Indian-Americans Win Elections in US: ਅਮਰੀਕਾ ’ਚ ਭਾਰਤੀਆਂ ਦਾ ਦਬਦਬਾ, ਭਾਰਤੀ ਮੂਲ ਦੇ 10 ਮੈਂਬਰਾਂ ਨੇ ਜਿੱਤੀਆਂ ਰਾਜ ਤੇ ਸਥਾਨਕ ਚੋਣਾਂ
Published : Nov 10, 2023, 9:16 am IST
Updated : Nov 10, 2023, 9:32 am IST
SHARE ARTICLE
Indian-Americans Win Elections in US
Indian-Americans Win Elections in US

ਇਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ।

Indian-Americans Win Elections in US : ਅਮਰੀਕਾ ਵਿਚ ਘੱਟ ਤੋਂ ਘੱਟ 10 ਭਾਰਤੀ-ਅਮਰੀਕੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈਆਂ ਸਥਾਨਕ ਅਤੇ ਰਾਜ ਪੱਧਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਹ ਜਿੱਤ ਅਮਰੀਕੀ ਰਾਜਨੀਤੀ ਵਿਚ ਭਾਰਤੀ ਭਾਈਚਾਰੇ ਦੇ ਵਧ ਰਹੇ ਦਬਦਬੇ ਨੂੰ ਦਰਸ਼ਾਉਂਦੀ ਹੈ।

ਹੈਦਰਾਬਾਦ ਵਿਚ ਜਨਮੀ ਗ਼ਜ਼ਾਲਾ ਹਾਸ਼ਮੀ ਲਗਾਤਾਰ ਤੀਜੀ ਵਾਰ ਵਰਜੀਨੀਆ ਦੀ ਸੈਨੇਟ ਲਈ ਚੁਣੀ ਗਈ ਹੈ। ਉਹ ਵਰਜੀਨੀਆ ਦੀ ਸੈਨੇਟ ਵਿਚ ਸੀਟ ਰੱਖਣ ਵਾਲੀ ਪਹਿਲੀ ਭਾਰਤੀ-ਅਮਰੀਕੀ ਅਤੇ ਮੁਸਲਿਮ ਔਰਤ ਸੀ। ਇਸ ਦੇ ਨਾਲ ਹੀ ਸੁਹਾਸ ਸੁਬਰਾਮਨੀਅਮ ਵੀ ਵਰਜੀਨੀਆ ਦੀ ਸੈਨੇਟ ਲਈ ਮੁੜ ਚੁਣੇ ਗਏ ਹਨ। ਉਹ ਦੋ ਵਾਰ 2019 ਅਤੇ 2021 ਵਿਚ ਹਾਊਸ ਆਫ਼ ਡੈਲੀਗੇਟਸ ਲਈ ਚੁਣਿਆ ਗਿਆ ਸੀ। ਉਹ ਵਰਜੀਨੀਆ ਹਾਊਸ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਬਿਜ਼ਨਸ ਮੈਗਨੇਟ ਕੰਨਨ ਸ਼੍ਰੀਨਿਵਾਸਨ ਭਾਰਤੀ-ਅਮਰੀਕੀਆਂ ਦੇ ਦਬਦਬੇ ਵਾਲੇ ਲਾਊਡਨ ਕਾਉਂਟੀ ਖੇਤਰ ਤੋਂ ਵਰਜੀਨੀਆ ਹਾਊਸ ਆਫ਼ ਡੈਲੀਗੇਟਸ ਲਈ ਚੁਣੇ ਗਏ ਹਨ। ਸ੍ਰੀਨਿਵਾਸਨ 90 ਦੇ ਦਹਾਕੇ ਵਿਚ ਭਾਰਤ ਤੋਂ ਅਮਰੀਕਾ ਆਏ ਸਨ।

ਵਰਜੀਨੀਆ ਦੇ ਤਿੰਨੇ ਜੇਤੂ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਨਿਊਜਰਸੀ ਤੋਂ ਤਿੰਨ ਭਾਰਤੀ-ਅਮਰੀਕੀਆਂ ਨੇ ਵੀ ਜਿੱਤ ਦਰਜ ਕੀਤੀ ਹੈ। ਨਿਊਜਰਸੀ ਵਿਚ ਭਾਰਤੀ-ਅਮਰੀਕੀ ਵਿਨ ਗੋਪਾਲ ਅਤੇ ਰਾਜ ਮੁਖਰਜੀ ਸਟੇਟ ਸੈਨੇਟ ਲਈ ਚੁਣੇ ਗਏ ਹਨ। ਇਹ ਦੋਵੇਂ ਭਾਰਤਵੰਸ਼ੀ ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਬਲਵੀਰ ਸਿੰਘ ਨਿਊਜਰਸੀ ਦੇ ਬਰਲਿੰਗਟਨ ਕਾਊਂਟੀ ਬੋਰਡ ਆਫ਼ ਕਾਊਂਟੀ ਕਮਿਸ਼ਨਰਜ਼ ਲਈ ਮੁੜ ਚੁਣੇ ਗਏ ਹਨ।

ਇਸ ਦੇ ਨਾਲ ਹੀ ਪੈਨਸਿਲਵੇਨੀਆ ’ਚ ਨੀਲ ਮੁਖਰਜੀ (ਡੈਮੋਕ੍ਰੇਟ) ਨੇ ਮਿੰਟਗੁਮਰੀ ਕਾਊਂਟੀ ਕਮਿਸ਼ਨਰ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਇੰਡੀਆਨਾ ’ਚ ਭਾਰਤੀ-ਅਮਰੀਕੀ ਡਾਕਟਰ ਅਨੀਤਾ ਜੋਸ਼ੀ ਨੇ ਕਾਰਮਲ ਸਿਟੀ ਕੌਂਸਲ ਸੀਟ ਦੀ ‘ਵੈਸਟ ਡਿਸਟ੍ਰਿਕਟ’ ਸੀਟ ਜਿੱਤੀ ਹੈ। ਫ਼ੈਰ-ਲਾਭਕਾਰੀ ਲੈਂਡ ਬੈਂਕ ਦੇ ਸੀਈਓ ਅਰੁਣਨ ਅਰੁਲਮਪਾਲਮ ਨੂੰ ਕਨੈਕਟੀਕਟ ਵਿਚ ਹਾਰਟਫ਼ੋਰਡ ਦਾ ਮੇਅਰ ਚੁਣਿਆ ਗਿਆ ਹੈ। ਅਰੁਣਨ ਜ਼ਿੰਬਾਬਵੇ ਤੋਂ ਅਮਰੀਕਾ ਆਇਆ ਸੀ। ਚੋਣਾਂ ਜਿੱਤਣ ਤੋਂ ਬਾਅਦ ਸਾਰੇ 10 ਭਾਰਤੀ-ਅਮਰੀਕੀਆਂ ਨੇ ਅਪਣੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਵਾਅਦਾ ਕੀਤਾ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement