
2018 ‘ਚ ਪਵਨ ਕੁਮਾਰ ਰਾਏ ਵਿਦੇਸ਼ ਮੰਤਰਾਲੇ ‘ਚ ਬਤੌਰ ਸੈਕਟਰੀ ਪ੍ਰੋਸੋਨਲ ਵਜੋਂ ਤਾਇਨਾਤ ਹੋਏ ਸਨ।
ਨਵੀਂ ਦਿੱਲੀ: ਕੈਨੇਡਾ ਵਿਚ ਗਰਮਖ਼ਿਆਲੀ ਆਗੂ ਹਰਦੀਪ ਸਿੰਘ ਨਿੱਝਰ ਦੇ ਜੂਨ ’ਚ ਹੋਏ ਕਤਲ ਨਾਲ ਭਾਰਤ ਦੇ ‘ਸੰਭਾਵਤ’ ਸਬੰਧਾਂ ਦੇ ਦੋਸ਼ਾਂ ਦਾ ਹਵਾਲਾ ਦੇ ਕੇ ਇਕ ਭਾਰਤੀ ਅਧਿਕਾਰੀ ਨੂੰ ਕੈਨੇਡਾ ਤੋਂ ਕੱਢੇ ਜਾਣ ਤੋਂ ਕੁੱਝ ਹੀ ਘੰਟੇ ਬਾਅਦ ਭਾਰਤ ਨੇ ਇਕ ਕੈਨੇਡੀਆਈ ਸਫ਼ੀਰ ਨੂੰ ਕੱਢਣ ਦਾ ਮੰਗਲਵਾਰ ਨੂੰ ਐਲਾਨ ਕਰ ਦਿਤਾ। ਕੈਨੇਡਾ ਸਰਕਾਰ ਨੇ ‘ਰਾਅ’ ਦੇ ਜਿਸ ਸਟੇਸ਼ਨ ਇੰਚਾਰਜ ਅਤੇ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਕੈਨੇਡਾ ਛੱਡਣ ਦੇ ਆਦੇਸ਼ ਦਿਤੇ ਹਨ, ਉਹ ਪੰਜਾਬ ਕੇਡਰ ਦੇ 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ।
ਇਹ ਵੀ ਪੜ੍ਹੋ: ਅਨੰਤਨਾਗ ’ਚ ਮੁਕਾਬਲਾ ਖਤਮ, ਲਸ਼ਕਰ ਕਮਾਂਡਰ ਉਜ਼ੈਰ ਖਾਨ ਸਮੇਤ ਦੋ ਅਤਿਵਾਦੀ ਮਾਰੇ ਗਏ: ਪੁਲਿਸ
ਪਵਨ ਕੁਮਾਰ ਰਾਏ ਪੰਜਾਬ ਵਿਚ ਰਹਿੰਦੇ ਸਮੇਂ ਅਕਸਰ ਚਰਚਾ ਵਿਚ ਰਹੇ। ਅੰਮ੍ਰਿਤਸਰ ਐਸ. ਪੀ. ਸਿਟੀ ਵਜੋਂ ਤਾਇਨਾਤੀ ਮੌਕੇ ਉਨ੍ਹਾਂ ਨੇ ਇਕੋ ਪ੍ਰਵਾਰ ਦੇ 5 ਜੀਆਂ ਵਲੋਂ ਖੁਦਕੁਸ਼ੀ ਦੇ ਮਾਮਲੇ ‘ਚ ਅੰਮ੍ਰਿਤਸਰ ਦੇ ਐਸ.ਐਸ.ਪੀ. ਕੁਲਤਾਰ ਸਿੰਘ ਵਿਰੁਦ ਜਾਂਚ ਕੀਤੀ ਸੀ। ਉਨ੍ਹਾਂ ਨੇ ਕੁਲਤਾਰ ਸਿੰਘ ਨੂੰ ਸਜ਼ਾ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਔਰਤਾਂ ਲਈ ਰਾਖਵੇਂਕਰਨ ਬਾਰੇ ਬਿਲ ਰਾਜ ਸਭਾ ’ਚ ਪਾਸ, ਫਿਰ ਵੀ ਨਵਾਂ ਬਿਲ ਕਿਉਂ ਲਿਆਂਦਾ?: ਅਧੀਰ ਰੰਜਨ ਚੌਧਰੀ
ਇਸ ਤੋਂ ਇਲਾਵਾ ਉਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਇਕ ਅਕਾਲੀ ਵਿਧਾਇਕ ਦੀ ਗੱਡੀ ‘ਚੋਂ 10 ਕਿਲੋ ਹੈਰੋਇਨ ਅਕਾਲੀ ਸਰਕਾਰ ਦੌਰਾਨ ਹੀ ਫੜੀ ਸੀ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਿਵ ਕੁਮਾਰ ਦੇ ਲੜਕੇ ਨੂੰ ਜਲੰਧਰ ‘ਚ ਹੋਈ ਹੀਰਿਆਂ ਦੀ ਡਕੈਤੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। 2018 ‘ਚ ਪਵਨ ਕੁਮਾਰ ਰਾਏ ਵਿਦੇਸ਼ ਮੰਤਰਾਲੇ ‘ਚ ਬਤੌਰ ਸੈਕਟਰੀ ਪ੍ਰੋਸੋਨਲ ਵਜੋਂ ਤਾਇਨਾਤ ਹੋਏ ਸਨ। ਇਸ ਮਗਰੋਂ ਉਹ ਰਾਅ ਵਿਚ ਚਲੇ ਗਏ ਅਤੇ ਉਨ੍ਹਾਂ ਨੂੰ ਕੈਨੇਡਾ ‘ਚ ਤਾਇਨਾਤ ਕੀਤਾ ਗਿਆ ਸੀ।