ਅਮਰੀਕੀ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ 'ਚ ਦੋਸਤ ਨੂੰ 15 ਸਾਲ ਦੀ ਸਜ਼ਾ
Published : Jul 21, 2018, 6:02 pm IST
Updated : Jul 21, 2018, 6:02 pm IST
SHARE ARTICLE
Syeed Ahmed
Syeed Ahmed

ਸਥਾਨਕ ਅਦਾਲਤ ਦੇ ਇਕ ਜੱਜ ਨੇ ਪੰਜਾਬਣ ਲੜਕੀ ਦੀ ਕਾਰ ਵਿਚ ਸੜ ਕੇ ਹੋਈ ਮੌਤ ਦੇ ਮਾਮਲੇ ਵਿਚ ਉਸ ਦੇ ਦੋਸਤ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ 15 ਸਾਲ ਦੀ...

ਨਿਊਯਾਰਕ : ਸਥਾਨਕ ਅਦਾਲਤ ਦੇ ਇਕ ਜੱਜ ਨੇ ਪੰਜਾਬਣ ਲੜਕੀ ਦੀ ਕਾਰ ਵਿਚ ਸੜ ਕੇ ਹੋਈ ਮੌਤ ਦੇ ਮਾਮਲੇ ਵਿਚ ਉਸ ਦੇ ਦੋਸਤ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ 15 ਸਾਲ ਦੀ ਸਜ਼ਾ ਸੁਣਾਈ ਹੈ। ਅਸਲ ਵਿਚ ਮਾਮਲਾ ਇਹ ਹੈ ਕਿ   ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਲੜਕੀ ਅਤੇ ਉਸ ਦਾ ਦੋਸਤ ਦੋਵੇਂ ਕਿਰਾਏ 'ਤੇ ਲਈ ਇਕ ਟੈਕਸੀ ਵਿਚ ਜਾ ਰਹੇ ਸਨ, ਇਸ ਦੌਰਾਨ ਅਚਾਨਕ ਕਾਰ ਵਿਚ ਅੱਗ ਲੱਗ ਗਈ ਸੀ।

Harleen Kaur GrewalHarleen Kaur Grewalਇਸ ਤੋਂ ਬਾਅਦ ਉਸ ਪੰਜਾਬਣ ਲੜਕੀ ਦੇ ਦੋਸਤ ਨੇ ਅਪਣੀ ਦੋਸਤ ਲੜਕੀ ਨੂੰ ਕਾਰ ਤੋਂ ਬਾਹਰ ਕੱਢਣ ਦੀ ਬਜਾਏ, ਉਸ ਨੂੰ ਮਰਨ ਲਈ ਕਾਰ ਵਿਚ ਹੀ ਛੱਡਾ ਦਿਤਾ ਸੀ। ਭਾਵੇਂ ਕਿ ਲੜਕੀ ਨੇ ਦੋਸਤ ਨੇ ਇਸ ਦੇ ਲਈ ਅਪਣੇ ਬਹੁਤ ਸਾਰੇ ਤਰਕ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਪਰ ਇਸ ਮਾਮਲੇ ਵਿਚ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 15 ਸਾਲ ਦੀ ਸਜ਼ਾ ਸੁਣਾ ਦਿਤੀ ਹੈ। ਪੁਲਿਸ ਨੇ ਸਈਦ ਅਹਿਮਦ (23 ਸਾਲ) ਨੂੰ ਹਰਲੀਨ ਗਰੇਵਾਲ (25) ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Harleen Kaur Grewal and Sayeed AhmedHarleen Kaur Grewal and Sayeed Ahmedਘਟਨਾ ਸਮੇਂ ਸਈਦ ਉਥੋਂ ਭੱਜ ਗਿਆ ਅਤੇ ਖ਼ੁਦ ਹਸਪਤਾਲ ਵਿਚ ਦਾਖ਼ਲ ਹੋ ਗਿਆ ਸੀ, ਜਦੋਂ ਕਿ ਉਸ ਦੀ ਦੋਸਤ ਅੱਗ ਲੱਗੀ ਕਾਰ ਵਿਚ ਬੁਰੀ ਤਰ੍ਹਾਂ ਝੁਲਸਣ ਕਾਰਨ ਮਾਰੀ ਗਈ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲਗਜ਼ਰੀ ਕਾਰ ਨੂੰ ਅੱਗ ਲੱਗੀ ਹੋਈ ਹੈ ਅਤੇ ਉਸ ਵਿਚ ਗਰੇਵਾਲ ਫਸੀ ਹੋਈ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਕਾਰ ਦੀ ਅਗਲੀ ਸੀਟ 'ਤੇ ਬੈਠੀ ਗਰੇਵਾਲ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ।

Car Accident Harleen Kaur GrewalCar Accident Harleen Kaur Grewal ਅਹਿਮਦ ਨੇ ਦਸਿਆ ਕਿ ਕਾਰ ਨੂੰ ਹਾਦਸੇ ਤੋਂ ਬਾਅਦ ਅੱਗ ਲੱਗ ਗਈ ਅਤੇ ਉਹ ਕਾਰ ਵਿਚੋਂ ਬਾਹਰ ਨਿਕਲ ਆਇਆ, ਜਦੋਂ ਕਿ ਹਰਲੀਨ ਕਾਰ ਵਿਚ ਹੀ ਸੀ ਅਤੇ ਕਾਰ ਨੂੰ ਅੱਗ ਲੱਗ ਗਈ ਤੇ ਉਹ ਹੋਰ ਟੈਕਸੀ ਵਿਚ ਬੈਠ ਕੇ ਹਸਪਤਾਲ ਪੁੱਜ ਗਿਆ, ਜਿਥੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 

Harleen Kaur GrewalHarleen Kaur Grewalਉਸ ਨੇ ਪੁਲਿਸ ਨੂੰ ਦਸਿਆ ਸੀ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਫਿਲਹਾਲ ਅਦਾਲਤ ਵਲੋਂ ਉਸ ਨੂੰ ਦੋਸ਼ੀ ਮੰਨਦਿਆਂ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement