International News: 30 ਕਿਲੋ ਕੋਕੀਨ ਤਸਕਰੀ ਮਾਮਲੇ ਵਿਚ ਭਾਰਤੀ ਮੂਲ ਦੀ ਟਰੱਕ ਡਰਾਈਵਰ ਨੇ ਕਬੂਲਿਆ ਜੁਰਮ
Published : Jan 19, 2024, 5:34 pm IST
Updated : Jan 19, 2024, 5:34 pm IST
SHARE ARTICLE
Indian-origin truck driver admits trafficking nearly 30 kg of cocaine into Canada
Indian-origin truck driver admits trafficking nearly 30 kg of cocaine into Canada

ਹੋ ਸਕਦੀ ਹੈ 20 ਸਾਲ ਤਕ ਦੀ ਸਜ਼ਾ

International News: ਅਮਰੀਕਾ ਵਿਚ ਅਧਿਕਾਰੀਆਂ ਨੂੰ ਤਰਬੂਜ ਦੇ ਡੱਬਿਆਂ ’ਚੋਂ ਕਰੀਬ 30 ਕਿਲੋਗ੍ਰਾਮ ਕੋਕੀਨ ਬਰਾਮਦ ਹੋਣ ਤੋਂ ਬਾਅਦ ਭਾਰਤੀ ਮੂਲ ਦੀ ਕੈਨੇਡੀਅਨ ਟਰੱਕ ਡਰਾਈਵਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਜੁਰਮ ਕਬੂਲ ਕੀਤਾ ਹੈ। ਅਮਰੀਕੀ ਅਟਾਰਨੀ ਜੇਸੀ ਲਾਸਲੋਵਿਚ ਨੇ ਦਸਿਆ ਕਿ ਓਨਟਾਰੀਓ ਦੀ ਰਹਿਣ ਵਾਲੀ ਕਰਿਸ਼ਮਾ ਕੌਰ ਜਗਰੂਪ (42) ਨੂੰ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਮੋਂਟਾਨਾ ਸਰਹੱਦ 'ਤੇ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ।

ਜਗਰੂਪ ਨੇ ਕੋਕੀਨ ਦੀ ਤਸਕਰੀ ਦਾ ਦੋਸ਼ ਕਬੂਲ ਕਰ ਲਿਆ ਹੈ। ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, 10 ਲੱਖ ਡਾਲਰ ਦਾ ਜੁਰਮਾਨਾ ਅਤੇ ਘੱਟੋ-ਘੱਟ ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਧਿਕਾਰੀਆਂ ਨੇ ਅਦਾਲਤ ਦੇ ਦਸਤਾਵੇਜ਼ਾਂ ਵਿਚ ਦਸਿਆ ਕਿ ਜੁਲਾਈ 2021 ਵਿਚ, ਇਕ ਵਪਾਰਕ ਟਰੱਕ ਟੋਲ ਕਾਊਂਟੀ ਵਿਚ ਸਵੀਟਗ੍ਰਾਸ ਪੋਰਟ ਆਫ ਐਂਟਰੀ ਨੇੜੇ ਅੰਤਰਰਾਜੀ 15 'ਤੇ ਉੱਤਰ ਵੱਲ ਜਾ ਰਿਹਾ ਸੀ। ਜਦੋਂ ਟਰੱਕ ਬਾਹਰੀ ਲੇਨ ਵਿਚ ਸਰਹੱਦ ਦੇ ਨੇੜੇ ਪਹੁੰਚਿਆ ਤਾਂ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਟਰੱਕ ਨੂੰ ਰੁਕਣ ਲਈ ਕਿਹਾ, ਪਰ ਡਰਾਈਵਰ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕਰ ਦਿਤਾ ਅਤੇ ਇਹ ਬਾਹਰੀ ਬੂਥ ਤੋਂ ਲੰਘ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀਆਂ ਨੇ ਟਰੱਕ ਦਾ ਪਿੱਛਾ ਕੀਤਾ ਅਤੇ ਜਗਰੂਪ ਨੂੰ ਜਾਂਚ ਲਈ ਟਰੱਕ ਨੂੰ ਵਾਪਸ ਬਾਹਰਲੇ ਬੂਥ 'ਤੇ ਲਿਜਾਣ ਲਈ ਕਿਹਾ। ਜਾਂਚ ਦੌਰਾਨ, ਸਕ੍ਰੀਨਿੰਗ ਮਸ਼ੀਨ ਰਾਹੀਂ ਟਰੱਕ ਵਿਚ ਸੰਭਾਵਿਤ ਗੜਬੜੀਆਂ ਵੇਖੀਆਂ ਗਈਆਂ। ਅਧਿਕਾਰੀਆਂ ਨੇ ਹੱਥੀਂ ਤਲਾਸ਼ੀ ਲਈ ਅਤੇ ਸਮੱਗਰੀ ਨੂੰ ਫੋਰਕਲਿਫਟ ਨਾਲ ਉਤਾਰਿਆ। ਉਨ੍ਹਾਂ ਨੂੰ ਤਰਬੂਜ਼ ਦੇ ਦੋ ਡੱਬੇ ਅਤੇ ਇਕ ਪਲਾਸਟਿਕ ਬੈਗ ਮਿਲਿਆ ਜਿਸ ਵਿਚ ਲਗਭਗ 30 ਕਿਲੋਗ੍ਰਾਮ ਕੋਕੀਨ ਸੀ।

 ਪੁੱਛਗਿੱਛ ਦੌਰਾਨ ਜਗਰੂਪ ਨੇ ਅਧਿਕਾਰੀਆਂ ਨੂੰ ਦਸਿਆ ਕਿ ਉਹ ਲਗਭਗ ਇਕ ਹਫਤਾ ਪਹਿਲਾਂ ਅਮਰੀਕਾ ਵਿਚ ਦਾਖਲ ਹੋਈ ਸੀ ਅਤੇ ਓਰੇਗਨ ਅਤੇ ਕੈਲੀਫੋਰਨੀਆ ਦੇ ਸੁਪਰਮਾਰਕੀਟਾਂ ਵਿਚ ਕੋਕੀਨ ਪਹੁੰਚਾਈ ਸੀ। ਆਖਰਕਾਰ ਉਸ ਨੇ ਸਵੀਕਾਰ ਕੀਤਾ ਕਿ ਉਹ ਕੈਨੇਡਾ ਵਿਚ ਇਕ ਸਮੂਹ ਲਈ ਕੋਕੀਨ ਲੈ ਕੇ ਜਾ ਰਹੀ ਸੀ। ਜਗਰੂਪ ਨੂੰ ਸਜ਼ਾ ਸੁਣਾਉਣ ਦੀ ਤਰੀਕ 23 ਮਈ ਤੈਅ ਕੀਤੀ ਗਈ ਹੈ ਅਤੇ ਉਸ ਨੂੰ ਅਗਲੇਰੀ ਕਾਰਵਾਈ ਹੋਣ ਤਕ ਮੋਂਟਾਨਾ ਦੇ ਇਕ ਇਲਾਜ ਕੇਂਦਰ ਵਿਚ ਸ਼ਰਤਾਂ 'ਤੇ ਰਿਹਾਅ ਕਰ ਦਿਤਾ ਗਿਆ ਹੈ।

(For more Punjabi news apart from Indian-origin truck driver admits trafficking nearly 30 kg of cocaine into Canadat, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement