
Punjab News: ਨੌਜਵਾਨ ਸਟੱਡੀ ਵੀਜ਼ੇ 'ਤੇ ਕੁੱਝ ਸਾਲ ਪਹਿਲਾਂ ਗਿਆ ਸੀ ਵਿਦੇਸ਼
Punjabi youth Kamaljit Singh recruited into Canadian police: ਪੰਜਾਬੀਆਂ ਵਲੋਂ ਕੈਨੇਡਾ ਦੀ ਧਰਤੀ ਉਤੇ ਜਾ ਕੇ ਸਖ਼ਤ ਮਿਹਨਤ ਕਰ ਕੇ ਜਿਥੇ ਰਾਜਨੀਤਕ ਖੇਤਰ ਤੇ ਵਪਾਰਕ ਖੇਤਰਾਂ ਵਿਚ ਵੱਡੀ ਕਾਮਯਾਬੀ ਹਾਸਲ ਕਰਕੇ ਨਾਮ ਖਟਿਆ ਜਾ ਰਿਹਾ ਹੈ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਜਾ ਰਿਹਾ ਹੈ ਉਥੇ ਦੂਸਰੇ ਪਾਸੇ ਪੰਜਾਬੀ ਨੌਜਵਾਨ ਕੈਨੇਡਾ ਵਿਚ ਪੜ੍ਹਈ ਕਰ ਕੇ ਸੁਰੱਖਿਆ ਤੇ ਸਿਵਲ ਅਦਾਰਿਆਂ ਵਿਚ ਭਰਤੀ ਹੋ ਕੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹਨ।
ਇਸ ਤਹਿਤ ਇਥੋਂ ਨਜ਼ਦੀਕੀ ਪਿੰਡ ਕੁੱਸਾ ਦੇ ਨੌਜਵਾਨ ਕਮਲਜੀਤ ਸਿੰਘ ਧਾਲੀਵਾਲ ਲਾਡੀ ਪੋਤਰਾ ਨੰਬਰਦਾਰ ਸਰਬਣ ਸਿੰਘ ਨੇ ਕੈਨੇਡਾ ਦੇ ਸ਼ਹਿਰ ਪਿੰਨੀਪੈਗ ਵਿਚ ਕੈਨੇਡੀਅਨ ਪੁਲਿਸ (ਆਰਸੀਐਮਪੀ) ਵਿਚ ਭਰਤੀ ਹੋ ਕੇ ਨਵਾਂ ਮਾਰਕਾ ਮਾਰਿਆ ਹੈ।
ਆਰ ਸੀ ਐਮਪੀ ਕੈਨੇਡੀਅਨ ਪੁਲਿਸ ਵਿਚ ਕਮਲਜੀਤ ਸਿੰਘ ਦੀ ਭਰਤੀ ਨਾਲ ਜਿਥੇ ਪ੍ਰਵਾਰਕ ਮੈਂਬਰਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਉਥੇ ਪਿੰਡ ਕੁੱਸਾ ਵਾਸੀ ਵੀ ਨੌਜਵਾਨ ਤੇ ਮਾਣ ਮਹਿਸੂਸ ਕਰ ਰਹੇ ਹਨ। ਨੌਜਵਾਨ ਕਮਲਜੀਤ ਸਿੰਘ ਸਟੱਡੀ ਵੀਜੇ ਤੇ ਕੁੱਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਪੜ੍ਹਾਈ ਵਿਚ ਸਖ਼ਤ ਮਿਹਨਤ ਰਾਹੀਂ ਉਸ ਨੇ ਇਹ ਮਕਾਮ ਹਾਸਲ ਕੀਤਾ।
ਮੋਗਾ ਤੋਂ ਬਿੱਟੂ ਗਰੋਵਰ ਦੀ ਰਿਪੋਰਟ
(For more news apart from “Punjabi youth Kamaljit Singh recruited into Canadian polic, ” stay tuned to Rozana Spokesman.)