ਖ਼ਬਰਾਂ |

ਤਾਜ਼ਾ |

ਰੋਜ਼ੀ ਰੋਟੀ ਲਈ ਮਲੇਸ਼ੀਆ ਗਏ ਪੰਜਾਬੀ ਦੀ ਮੌਤ; ਹਫ਼ਤੇ ਬਾਅਦ ਭੈਣ ਦੇ ਵਿਆਹ ਲਈ ਆਉਣਾ ਸੀ ਪੰਜਾਬ
Published : Oct 17, 2023, 8:00 pm IST
Updated : Oct 17, 2023, 8:00 pm IST
SHARE ARTICLE
File Photo
File Photo

ਗੁਰਦਾਸਪੁਰ ਦੇ ਪਿੰਡ ਦਾਤਾਰਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ

 


ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਕਾਹਨੂੰਵਾਨ ਬਲਾਕ ਦੇ ਬੇਟ ਖੇਤਰ ਦੇ ਪਿੰਡ ਦਾਤਾਰਪੁਰ ਦੇ ਵਿਦੇਸ਼ ਗਏ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਨਕ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਅਨਿਲ ਸਿੰਘ (37) ਪਿਛਲੇ ਕਰੀਬ 12 ਸਾਲ ਤੋਂ ਰੁਜ਼ਗਾਰ ਲਈ ਵਿਦੇਸ਼ ਮਲੇਸ਼ੀਆ ਗਿਆ ਹੋਇਆ ਸੀ।

ਕਰੀਬ 3 ਮਹੀਨੇ ਪਹਿਲਾਂ ਉਹ ਛੁੱਟੀ ਕੱਟਣ ਤੋਂ ਬਾਅਦ ਵਾਪਸ ਮਲੇਸ਼ੀਆ ਗਿਆ ਸੀ। ਹੁਣ ਉਸ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਹੈ। ਇਸ ਲਈ ਉਸ ਦਾ ਇਕ ਹਫ਼ਤੇ ਤਕ ਵਾਪਸ ਆਉਣ ਦਾ ਪ੍ਰੋਗਰਾਮ ਸੀ। ਅੱਜ ਅਚਾਨਕ ਉਨ੍ਹਾਂ ਨੂੰ ਉਸ ਦੇ ਸਾਥੀਆਂ ਤੋਂ ਫ਼ੋਨ ਰਾਹੀਂ ਪਤਾ ਲੱਗਿਆ ਕਿ ਉਸ ਦੀ ਕਿਸੇ ਕਾਰਨ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇਸ ਖ਼ਬਰ ਤੋਂ ਬਾਅਦ ਪ੍ਰਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਿਚ ਸੋਗ ਦੀ ਲਹਿਰ ਹੈ।

ਪ੍ਰਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਵਾਪਸ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਮ੍ਰਿਤਕ ਅਨਿਲ ਸਿੰਘ ਅਪਣੇ ਪਿੱਛੇ ਪਤਨੀ, ਦੋ ਪੁੱਤਰੀਆਂ ਅਤੇ ਮਾਪਿਆਂ ਨੂੰ ਛੱਡ ਗਿਆ ਹੈ।

 

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement