
ਭਾਰਤ ਵਿਚ 20 ਅਪ੍ਰੈਲ ਤੱਕ 17 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਨਵੀਂ ਦਿੱਲੀ: ਭਾਰਤ ਵਿਚ 20 ਅਪ੍ਰੈਲ ਤੱਕ 17 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਦੋ ਮਹੀਨਿਆਂ ਵਿਚ 4 ਲੱਖ ਤੋਂ ਜ਼ਿਆਦਾ ਲੋਕਾਂ ਦੀ ਟੈਸਟਿੰਗ ਹੋਈ ਹੈ, ਹਾਲਾਂਕਿ ਟੈਸਟ ਪਾਜ਼ੀਟਿਵਿਟੀ ਰੇਟ ਯਾਨੀ ਟੀਪੀਆਰ ਤੋਂ ਪਤਾ ਚੱਲਦਾ ਹੈ ਕਿ ਭਾਰਤ ਨੇ ਕੋਵਿਡ-19 ਦੇ ਫੈਲਾਅ ਨੂੰ ਕਾਬੂ ਵਿਚ ਰੱਖਿਆ ਹੈ।
File Photo
ਟੀਪੀਆਰ ਤੋਂ ਪਤਾ ਚੱਲਦਾ ਹੈ ਕਿ ਇਸ ਦੇ ਫੈਲਣ ਦੀ ਰਫ਼ਤਾਰ ਕੀ ਰਹੀ ਹੈ। ਭਾਰਤ ਵਿਚ ਮੈਡੀਕਲ ਰੈਗੂਲੇਟਰੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਜਾਰੀ ਲੈਬ ਟੈਸਟ ਡਾਟਾ ਮੁਤਾਬਕ ਔਸਤਨ 23 ਲੋਕਾਂ ਦਾ ਟੈਸਟ ਕੀਤੇ ਜਾਣ ‘ਤੇ ਇਕ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ ਹੈ।
File Photo
ਦੂਜੇ ਸ਼ਬਦਾਂ ਵਿਚ ਕਹੀਏ ਤਾਂ ਭਾਰਤ ਵਿਚ 19 ਅਪ੍ਰੈਲ ਤੱਕ ਟੀਪੀਆਰ 4 ਫੀਸਦੀ ਸੀ। ਇਹ ਦੁਨੀਆ ਦੇ ਕੁਝ ਸਭ ਤੋਂ ਪ੍ਰਭਾਵਿਤ ਦੇਸ਼ਾਂ ਨਾਲੋਂ ਘੱਟ ਹੈ। ਇਸ ਮਾਮਲੇ ਵਿਚ ਦੱਖਣੀ ਕੋਰੀਆ ਦਾ ਪ੍ਰਦਰਸ਼ਨ ਬੇਹਤਰ ਹੈ, ਜਿਸ ਦਾ ਟੀਪੀਆਰ 1.9 ਫੀਸਦੀ ਹੈ।ਬ੍ਰਾਜ਼ੀਲ ਦਾ ਟੀਪੀਆਰ 6.4 ਫੀਸਦੀ ਹੈ।
File Photo
ਇਸ ਤੋਂ ਬਾਅਦ ਜਰਮਨੀ (7.7 ਫੀਸਦੀ), ਜਾਪਾਨ (8.8 ਫੀਸਦੀ), ਇਟਲੀ (13.2 ਫੀਸਦੀ), ਸਪੇਨ (18.2 ਫੀਸਦੀ) ਅਤੇ ਅਮਰੀਕਾ (19.3 ਫੀਸਦੀ) ਹੈ।ਆਈਸੀਐਮਆਰ ਟੈਸਟਿੰਗ ਡਾਟਾ ਹਰ ਰੋਜ਼ ਹੋਣ ਵਾਲੇ ਟੈਸਟਾਂ ਦੀ ਗਿਣਤੀ ਵਿਚ ਵਾਧਾ ਅਤੇ ਨਵੇਂ ਕੇਸ ਵਿਚ ਇਕ ਮਜ਼ਬੂਤ ਕੋ-ਰਿਲੇਸ਼ਨ (0.98) ਦਰਸਾਉਂਦਾ ਹੈ।
File Photo
ਇਹ ਦੱਸਦਾ ਹੈ ਕਿ ਜੇ ਟੈਸਟਾਂ ਦੀ ਗਿਣਤੀ ਵਧਾਈ ਜਾਵੇ ਤਾਂ ਕੇਸਾਂ ਦੀ ਗਿਣਤੀ ਵੀ ਵਧ ਸਕਦੀ ਹੈ। ਭਾਰਤ ਵਿਚ ਪਹਿਲਾ ਮਾਮਲਾ ਜਨਵਰੀ ਦੇ ਆਖਰੀ ਹਫ਼ਤੇ ਵਿਚ ਸਾਹਮਣੇ ਆਇਆ ਸੀ। ਉਸ ਤੋਂ ਬਾਅਦ 4 ਲੱਖ ਲੋਕਾਂ (ਕੁੱਲ ਆਬਾਦੀ ਦਾ 0.02 ਫੀਸਦੀ) ਦੇ ਟੈਸਟ ਹੋ ਚੁੱਕੇ ਹਨ ਅਤੇ 20 ਅਪ੍ਰੈਲ ਤੱਕ 17,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।