
5ਵੀਂਆਂ ਸਿੱਖ ਖੇਡਾਂ ਅਤੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਤ
New Zealand Sikh Games: ‘ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਦਸੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਰਹਿੰਦੇ ਕਾਰਜ ਸੈਟ ਕੀਤੇ ਜਾ ਰਹੇ ਹਨ। 25 ਨਵੰਬਰ ਨੂੰ ਵੱਡੀ ਸਟੇਜ ਉਤੇ ਵੱਡਾ ਉਦਘਾਟਨੀ ਸਮਾਰੋਹ ਹੋਣ ਵਾਲਾ ਹੈ ਅਤੇ ਇਸ ਮੌਕੇ ਨਿਊਜ਼ੀਲੈਂਡ ਸਿੱਖ ਖੇਡਾਂ ਅਤੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾ ਰਹੀ।
ਪੰਜਾਬੀ ਭਾਸ਼ਾ ਵਿਚ ‘ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਨਵੰਬਰ ਲਿਖ ਕੇ ਪੰਜਾਬੀ ਨੂੰ ਮਾਨ-ਸਨਮਾਨ ਦਿਤਾ ਗਿਆ ਹੈ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਲੋਗੋ ਲਗਾ ਕੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪੰਜਵੇਂ ਸ਼ਾਨਦਾਰ ਸਾਲ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ।
2 ਡਾਲਰ ਦੀ ਇਹ ਟਿਕਟ ਯਾਦਗਾਰੀ ਟਿਕਟ ਹੋਵੇਗੀ। ਜਿਹੜੇ ਕਾਰੋਬਾਰੀ ਅਦਾਰੇ ਅਜਿਹੀਆਂ ਟਿਕਟਾਂ ਦੀ ਵਰਤੋਂ ਅਪਣੀ ਡਾਕ ਭੇਜਣ ਵਾਸਤੇ ਕਰਨਾ ਚਾਹੁੰਦੇ ਹੋਣਗੇ ਇਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ, ਤਾਕਿ ਆਰਡਰ ਕੀਤੀਆਂ ਜਾ ਸਕਣ। ‘ਪੰਜਾਬੀ ਹੈਰਲਡ’ ਦਾ ਇਹ ਉਦਮ ਹੈ। ਪੰਜਵਾਂ ਸਾਲ ਕਿਸੇ ਵੀ ਕਾਰਜ ਵਿਚ ਲਗਾਤਾਰ ਬਣੇ ਰਹਿਣਾ ਬੜਾ ਅਹਿਮ ਹੁੰਦਾ ਹੈ ਅਤੇ ਅਤੇ ਅਜਿਹੇ ਮੀਲ ਪੱਥਰ ਇਕ ਦਿਨ ਚਾਨਣ ਮੁਨਾਰਿਆ ਵਿਚ ਬਦਲ ਜਾਂਦੇ ਹਨ।
(For more news apart from New Zealand Sikh Games: stamp in Punjabi will be issued, stay tuned to Rozana Spokesman)