱਖ ਪ੍ਰਚਾਰਕ ਡਾ. ਕਰਮਿੰਦਰ ਸਿੰਘ ਢਿਲੋਂ ਨੂੰ ਰੱਖਿਆ ਮੰਤਰਾਲੇ ਦੇ ਡਿਪਟੀ ਸੈਕਟਰੀ ਜਨਰਲ ਬਣਾਇਆ ਗਿਆ ਹੈ, ਜਿਸ ਨਾਲ ਉਹ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਧਿਕਾਰੀ ਬਣ ਗਏ ਹਨ। ਦੱਸ ਦਈਏ ਕਿ ਡਾ. ਕਰਮਿੰਦਰ ਢਿਲ਼ੋਂ ਦੇ ਪਿਤਾ ਇਕ ਗ੍ਰੰਥੀ ਸਨ। ਡਾ. ਕਰਮਿੰਦਰ ਸਿੰਘ ਨੇ ਮੁਹੰਮਦ ਜ਼ੈਨ ਦੀ ਜਗ•ਾ ਤੇ ਇਹ ਅਹੁਦਾ ਸੰਭਾਲਿਆ ਜੋ 1 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ।

ਡਾ ਕਰਮਿੰਦਰ ਢਿਲੋਂ ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਏਜੰਸੀ 'ਚ ਆਪਣੀਆਂ ਸੇਵਾਂਵਾਂ ਨਿਭਾਉਣਗੇ।  ਗ੍ਰੰਥੀ ਦਾ ਸ਼ਾਬਦਿਕ ਅਰਥ ਗੁਰੂ ਗ੍ਰੰਥ ਸਾਹਿਬ ਦਾ ਪਾਠਕ ਹੈ, ਹਾਲਾਂਕਿ, ਇਹ ਸਿੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਦਰਸਾਉਂਦਾ ਹੈ। ਡਾ. ਕਰਮਵੀਰ ਢਿੱਲੋਂ 1981-2003 ਦੇ ਮਹਾਥੀਰ ਯੁੱਗ ਦੌਰਾਨ ਮਲੇਸ਼ੀਅਨ ਵਿਦੇਸ਼ ਨੀਤੀ ਦੀ ਕਿਤਾਬ ਦੇ ਲੇਖਕ ਹਨ। ਦਸੰਬਰ 2016 ਵਿਚ, ਮਲੇਸ਼ੀਆ 'ਚ ਦਸਮ ਗ੍ਰੰਥ ਦੀ ਵੱਡੀ ਬਹਿਸ 'ਤੇ, ਡਾ. ਢਿੱਲੋਂ ਨਿਰਾਸ਼ ਹੋ ਗਏ ਸਨ ਜੋ ਕਿ ਸਲੇਆਂਗ ਗੁਰਦੁਆਰੇ ਵਿਚ ਭਾਸ਼ਣ ਦੇ ਦੌਰਾਨ ਹੋਈ ਸੀ।

ਦੱਸ ਦਈਏ ਕਿ ਜਦੋਂ ਉਹ ਵਾਪਿਸ ਆ ਰਹੇ ਸਨ ਤਾਂ ਇਕ ਮੋਟਰਸਾਈਕਲ ਸਵਾਰ ਵੱਲੋਂ ਉਨ•ਾਂ ਦੀ ਕਾਰ 'ਤੇ ਇੱਟ ਨਾਲ ਹਮਲਾ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਕਰਮਿੰਦਰ ਢਿੱਲੋਂ ਨੇ ਕਿਹਾ ਕਿ “ਇਹ ਕੋਈ ਇੱਤੇਫਾਕ ਨਹੀਂ ਕੋਈ ਦੁਰਘਟਨਾ ਨਹੀਂ ਹੈ। ਇਹ ਇਕ ਸਿੱਖ ਪ੍ਰਚਾਰਕ 'ਤੇ ਇਕ ਖ਼ਤਰਨਾਕ ਅਤੇ ਭਿਆਨਕ ਹਮਲਾ ਹੈ, ਜੋ ਕਿ ਉਸ ਨੂੰ ਆਪਣਾ ਕੰਮ ਕਰਨ ਤੋਂ ਰੋਕਦਾ ਹੈ। ਹਾਲਹਿ ਵਿਚ ਡਾ. ਕਰਮਿੰਦਰ ਢਿੱਲੋਂ ਦਰਬਾਰ ਸਾਹਿਬ ਵਿਖੇ ਏਕ ਗਰੰਥ, ਏਕ ਪੰਥ, ਏਕ ਮਰਿਆਦਾ 'ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ।

ਉਸੀ ਦੌਰਾਨ ਉਥੇ ਮਜੂਦ ਦੋ ਸਿਖਾਂ  ਵੱਲੋਂ ਡਾ ਢਿੱਲੋਂ ਨੂੰ ਦੋ ਵਾਰ ਅਜਿਹੇ ਸਵਾਲਾਂ ਦੇ ਬਹਾਨੇ ਟੋਕਿਆ ਗਿਆ, ਜੋ ਗੱਲਬਾਤ ਦਾ ਹਿੱਸਾ ਵੀ ਨਹੀਂ ਸਨ। ਦੱਸ ਦਈਏ ਕਿ ਡਾ ਕਰਮਿੰਦਰ ਢਿੱਲੋਂ ਮਲਾਈ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਵੀ ਲਿਖਦੇ ਹਨ ਅਤੇ ਬੋਲਦੇ ਵੀ ਹਨ। ਡਾ. ਕਰਮਿੰਦਰ ਕੀਰਤਨ ਵੀ ਕਰਦੇ ਹਨ ਅਤੇ ਤਬਲਾ ਵਾਦਕ ਵੀ ਹਨ।  ਦੱਸਣਯੋਗ ਹੈ ਪਹਿਲਾਂ ਇਕ ਪੱਤਰਕਾਰ ਵਜੋਂ ਕੰਮ ਕਰਨ ਵਾਲੇ ਕਰਮਿੰਦਰ, 'ਸਿੱਖ ਨੌਜਵਾਨ ਸਭਾ ਮਲੇਸ਼ੀਆ' (ਐਸਐਨਐਸਐਮ) ਦੇ ਸਾਬਕਾ ਸਕੱਤਰ ਸਨ ਅਤੇ ਮਲੇਸ਼ੀਅਨ ਗੁਰੂਦਵਾਰਾ ਕੌਂਸਲ ਦੀ ਮੌਜੂਦਾ ਧਾਰਮਿਕ ਕਮੇਟੀ ਦੇ ਮੈਂਬਰ ਹਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement