
Punjabi youth died in America: ਰੋਜ਼ੀ ਰੋਟੀ ਲਈ 8 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjabi youth died in America News in punjabi: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਮਲਕ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸਮਾਣਾ ਸਬ ਡਵੀਜ਼ਨ ਦੇ ਪਿੰਡ ਧਨੌਰੀ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਵਾਹਨ ਦਾ ਕੰਟਰੋਲ ਗੁਆ ਬੈਠਿਆ ਅਤੇ ਖੱਡ ਵਿੱਚ ਜਾ ਟਕਰਾਇਆ। ਹਾਦਸੇ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: Health News: ਗਰਭ ਅਵਸਥਾ ਦੌਰਾਨ ਔਰਤਾਂ ਲਈ ਬਹੁਤ ਜ਼ਰੂਰੀ ਹੈ ਆਇਰਨ
ਦੱਸ ਦੇਈਏ ਕਿ ਮਲਕ ਸਿੰਘ ਪੁੱਤਰ ਬਲਜੀਤ ਸਿੰਘ ਤਕਰੀਬਨ ਅੱਠ ਸਾਲ ਪਹਿਲਾਂ ਵਿਦੇਸ਼ ਗਿਆ ਸੀ ਜੋ ਵੋਲਵੋ ਸੈਮੀ ਵੈਸਟਬਾਊਂਡ ਚਲਾਉਂਦਾ ਸੀ। ਸਾਊਥ ਰਿਚਮੰਡ ਹਿੱਲ ਨਿਊਯਾਰਕ ਦਾ 29 ਸਾਲਾ ਇਹ ਨੌਜਵਾਨ ਵਾਹਨ ਦਾ ਕੰਟਰੋਲ ਗੁਆ ਬੈਠਿਆ ਅਤੇ ਖੱਡ ਵਿੱਚ ਜਾ ਟਕਰਾਇਆ ਜਿਸ ਕਰਕੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਪਰਿਵਾਰ ਵਿੱਚ ਉਹ ਦੋ ਭਰਾਵਾਂ 'ਚੋਂ ਛੋਟਾ ਸੀ। ਮਲਕ ਸਿੰਘ ਆਪਣੇ ਪਿੱਛੇ ਪਤਨੀ ਸਣੇ ਪੰਜ ਸਾਲ ਦੀ ਲੜਕੀ ਤੇ ਸਾਲ ਦਾ ਲੜਕਾ ਛੱਡ ਗਿਆ ਹੈ।
ਇਹ ਵੀ ਪੜ੍ਹੋ: Health News: ਔਰਤਾਂ ਵਿਚ ਕਿਉਂ ਹੁੰਦੀ ਹੈ ਗਰਭਪਾਤ ਦੀ ਸਮੱਸਿਆ
ਤਰਨਤਾਰਨ ਦੇ ਪਿੰਡ ਬਾਕੀਪੁਰ ਦੇ ਨੌਜਵਾਨ ਦੀ ਵੀ ਅਮਰੀਕਾ ਵਿਚ ਅਚਾਨਕ ਮੌਤ ਹੋ ਗਈ। ਪਰਿਵਾਰ ਮੁਤਾਬਿਕ ਗੁਰਸ਼ਰਨ ਸਿੰਘ (21) ਪੁੱਤਰ ਜਗਜੀਤ ਸਿੰਘ ਇਕ ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਬੀਤੀ ਰਾਤ ਉਹ ਸੁੱਤਾ ਪਰ ਸਵੇਰੇ ਮਿ੍ਤਕ ਹਾਲਤ ’ਚ ਮਿਲਿਆ। ਉਸ ਦੇ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ