
ਕੇਂਦਰ ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਦੋ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖ਼ਾਸਤ ਕਰ ਦਿਤਾ ਹੈ। ਕਾਰਜਕਾਰੀ ਨਿਰਦੇਸ਼ਕ ਸੰਜੀਵ ਸ਼ਰਨ ਅਤੇ ਕੇ. ਵੀਰਾ...
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਦੋ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖ਼ਾਸਤ ਕਰ ਦਿਤਾ ਹੈ। ਕਾਰਜਕਾਰੀ ਨਿਰਦੇਸ਼ਕ ਸੰਜੀਵ ਸ਼ਰਨ ਅਤੇ ਕੇ. ਵੀਰਾ ਬਰਹਮਾਜੀ ਰਾਓ 'ਤੇ ਨੀਰਵ ਮੋਦੀ ਵਲੋਂ ਕੀਤੇ ਗਏ 13,500 ਕਰੋਡ਼ ਰੁਪਏ ਦੇ ਘਪਲੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ।
Secretary CH Venkatachalam
ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀਐਚ ਵੇਂਕਟਚਲਮ ਨੇ ਦੱਸਿਆ ਕਿ ਅਸੀਂ ਦੋ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖ਼ਾਸਤ ਕਰਨ ਦੀ ਕੇਂਦਰ ਸਰਕਾਰ ਦੀ ਕਾਰਵਾਈ ਦਾ ਸਵਾਗਤ ਕਰਦੇ ਹਾਂ। ਇਨ੍ਹੇ ਵੱਡੇ ਪੈਮਾਨੇ 'ਤੇ ਘਪਲਾ ਸਿਖਰ ਪ੍ਰਬੰਧਨ ਦੀ ਜਾਣਕਾਰੀ ਤੋਂ ਬਿਨਾਂ ਨਹੀਂ ਹੋ ਸਕਦਾ ਸੀ।
Nirav Modi
ਉਨ੍ਹਾਂ ਨੇ ਕਿਹਾ ਕਿ ਸ਼ਾਇਦ ਪਹਿਲੀ ਵਾਰ ਕੇਂਦਰ ਸਰਕਾਰ ਨੇ ਕੌਮੀਕ੍ਰਿਤ ਬੈਂਕਾਂ (ਪ੍ਰਬੰਧਨ ਅਤੇ ਫੁਟਕਲ ਪ੍ਰਬੰਧ) ਯੋਜਨਾ, 1970 ਦੇ ਤਹਿਤ ਕਿਸੇ ਕੌਮੀਕ੍ਰਿਤ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਨੂੰ ਹਟਾਇਆ ਹੈ। ਵੇਂਕਟਚਲਮ ਨੇ ਕਿਹਾ ਕਿ ਇਹ ਵੀ ਵਧੀਆ ਹੈ ਕਿ ਕੇਂਦਰ ਸਰਕਾਰ ਨੇ ਪੀਐਨਬੀ ਦੇ ਦੋ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖ਼ਾਸਤ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਅਪਣੇ ਵਿਚਾਰ ਰੱਖਣ ਦਾ ਮੌਕਾ ਦੇਣ ਦੀ ਸਹੀ ਪ੍ਰਕਿਰਿਆ ਦਾ ਪਾਲਣ ਕੀਤਾ।
PNB
ਕੇਂਦਰ ਸਰਕਾਰ ਦੀ ਨੋਟੀਫ਼ੀਕੇਸ਼ਨ ਦੇ ਮੁਤਾਬਕ, ਤਿੰਨ ਜੁਲਾਈ 2018 ਨੂੰ ਸ਼ਰਨ ਅਤੇ ਰਾਓ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਪੁੱਛਿਆ ਗਿਆ ਸੀ ਕਿ ਪੀਐਨਬੀ ਦੇ ਕਾਰੋਬਾਰ 'ਤੇ ਸਹੀ ਢੰਗ ਨਾਲ ਕਾਬੂ ਰੱਖਣ ਵਿਚ ਅਸਫ਼ਲ ਰਹਿਣ ਦੇ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ ਨਹੀਂ ਜਾ ਸਕਦਾ।